ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਰਾਜ ਕੁੰਦਰਾ ਤੇ ਬੱਚਿਆਂ ਸਣੇ ਪਰਿਵਾਰਕ ਮੈਂਬਰ ਕੋਵਿਡ ਪਾਜ਼ੇਟਿਵ ਹੋਣ ਬਾਰੇ ਦੱਸਿਆ ਸੀ। ਸ਼ਿਲਪਾ ਸ਼ੈੱਟੀ ਨੇ ਹੁਣ ਪ੍ਰਸ਼ੰਸਕਾਂ ਨੂੰ ਕੋਰੋਨਾ ਮਹਾਮਾਰੀ ਵਿਚਕਾਰ ਸਕਾਰਾਤਮਕ ਬਣੇ ਰਹਿਣਾ ਸਿਖਾਇਆ ਹੈ।
ਪਾਜ਼ੇਟਿਵ ਰਹਿਣ ਦਾ ਦਿੱਤਾ ਮੰਤਰ
ਸ਼ਿਲਪਾ ਸ਼ੈੱਟੀ ਨੇ ਇਕ ਪੋਸਟ ਲਿਖ ਕੇ ਦੱਸਿਆ ਕਿ 'ਇਕ-ਦੂਜੇ ਦੀ ਮਦਦ ਕਰੋ ਅਤੇ ਇਕੱਠੇ ਰਹੋ। ਸਾਨੂੰ ਖ਼ੁਦ ਨਾਲ ਇਮਾਨਦਾਰ ਰਹਿਣ ਦੀ ਲੋੜ ਹੈ। ਦੂਜੀਆਂ ਚੀਜ਼ਾਂ ਤੋਂ ਪਹਿਲਾਂ ਆਪਣੀ ਪ੍ਰਾਥਮਿਕਤਾ 'ਤੇ ਧਿਆਨ ਦਿਓ ਕਿ ਤੁਹਾਨੂੰ ਕੀ ਚਾਹੀਦਾ ਹੈ। ਕ੍ਰਿਪਾ ਕਰਕੇ ਆਪਣੀ ਸਿਹਤ, ਖਾਣ-ਪੀਣ, ਆਪਣੀ ਨੀਂਦ ਅਤੇ ਇਥੋਂ ਤਕ ਕਿ ਪਾਣੀ ਪੀਣ ਪ੍ਰਤੀ ਲਾਪਰਵਾਹੀ ਨਾ ਵਰਤੋ।'
ਸ਼ਿਲਪਾ ਨੇ ਦਿੱਤੇ ਸੁਝਾਅ
ਸ਼ਿਲਪਾ ਸ਼ੈੱਟੀ ਲਿਖਦੀ ਹੈ ਕਿ "ਜਦੋਂ ਵੀ ਅਜਿਹਾ ਮੁਸ਼ਕਲ ਸਮਾਂ ਆਉਂਦਾ ਹੈ ਤਾਂ ਸਿੱਧੇ ਬੈਠ ਕੇ ਲੰਬਾ ਸਾਹ ਲਓ।" ਉਸ ਨੇ ਕਿਹਾ ਕਿ ਜਦੋਂ ਤੁਸੀਂ ਠੀਕ ਹੋਵੋਗੇ ਤਾਂ ਤੁਹਾਡੇ ਆਲੇ-ਦੁਆਲੇ ਲੋਕਾਂ ਦੇ ਠੀਕ ਹੋਣ ਨੂੰ ਸੁਨਿਸ਼ਚਿਤ ਕਰ ਸਕਦੇ ਹਾਂ।''
ਰਾਜ ਕੁੰਦਰਾ ਨਾਲ ਸਾਂਝੀ ਕੀਤੀ ਇਹ ਤਸਵੀਰ
ਹਾਲ ਹੀ 'ਚ ਸ਼ਿਲਪਾ ਸ਼ੈੱਟੀ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕੋਵਿਡ ਤੋਂ ਪ੍ਰਭਾਵਿਤ ਰਾਜ ਕੁੰਦਰਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਇਕ ਅਨੋਖੇ ਅੰਦਾਜ਼ 'ਚ ਕਿੱਸ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਨਜ਼ਰ ਆ ਰਿਹਾ ਹੈ ਕਿ ਸ਼ਿਲਪਾ ਡਬਲ ਮਾਸਕ ਪਾ ਕੇ ਖੜ੍ਹੀ ਹੈ ਅਤੇ ਉਸ ਦੇ ਸਾਹਮਣੇ ਸ਼ੀਸ਼ਾ ਹੈ ਅਤੇ ਰਾਜ ਕੁੰਦਰਾ ਇਸ ਸ਼ੀਸ਼ੇ ਦੇ ਦੂਜੇ ਪਾਸੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, 'ਕੋਰੋਨਾ ਦੇ ਦੌਰ 'ਚ ਪਿਆਰ! ਕੋਰੋਨਾ ਪਿਆਰ ਹੈ।' ਸ਼ਿਲਪਾ ਨੇ #.....ਹੈਸ਼ਟੈਗ ਦੇ ਜਾਰੀਏ ਦੱਸਿਆ ਹੈ ਕਿ ਰਾਜ ਦੀ ਸਿਹਤ ਲਗਭਗ ਠੀਕ ਹੋ ਗਈ ਹੈ। ਸ਼ਿਲਪਾ ਨੇ ਇਸ ਪੋਸਟ 'ਚ ਆਪਣੇ ਪ੍ਰਸ਼ੰਸਕਾਂ ਦੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ ਹੈ।
ਗੈਰੀ ਸੰਧੂ ’ਤੇ ਭੜਕਿਆ ਗਗਨ ਕੋਕਰੀ, ਕੁਮੈਂਟ ਦਾ ਦਿੱਤਾ ਠੋਕਵਾਂ ਜਵਾਬ
NEXT STORY