Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    1:26:34 PM

  • punjab 4 accused running 2 networks arrested

    ਪੰਜਾਬ: 2 ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਕਾਬੂ,...

  • over 1 000 applications received for firecracker stalls

    ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ...

  • gold prices jump  silver rises by rs 4 500

    ਸੋਨੇ ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ ਤੇ ਚਾਂਦੀ...

  • sukhbir badal appointed bhupinder singh neelu of dasuya national vice president

    ਅਕਾਲੀ ਦਲ ਨੇ 27 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਪਰਚੇ ਦਰਜ ਕਰ ਬਲੈਕਮੇਲ ਕਰਨ ਵਾਲਿਆਂ ਨੂੰ ਸਿੱਧਾ ਹੋਇਆ ਸਿੰਗਾ, ਗਾਇਕ ਤੋਂ ਮੰਗੀ 10 ਲੱਖ ਦੀ ਫਿਰੌਤੀ

ENTERTAINMENT News Punjabi(ਤੜਕਾ ਪੰਜਾਬੀ)

ਪਰਚੇ ਦਰਜ ਕਰ ਬਲੈਕਮੇਲ ਕਰਨ ਵਾਲਿਆਂ ਨੂੰ ਸਿੱਧਾ ਹੋਇਆ ਸਿੰਗਾ, ਗਾਇਕ ਤੋਂ ਮੰਗੀ 10 ਲੱਖ ਦੀ ਫਿਰੌਤੀ

  • Author Rahul Singh,
  • Updated: 20 Dec, 2023 06:53 PM
Jalandhar
singer singga made big revelations
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਸਿੰਗਾ ਨੇ ਅੱਜ ਇਕ ਇੰਸਟਾਗ੍ਰਾਮ ਲਾਈਵ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਸਿੰਗਾ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਝੂਠੇ ਪਰਚੇ ਦਰਜ ਕਰਕੇ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਸਿੰਗੇ ਨੇ ਕਿਹਾ ਕਿ ਇਹ ਚੀਜ਼ ਅਗਸਤ ਮਹੀਨੇ ਤੋਂ ਚੱਲ ਰਹੀ ਹੈ, ਜਿਸ ਦਾ ਉਸ ਕੋਲ ਹਰ ਸਬੂਤ ਪਿਆ ਹੈ।

ਮੈਨੂੰ ਬਣਦੀ ਸਜ਼ਾ ਦਿੱਤੀ ਜਾਵੇ
ਲਾਈਵ ਦੌਰਾਨ ਸਿੰਗੇ ਨੇ ਕਿਹਾ, ‘‘10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਹੈ ਕਿ ਮੇਰੇ ’ਤੇ ਕਪੂਰਥਲਾ ਵਿਖੇ ਧਾਰਾ 294 ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਫਿਰ 3-4 ਦਿਨਾਂ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 294 ਏ ਤਹਿਤ ਐੱਫ. ਆਈ. ਆਰ. ਦਰਜ ਹੁੰਦੀ ਹੈ। ਮੈਂ ਹਰ ਧਰਮ ਤਾਂ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਬਣਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਦਰਜ ਕੀਤੇ ਜਾਣ ਤਾਂ ਸੋਚੋ ਆਮ ਦੁਨੀਆ ਦਾ ਕੀ ਬਣੇਗਾ।’’

ਇਹ ਖ਼ਬਰ ਵੀ ਪੜ੍ਹੋ : Year Ender : ਇਸ ਸਾਲ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਹਿਲਾਇਆ ਬਾਕਸ ਆਫਿਸ, 10 ਫ਼ਿਲਮਾਂ ਦੀ ਕਮਾਈ 350 ਕਰੋੜ ਪਾਰ

10 ਲੱਖ ਰੁਪਏ ਫਿਰੌਤੀ ਮੰਗੀ
ਸਿੰਗੇ ਨੇ ਅੱਗੇ ਕਿਹਾ, ‘‘ਮੇਰੇ ’ਤੇ ਝੂਠੇ ਪਰਚੇ ਦਰਜ ਕਰਕੇ ਮੇਰੇ ਕੋਲੋਂ 10 ਲੱਖ ਰੁਪਏ ਮੰਗੇ ਗਏ ਹਨ। ਮੇਰੇ ਕੋਲ ਹਰ ਚੀਜ਼ ਦਾ ਸਬੂਤ ਪਿਆ ਹੈ। ਇਨ੍ਹਾਂ ਪਰਚਿਆਂ ਕਾਰਨ ਮੇਰਾ ਪਿਓ ਜਿੰਨਾ ਪ੍ਰੇਸ਼ਾਨ ਹੋਇਆ ਹੈ, ਇਹ ਸਿਰਫ਼ ਮੈਨੂੰ ਪਤਾ ਹੈ। 4-5 ਮਹੀਨੇ ਹੋ ਗਏ ਇੰਕੁਆਇਰੀ ਵੀ ਨਹੀਂ ਲੱਗ ਰਹੀ, ਜੇਕਰ ਇੰਕੁਆਇਰੀ ਲੱਗ ਜਾਂਦੀ ਤਾਂ ਸ਼ਾਇਦ ਮੈਂ ਇਹ ਗੱਲ ਸਾਂਝੀ ਵੀ ਨਾ ਕਰਦਾ। ਮੇਰਾ ਪਿਓ ਵੱਖ-ਵੱਖ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ, ਉਪਰੋਂ ਸਾਡੀ ਗਲਤੀ ਨਹੀਂ ਕੋਈ ਨਹੀਂ ਹੈ।’’

21 ਬੰਦਿਆਂ ਦੇ ਨਾਂ ਮੈਂ ਮੇਲ ’ਚ ਲਿਖੇ
ਧਮਕੀਆਂ ਬਾਰੇ ਸਿੰਗੇ ਨੇ ਕਿਹਾ, ‘‘ਮੈਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਸਟੇਜ ਤੋਂ ਚਕਾ ਦਿਆਂਗੇ, ਸਾਡੇ 40-50 ਬੰਦੇ ਚੰਡੀਗੜ੍ਹ ਘੁੰਮਦੇ ਹਨ। ਮੈਂ 21 ਬੰਦਿਆਂ ਦੇ ਨਾਂ ਮੇਲ ’ਚ ਲਿਖ ਕੇ ਆਇਆ। ਮੈਨੂੰ ਜਾਂ ਮੇਰੇ ਪਿਓ ਨੂੰ ਕੁਝ ਹੋ ਗਿਆ ਤਾਂ ਉਹ ਸਾਰੇ ਬੰਦੇ ਮੈਂ ਚਕਾਉਂਗਾ। ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਦਾ ਪਰ ਮੇਰੇ ਪਰਿਵਾਰ ’ਤੇ ਕੋਈ ਗੱਲ ਆਈ ਤਾਂ ਮੈਂ ਨਹੀਂ ਸੁਣਾਂਗਾ।’’

ਪੰਜਾਬੀ ਗਾਇਕ ਬਲੈਕਮੇਲ ਹੋਏ ਹਨ
ਬਲੈਕਮੇਲਿੰਗ ਬਾਰੇ ਬੋਲਦਿਆਂ ਸਿੰਗੇ ਨੇ ਕਿਹਾ, ‘‘ਮੈਨੂੰ ਪਤਾ ਪੰਜਾਬੀ ਗਾਇਕ ਬਲੈਕਮੇਲ ਹੋਏ ਹਨ ਤੇ ਉਨ੍ਹਾਂ ਨੇ ਪੈਸੇ ਵੀ ਦਿੱਤੇ ਹਨ। ਇਨ੍ਹਾਂ ਨੂੰ ਲੱਗਾ ਕਿ ਸਿੰਗਾ ਵੀ ਬਲੈਕਮੇਲ ਹੋ ਜਾਵੇਗਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਨੂੰ ਬੇਨਤੀ ਕਰਦਾ ਹਾਂ ਕਿ ਇਕ ਵਾਰ ਸੋਚ ਕੇ ਦੇਖੋ ਜੇਕਰ ਤੁਹਾਡੇ ਜਵਾਕ ਨੇ ਨਾਂ ਬਣਾਇਆ ਹੋਵੇ ਤੇ ਲੋਕ ਇਸ ਤਰ੍ਹਾਂ ਉਸ ਨੂੰ ਤੰਗ ਕਰਨ, ਜੂਠੇ ਪਰਚੇ ਦੇ ਕੇ ਬਲੈਕਮੇਲ ਕਰਨ ਤਾਂ ਤੁਹਾਡੇ ’ਤੇ ਕੀ ਬੀਤੇਗੀ? ਮੈਨੂੰ ਬਦਨਾਮ ਕੀਤਾ ਗਿਆ ਤੇ ਹਰ ਚੈਨਲ ’ਤੇ ਖ਼ਬਰ ਚੱਲੀ ਕਿ ਮੇਰੇ ’ਤੇ ਧਾਰਾ 295 ਲੱਗੀ ਹੈ।’’

ਮੇਰੇ ਕੋਲ ਸਬੂਤ ਹਨ
ਅਖੀਰ ’ਚ ਸਿੰਗੇ ਨੇ ਕਿਹਾ, ‘‘ਇਸ ਕਾਰਨ ਮੇਰਾ ਕੰਮ ਰੁਕਿਆ, ਮੇਰੇ ਸ਼ੋਅਜ਼ ਰੁਕੇ, ਮੇਰੀਆਂ ਫ਼ਿਲਮਾਂ ਰੁਕੀਆਂ। ਭਗਵੰਤ ਮਾਨ ਜੀ ਮੈਂ ਬੇਨਤੀ ਕਰਦਾ ਹਾਂ ਕਿ ਇਸ ’ਤੇ ਕਾਰਵਾਈ ਕੀਤੀ ਜਾਵੇ। ਮੇਰੇ ਕੋਲ ਜੋ ਸਬੂਤ ਹਨ, ਮੈਂ ਦੇਣ ਲਈ ਤਿਆਰ ਹਾਂ। ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ, ਮੈਂ ਬਾਪੂ ਦੀ ਟੈਂਸ਼ਨ ਨਹੀਂ ਦੇਖ ਸਕਦਾ। ਜੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਤੇ ਜੇ ਮੈਂ ਸਹੀ ਹਾਂ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸਿੰਗੇ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

  • Singga
  • Blackmail
  • Punjabi Singer
  • 10 Lakh Ransom
  • Live Video

Year Ender : ਇਸ ਸਾਲ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਹਿਲਾਇਆ ਬਾਕਸ ਆਫਿਸ, 10 ਫ਼ਿਲਮਾਂ ਦੀ ਕਮਾਈ 350 ਕਰੋੜ ਪਾਰ

NEXT STORY

Stories You May Like

  • deadly attacked on boys
    ਨੌਜਵਾਨਾਂ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਹੋਇਆ ਦਰਜ
  • ahmedabad  10 schools students
    ਅਹਿਮਦਾਬਾਦ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਘਰਾਂ ਨੂੰ ਭੇਜੇ ਵਿਦਿਆਰਥੀ
  • case registered against those trying to encroach on land
    ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
  • cases registered against ludhiana traders should be withdrawn
    ਲੁਧਿਆਣਾ ਦੇ ਵਪਾਰੀਆਂ ’ਤੇ ਦਰਜ ਪਰਚੇ ਵਾਪਸ ਲਏ ਜਾਣ : ਸਰੀਨ
  • gangster bhikhariwal produced in gurdaspur court
    ਗੈਂਗਸਟਰ ਭਿਖਾਰੀਵਾਲ ਨੂੰ ਗੁਰਦਾਸਪੁਰ ਦੀ ਅਦਾਲਤ 'ਚ ਕੀਤਾ ਪੇਸ਼, ਨਾਮੀ ਪ੍ਰਾਪਰਟੀ ਡੀਲਰ ਕੋਲੋਂ ਮੰਗੀ ਸੀ ਫਿਰੌਤੀ
  • india can achieve an economic growth rate of over 10 percent
    ਭਾਰਤ 10 ਫ਼ੀਸਦੀ ਤੋਂ ਵੱਧ ਦੀ ਆਰਥਿਕ ਵਾਧਾ ਦਰ ਹਾਸਲ ਕਰ ਸਕਦੈ : ਨਿਰਮਲਾ ਸੀਤਾਰਮਨ
  • goldy brar on fbi s top 10 most wanted list
    ਗੋਲਡੀ ਬਰਾੜ FBI ਦੀ ‘ਟੌਪ 10 ਮੋਸਟ ਵਾਂਟੇਡ’ ਸੂਚੀ 'ਚ, ਗ੍ਰਿਫ਼ਤਾਰੀ ਲਈ 10 ਲੱਖ ਡਾਲਰ ਤੱਕ ਦਾ ਇਨਾਮ
  • the igu will award 10 lakh rupees to golfer pranavi urs
    ਇਤਿਹਾਸਕ ਸੋਨ ਤਗਮਾ ਜਿੱਤਣ ਵਾਲੀ ਗੋਲਫ਼ਰ ਪ੍ਰਣਵੀ ਉਰਸ ਨੂੰ IGU ਦੇਵੇਗਾ 10 ਲੱਖ ਰੁਪਏ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
  • police raid fake lottery racket in phagwara gate
    ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5...
  • security agencies on alert at the city railway station
    ਤਿਉਹਾਰੀ ਸੀਜ਼ਨ ਨੂੰ ਲੈ ਕੇ ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਏਜੰਸੀਆਂ ਅਲਰਟ,...
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
Trending
Ek Nazar
sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • youtuber  dhruv rathee  citizenship inquiry  ministry of home affairs  letter
      Youtuber ਧਰੁਵ ਰਾਠੀ ਦੀਆਂ ਵਧੀਆਂ ਮੁਸ਼ਕਲਾਂ, ਨਾਗਰਿਕਤਾ ਦੀ ਜਾਂਚ ਕਰਵਾਉਣ ਦੀ...
    • harbhajan mann s heart touching statement
      ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...
    • find out when these two films starring nana patekar will be released
      ਨਾਨਾ ਪਾਟੇਕਰ ਦੀਆਂ ਇਹ 2 ਫਿਲਮਾਂ ਜਾਣੋ ਕਦੋਂ ਹੋਣਗੀਆਂ ਰਿਲੀਜ਼
    • big b got emotional remembering nana patekar on the kbc stage
      ਸੱਚ ਬੋਲਣ ਦੀ ਉਨ੍ਹਾਂ ਦੀ ਹਿੰਮਤ ਸੱਚਮੁੱਚ ਬੇਮਿਸਾਲ ਸੀ...KBC ਦੇ ਮੰਚ 'ਤੇ ਨਾਨਾ...
    • wife and son perform the last rites of nana patekar
      ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ ਬੇਟੇ ਨੇ ਦਿੱਤੀ ਮੁਖਾਗਨੀ
    • cm fadnavis personally carries nana patekar s coffin
      CM ਫੜਨਵੀਸ ਨੇ ਖੁਦ ਚੁੱਕਿਆ ਨਾਨਾ ਪਾਟੇਕਰ ਦਾ ਕੌਫਿਨ, ਭਾਵੁਕ ਦਿਖਿਆ ਮਾਹੌਲ (Pic)
    • nana patekar
      ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਕੀਤੀ ਹੋਈ ਸੀ ਅੰਤਿਮ ਸੰਸਕਾਰ ਦੀ...
    • assam cm expresses grief over nana patekar  s demise
      ਆਸਾਮ ਦੇ ਮੁੱਖ ਮੰਤਰੀ ਨੇ ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
    • ai  high court  kangana ranaut
      AI ਨਾਲ ਤਿਆਰ ਅਸ਼ਲੀਲ ਸਮੱਗਰੀ ਖ਼ਿਲਾਫ਼ ਹਾਈ ਕੋਰਟ ਪਹੁੰਚੀ ਕੰਗਨਾ ਰਣੌਤ
    • maharashtra government to accord state funeral to veteran actor nana patekar
      ਮਹਾਰਾਸ਼ਟਰ ਸਰਕਾਰ ਦਿੱਗਜ ਅਦਾਕਾਰ ਨਾਨਾ ਪਾਟੇਕਰ ਨੂੰ ਸਰਕਾਰੀ ਸਨਮਾਨ ਨਾਲ ਦੇਵੇਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +