ਲੁਧਿਆਣਾ (ਬਿਊਰੋ)– ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਅੱਜ ਲੁਧਿਆਣਾ ਦੇ ਕਮਿਸ਼ਨਰ ਦੇ ਦਫ਼ਤਰ ਬਾਹਰ ਦੇਖਿਆ ਗਿਆ। ਸਿੱਪੀ ਗਿੱਲ ਇਸ ਦੌਰਾਨ ਆਪਣੀ ਗੱਡੀ ’ਚ ਸਵਾਰ ਹੋ ਕੇ ਆਏ, ਜਿਸ ਦੇ ਸ਼ੀਸ਼ੇ ਕਾਲੇ ਸਨ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੇ ਸੁਰੱਖਿਆ ਵਾਲੇ ਬਿਆਨ ’ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ, ਆਖੀ ਦਿੱਤੀ ਇਹ ਗੱਲ
ਜਦੋਂ ਸਿੱਪੀ ਗਿੱਲ ਕੋਲੋਂ ਪਹੁੰਚਿਆ ਗਿਆ ਕਿ ਉਨ੍ਹਾਂ ਨੇ ਕਾਲੀ ਫ਼ਿਲਮ ਕਿਉਂ ਲਗਾਈ ਹੈ ਤਾਂ ਸਿੱਪੀ ਨੇ ਕਿਹਾ ਕਿ ਜਦੋਂ ਕਿਸੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹੋਣ ਤਾਂ ਉਦੋਂ ਬੰਦਾ ਕੀ ਕਰ ਸਕਦਾ ਹੈ।
ਇਸ ਦੇ ਨਾਲ ਹੀ ਸਿੱਪੀ ਗਿੱਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਕਰਦਾ ਹੈ ਤਾਂ ਇਹ ਚੰਗੀ ਗੱਲ ਹੈ ਜਾਂ ਮਾੜੀ।
ਦੱਸ ਦੇਈਏ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਿੱਪੀ ਗਿੱਲ ਨੂੰ ਧਮਕੀਆਂ ਦੇਣ ਪਿੱਛੇ ਕਿਹੜੀ ਗੈਂਗ ਦਾ ਹੱਥ ਹੈ ਤੇ ਨਾ ਹੀ ਉਨ੍ਹਾਂ ਵਲੋਂ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅੰਤਰਰਾਸ਼ਟਰੀ ਗਾਇਕਾ ਤੇ ਰੈਪਰ ਰਾਜਕੁਮਾਰੀ ਨੇ ਐਲਬਮ ‘ਦਿ ਬ੍ਰਿਜ’ ਕੀਤੀ ਰਿਲੀਜ਼
NEXT STORY