ਮੁੰਬਈ/ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ 3 ਨਾਬਾਲਗ ਭੈਣਾਂ ਵੱਲੋਂ ਆਨਲਾਈਨ ਗੇਮ ਦੇ ਜਾਲ ਵਿੱਚ ਫਸ ਕੇ ਖ਼ੁਦਕੁਸ਼ੀ ਕਰਨ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁਖਾਂਤ 'ਤੇ ਹੁਣ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਜੇਕਰ ਹੁਣ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਅਜਿਹੇ ਕਾਂਡ ਰੁਕਣਗੇ ਨਹੀਂ। ਉਥੇ ਹੀ ਅਦਾਕਾਰ ਨੇ ਮਾਪਿਆਂ ਨੂੰ ਵੀ ਇੱਕ ਭਾਵੁਕ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਅਚਾਨਕ ਧੋਖਾ ਦੇ ਗਈ ਮਸ਼ਹੂਰ ਅਦਾਕਾਰਾ ਦੀ ਡਰੈੱਸ, ਕੈਮਰੇ 'ਚ ਕੈਦ ਹੋ ਗਿਆ ਸਭ ਕੁੱਝ
ਬੱਚੇ ਹਾਰੇ ਨਹੀਂ, ਇਕੱਲੇ ਪੈ ਗਏ ਸਨ
ਸੋਨੂ ਸੂਦ ਨੇ ਕਿਹਾ ਕਿ ਗਾਜ਼ੀਆਬਾਦ ਵਿੱਚ ਜਾਨ ਗੁਆਉਣ ਵਾਲੀਆਂ ਇਹ ਬੱਚੀਆਂ ਹਾਰੀਆਂ ਨਹੀਂ ਸਨ, ਸਗੋਂ ਆਨਲਾਈਨ ਅਤੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇਕੱਲੀਆਂ ਪੈ ਗਈਆਂ ਸਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਆਨਲਾਈਨ ਦੁਨੀਆ ਵਿੱਚ ਇੰਨਾ ਅੱਗੇ ਛੱਡ ਆਏ ਹਾਂ ਕਿ ਸਾਨੂੰ ਉਨ੍ਹਾਂ ਦੀ ਚੁੱਪ ਵੀ ਸੁਣਾਈ ਨਹੀਂ ਦਿੰਦੀ। ਸੋਨੂ ਸੂਦ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਨਲਾਈਨ ਗੇਮਿੰਗ ਅਤੇ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਨੇ ਰੁੱਝੇ ਹੋ ਗਏ ਹਾਂ ਕਿ ਇਹ ਭੁੱਲ ਗਏ ਹਾਂ ਕਿ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਸਾਡੇ ਪਰਿਵਾਰ ਦਾ ਅਜਿਹਾ ਮੈਂਬਰ ਬਣ ਗਿਆ ਹੈ, ਜਿਸ ਨਾਲ ਬੱਚੇ ਸਾਡੇ ਨਾਲੋਂ ਵੱਧ ਸਮਾਂ ਬਿਤਾ ਰਹੇ ਹਨ।
ਇਹ ਵੀ ਪੜ੍ਹੋ: '71 ਲੱਖ ਨਕਦ ਤੇ 21 ਤੋਲੇ ਸੋਨਾ...'; ਵਿਆਹ ਕਰਾਉਂਦੇ ਹੀ 'ਕਰੋੜਪਤੀ' ਬਣ ਗਿਆ Famous YouTuber
ਬੱਚਿਆਂ ਨੂੰ ਮੋਬਾਈਲ ਨਹੀਂ, ਤੁਹਾਡੀ ਮੌਜੂਦਗੀ ਚਾਹੀਦੀ ਹੈ
ਮਾਪਿਆਂ ਨੂੰ ਸੰਬੋਧਨ ਕਰਦਿਆਂ ਅਦਾਕਾਰ ਨੇ ਕਿਹਾ ਕਿ ਬੱਚਿਆਂ ਨੂੰ ਸਕ੍ਰੀਨ ਨਹੀਂ, ਤੁਹਾਡਾ ਸਾਥ ਚਾਹੀਦਾ ਹੈ। ਉਨ੍ਹਾਂ ਨੂੰ ਮੋਬਾਈਲ ਦੀ ਥਾਂ ਤੁਹਾਡੀ ਮੌਜੂਦਗੀ ਅਤੇ ਡਾਂਟ ਦੀ ਥਾਂ ਤੁਹਾਡੀ ਗੱਲਬਾਤ ਦੀ ਲੋੜ ਹੈ। ਸੋਨੂ ਸੂਦ ਅਨੁਸਾਰ, ਅਸੀਂ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫ਼ੋਨ ਫੜਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਖ਼ਤਰਨਾਕ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੜ੍ਹਾਈ ਲਈ ਟੈਕਨਾਲੋਜੀ ਅਤੇ ਮੋਬਾਈਲ ਜ਼ਰੂਰੀ ਹਨ, ਪਰ ਸੋਸ਼ਲ ਮੀਡੀਆ ਲਈ ਨਹੀਂ। ਟੈਕਨਾਲੋਜੀ ਦੇ ਨਾਂ 'ਤੇ ਬੱਚਿਆਂ ਦੀ ਜਾਨ ਖ਼ਤਰੇ ਵਿੱਚ ਨਹੀਂ ਪਾਈ ਜਾਣੀ ਚਾਹੀਦੀ।
ਇਹ ਵੀ ਪੜ੍ਹੋ: 'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ ਵੱਡੀ ਗੱਲ
ਕਾਨੂੰਨ ਬਣਾਉਣ ਦੀ ਕੀਤੀ ਮੰਗ
ਸੋਨੂ ਸੂਦ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਸਾਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਬੱਚੇ ਸੋਸ਼ਲ ਮੀਡੀਆ ਅਤੇ ਆਨਲਾਈਨ ਗੇਮਿੰਗ ਦੀ ਬਜਾਏ ਆਪਣੇ ਪਰਿਵਾਰਾਂ ਨਾਲ ਰਹਿ ਸਕਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਅਤੇ ਦੇਸ਼ ਦਾ ਭਵਿੱਖ ਬਿਹਤਰ ਚਾਹੁੰਦੇ ਹਾਂ, ਤਾਂ ਸਾਨੂੰ ਇਸ 'ਤੇ ਪਾਬੰਦੀ ਲਗਾਉਣੀ ਪਵੇਗੀ। ਸੋਨੂੰ ਸੂਦ ਨੇ ਸਪੱਸ਼ਟ ਕਿਹਾ ਕਿ ਜੇਕਰ ਅੱਜ ਅਸੀਂ ਸੋਸ਼ਲ ਮੀਡੀਆ ਦੀ ਇਸ 'ਡਾਰਕ' ਦੁਨੀਆ ਨੂੰ ਕੰਟਰੋਲ ਨਾ ਕੀਤਾ, ਤਾਂ ਕੱਲ੍ਹ ਨੂੰ ਗਾਜ਼ੀਆਬਾਦ ਵਰਗੇ ਹੋਰ ਕਾਂਡ ਸਾਡੇ ਸਾਹਮਣੇ ਹੋਣਗੇ।
ਇਹ ਵੀ ਪੜ੍ਹੋ: ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਚਾਨਕ ਧੋਖਾ ਦੇ ਗਈ ਮਸ਼ਹੂਰ ਅਦਾਕਾਰਾ ਦੀ ਡਰੈੱਸ, ਕੈਮਰੇ 'ਚ ਕੈਦ ਹੋ ਗਿਆ ਸਭ ਕੁੱਝ
NEXT STORY