ਮੁੰਬਈ-ਅਦਾਕਾਰਾ ਤੋਂ ਨਨ ਬਣੀ 'ਬਿਗ ਬੌਸ' ਫੇਮ ਸੋਫੀਆ ਹਯਾਤ ਦੀ ਤਬੀਅਤ ਠੀਕ ਨਹੀਂ ਹੈ। ਹਾਲਤ ਨਾਜ਼ੁਕ ਹੋਣ ਦੇ ਚੱਲਦੇ ਅਦਾਕਾਰਾ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ। ਫਾਸਟ 'ਤੇ ਹੋਣ ਦੇ ਚੱਲਦੇ ਸੋਫੀਆ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਬੇਹੋਸ਼ੀ ਤੋਂ ਬਾਅਦ ਹਾਸਪੀਟਲਾਈਜ਼ ਕਰਵਾਉਣਾ ਪਿਆ।
ਆਪਣੀ ਵਿਗੜੀ ਤਬੀਅਤ ਨੂੰ ਲੈ ਕੇ ਸੋਫੀਆ ਹਯਾਤ ਨੇ ਦੱਸਿਆ ਕਿ ਮੈਂ ਫਾਸਟਿੰਗ ਅਤੇ ਏਨਿਮਾ ਦੇ ਰਾਹੀਂ ਬਾਡੀ ਦੀ ਸਫਾਈ ਦੀ ਪ੍ਰੈਕਟਿਸ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਸਫਾਈ ਦੇ ਇਸ ਪ੍ਰੋਸੈੱਸ ਦੇ ਦੌਰਾਨ ਹੀ ਮੇਰੇ ਸਰੀਰ ਤੋਂ ਕਾਫੀ ਜ਼ਿਆਦਾ ਮਾਤਰਾ 'ਚ ਸਾਲਟ ਅਤੇ ਇਲੈਕਟ੍ਰੋਲਾਈਟਸ ਨਿਕਲ ਗਏ। ਉਹ ਲੈਵਲ ਇੰਨਾ ਹੇਠਾਂ ਡਿੱਗਿਆ ਜੋ ਕਿ ਬਹੁਤ ਖਤਰਨਾਕ ਸੀ। ਮੈਂ ਨਰਸ ਨੂੰ ਕਿਹਾ ਕਿ ਮੈਨੂੰ 5 ਪੈਕੇਟਸ ਸਾਲਟ ਦੇ ਦਿਓ।
ਉਨ੍ਹਾਂ ਨੇ ਅੱਗੇ ਕਿਹਾ,'ਇਸ ਹਾਲਤ ਤੋਂ ਬਾਅਦ ਮੈਨੂੰ ਹਾਸਪੀਟਲਾਈਜ਼ ਕਰਵਾਉਣ ਦੀ ਨੌਬਤ ਆ ਗਈ। ਮੈਂ ਕੰਬ ਰਹੀ ਸੀ। ਮੈਂ ਹਸਪਤਾਲ ਤੋਂ ਆਪਣੇ ਇਕ ਦੋਸਤ ਨਾਲ ਗੱਲ ਕੀਤੀ, ਉਹ ਹੀਲਰ ਹੈ ਅਤੇ ਫਿਰ ਮੈਂ ਚੰਗਾ ਮਹਿਸੂਸ ਕੀਤਾ। ਫਿਰ ਆਖਿਰਕਾਰ ਮੈਂ ਫਾਸਟ ਛੱਡ ਦਿੱਤਾ ਅਤੇ ਮੈਨੂੰ ਖਾਣਾ ਪਿਆ ਤਾਂ ਜੋ ਮੈਂ ਆਪਣੀ ਸਰੀਰ ਦੀ ਲੋੜ ਨੂੰ ਪੂਰਾ ਕਰ ਸਕਾਂ। ਮੇਰਾ ਸਰੀਰ ਇਸ ਸਮੇਂ ਫਾਸਟ ਕਰਨਾ ਨਹੀਂ ਚਾਹ ਰਿਹਾ। ਮੈਨੂੰ ਨਹੀਂ ਪਤਾ ਕਿ ਮੇਰੀ ਹੈਲਥ ਇਸ ਵਾਰ ਕਿਉਂ ਇੰਨੀ ਵਿਗੜੀ, ਮੈਨੂੰ ਇਸ ਤੋਂ ਪਹਿਲੇ ਅਜਿਹਾ ਸਾਲ 2014 'ਚ ਕੀਤਾ ਸੀ, ਉਦੋਂ ਮੈਂ ਕਾਫੀ ਠੀਕ ਸੀ'।
ਦੱਸ ਦੇਈਏ ਕਿ ਸੋਫੀਆ ਹੁਣ ਰਿਕਵਰ ਹੋ ਰਹੀ ਹੈ ਅਤੇ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਵੀ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਫਿਲਮੀਂ ਦੁਨੀਆ ਤੋਂ ਅਲਵਿਦਾ ਲੈਣ ਤੋਂ ਬਾਅਦ ਸੋਫੀਆ ਹਯਾਤ ਨਨ ਬਣ ਗਈ। ਖੁਦ ਨੂੰ ਆਧਿਆਤਮਿਕ ਗੁਰੂ ਕਰਨ ਵਾਲੀ ਸੋਫੀਆ ਹਮੇਸ਼ਾ ਆਪਣੀ ਬੋਲਡ ਲੁੱਕ ਅਤੇ ਬਿਆਨਾਂ ਦੇ ਚੱਲਦੇ ਚਰਚਾ 'ਚ ਰਹਿੰਦੀ ਹੈ।
ACCIDENT: KGF ਐਕਟਰ ਅਵਿਨਾਸ਼ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ, ਵਾਲ ਵਾਲ ਬਚੀ ਜਾਨ
NEXT STORY