ਬਾਲੀਵੁੱਡ ਡੈਸਕ: ਯਸ਼ ਅਦਾਕਾਰ ਫ਼ਿਲਮ ਕੇ.ਜੀ.ਐੱਫ ’ਚ ਐਂਡਰਿਊ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬੀ.ਐੱਸ ਅਵਿਨਾਸ਼ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਬੀਤੇ ਦਿਨ ਨੂੰ ਬੈਂਗਲੁਰੂ ’ਚ ਉਸਦੀ ਕਾਰ ਦੀ ਇਕ ਟਰੱਕ ਨਾਲ ਟਕਰਾ ਗਈ। ਰਾਹਤ ਦੀ ਗੱਲ ਇਹ ਹੈ ਕਿ ਅਦਾਕਾਰ ਦੀ ਜਾਨ ਬੱਚ ਗਈ। ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਅਵਿਨਾਸ਼ ਨੇ ਆਪਣੇ ਨਾਲ ਹੋਏ ਇਸ ਹਾਦਸੇ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਅਤੇ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾ ਕਰਨ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।
ਬੀ.ਐੱਸ ਅਵਿਨਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਕੱਲ੍ਹ ਸਵੇਰੇ ਲਗਭਗ 6:05 ਵਜੇ, ਮੇਰੀ ਜ਼ਿੰਦਗੀ ਦਾ ਡਰ ਸੀ। ਜਦੋਂ ਮੈਂ ਜਿਮ ਵੱਲ ਜਾ ਰਿਹਾ ਸੀ, ਤਾਂ ਅਨਿਲ ਕੁੰਬਲੇ ਸਰਕਲ ਦੇ ਕੋਲ ਹਰੀ ਬੱਤੀ ਸੀ ਪਰ ਇਕ ਕੰਟੇਨਰ ਜੋ ਲਾਲ ਸਿਗਨਲ ਨੂੰ ਪਾਰ ਕਰਕੇ ਖ਼ਾਲੀ ਸੜਕ ’ਤੇ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਮੇਰੀ ਕਾਰ ਨਾਲ ਟਕਰਾ ਗਿਆ, ਜਿਸ ਦੇ ਪ੍ਰਭਾਵ ਨਾਲ ਬੋਨਟ ਲਗਭਗ ਉਖੜ ਗਿਆ। ਪ੍ਰਮਾਤਮਾ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਦਾ ਧੰਨਵਾਦ, ਮੈਂ ਹਾਦਸੇ ’ਚ ਜ਼ਖਮੀ ਨਹੀਂ ਹੋਇਆ ਅਤੇ ਸਿਰਫ਼ ਕਾਰ ਦਾ ਨੁਕਸਾਨ ਹੋਇਆ ਹੈ।ਮੈਂ ਪਰਿਵਾਰ ਅਤੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਪੂਰੀ ਪ੍ਰਕਿਰਿਆ ਦੌਰਾਨ ਮੇਰੇ ਪਿੱਛੇ ਖੜ੍ਹੇ ਸੀ, ਸਾਡੀ ਅਤਿ ਕੁਸ਼ਲ ਪੁਲਸ ਫ਼ੋਰਸ, ਆਰ.ਟੀ.ਓ ਅਤੇ ਸੁੰਦਰਮ ਮੋਟਰਜ਼ ’ਤੇ ਸਾਡੇ ਦੋਸਤਾਂ ਦਾ। ਇਸ ਤਰ੍ਹਾਂ ਦੇ ਪਿਆਰ ਨੂੰ ਦੇਖ ਕੇ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਅਤੇ ਸੱਚਮੁੱਚ ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਮੈਂ ਸਭ ਤੋਂ ਵਧੀਆ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਧੰਨਵਾਦ, ਹਮੇਸ਼ਾ ਸ਼ੁਕਰਗੁਜ਼ਾਰ।’
ਇਹ ਵੀ ਪੜ੍ਹੋ : ਪਾਕਿਸਤਾਨੀ ਅਦਾਕਾਰਾ ਨੇ ਆਲੀਆ ਨੂੰ ਕੀਤਾ ਸਪੋਰਟ, ਕਿਹਾ- ‘ਮੈਂ ਸੋਚਿਆ ਕਿ ਅਜਿਹਾ ਪਾਕਿਸਤਾਨ ’ਚ ਹੀ ਹੁੰਦਾ ਹੈ’
ਜਾਣਕਾਰੀ ਮੁਤਾਬਕ ਪੁਲਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ’ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਕਾਰ ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਅਵਿਨਾਸ਼ ਨੂੰ ਕਾਰ ’ਚੋਂ ਬਾਹਰ ਕੱਢਿਆ।
ਇਹ ਵੀ ਪੜ੍ਹੋ : ‘ਫਿਰ ਨਾ ਐਸੀ ਰਾਤ ਆਏਗੀ’ ਦੇ ਗੀਤ ਲਾਂਚ ਦੌਰਾਨ ਆਮਿਰ ਖ਼ਾਨ ਨੂੰ ਯਾਦ ਆਇਆ ਪਹਿਲਾ ਪਿਆਰ
ਅਵਿਨਾਸ਼ ਦੇ ਫ਼ਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਅਦਾਕਾਰ ਫ਼ਿਲਮ ਕੇ.ਜੀ.ਐੱਫ ਦੇ ਦੋਵਾਂ ਹਿੱਸਿਆਂ ’ਚ ਇਕ ਸਥਾਨਕ ਗਰੋਹ ਦੇ ਬੌਸ ਐਂਡਰਿਊ ਦੀ ਭੂਮਿਕਾ ਨਿਭਾਈ ਹੈ। ਇਸ ਸੁਪਰਹਿੱਟ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਸੀ।
ਕੈਲਗਰੀ ਵਾਸੀ ਪਰਮਿੰਦਰ ਰਮਨ ਦਾ 'ਖਵਾਇਸ਼' ਗਾਣਾ ਰਿਲੀਜ਼
NEXT STORY