ਮੁੰਬਈ- ਅਦਾਕਾਰਾ ਸੁਮੋਨਾ ਚੱਕਰਵਰਤੀ ਨੇ ਦੋ ਮਹੀਨੇ ਤੱਕ ਜਨਤਕ ਜੀਵਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਵਜ੍ਹਾ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ 4 ਮਈ ਨੂੰ ਉਨ੍ਹਾਂ ਦੀ ਸਟੇਜ-4 ਐਂਡੋਮੈਟ੍ਰੀਓਸਿਸ ਦੀ ਸਰਜਰੀ ਹੋਈ ਸੀ। 38 ਸਾਲਾ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ’ਚ ਕਿਹਾ ਕਿ ਕਈ ਸਾਲਾਂ ਤੱਕ ਬੀਮਾਰੀ ਨਾਲ ਜੂਝਣ ਅਤੇ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਤੋਂ ਬਾਅਦ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਲਿਆ।
ਸੁਮੋਨਾ ਨੇ ਦੱਸਿਆ ਕਿ ਹੁਣ ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ ਅਤੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ। ਇਹ ਵੀ ਕਿਹਾ ਕਿ ਰਿਕਵਰੀ ਦੌਰਾਨ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਉਨ੍ਹਾਂ ਲਈ ਜ਼ਰੂਰੀ ਸੀ। ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਹੋਣ ਵਾਲੀ ਟ੍ਰੋਲਿੰਗ, ਬਾਡੀ ਸ਼ੇਮਿੰਗ ਅਤੇ ਅਭੱਦਰ ਟਿੱਪਣੀਆਂ ’ਤੇ ਚਿੰਤਾ ਜਤਾਉਂਦੇ ਹੋਏ ਭਵਿੱਖ ’ਚ ਖਾਸ ਕਰ ਕੇ ਔਰਤਾਂ ਲਈ ਹੰ-ਪੱਖੀ ਸੋਚ ਵਾਲਾ ਇਕ ਭਾਈਚਾਰਾ ਬਣਾਉਣ ਦੀ ਇੱਛਾ ਪ੍ਰਗਟ ਕੀਤੀ।
ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਬਹੁਤ ਖੁਸ਼ ਹਾਂ'
NEXT STORY