ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਯੁੱਧ ਦੇ ਹੀਰੋ ਭੈਰੋਂ ਸਿੰਘ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ਰਧਾਂਜਲੀ ਦਿੱਤੀ ਹੈ। ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ.) ’ਚ ਨਾਇਕ ਭੈਰੋਂ ਸਿੰਘ 1971 ਦੀ ਭਾਰਤ-ਪਾਕਿ ਜੰਗ ਦਾ ਹਿੱਸਾ ਰਹੇ ਸਨ ਤੇ ਫ਼ਿਲਮ ‘ਬਾਰਡਰ’ ’ਚ ਸੁਨੀਲ ਸ਼ੈੱਟੀ ਦਾ ਕਿਰਦਾਰ ਉਨ੍ਹਾਂ ’ਤੇ ਆਧਾਰਿਤ ਸੀ।
81 ਸਾਲਾ ਰਾਠੌੜ ਨੇ ਜੋਧਪੁਰ ਦੇ ਏਮਜ਼ ਹਸਪਤਾਲ ’ਚ ਆਖਰੀ ਸਾਹ ਲਏ। ਵਧਦੀ ਉਮਰ ਦੇ ਨਾਲ ਹੀ ਕਈ ਦਿੱਕਤਾਂ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : Year Ender 2022: ਸਾਲ 2022 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
1971 ਦੀ ਜੰਗ ’ਚ ਲੋਂਗੇਵਾਲਾ ਪੋਸਟ ’ਤੇ ਦਿਖਾਈ ਗਈ ਦਲੇਰੀ ਲਈ ਭੈਰੋਂ ਸਿੰਘ ਨੂੰ 1972 ’ਚ ਸੇਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਬੀ. ਐੱਸ. ਐੱਫ. ਦੇ ਅਧਿਕਾਰਕ ਹੈਂਡਲ ਤੋਂ ਸੋਮਵਾਰ ਨੂੰ ਟਵੀਟ ਕਰਕੇ ਦੱਸਿਆ ਗਿਆ, ‘‘ਡੀ. ਜੀ. ਬੀ. ਐੱਸ. ਐੱਫ. ਤੇ ਹੋਰ ਸਾਰੇ ਰੈਂਕਾਂ ਨੇ 1971 ਦੀ ਲੋਂਗੇਵਾਲਾ ਜੰਗ ਦੇ ਸੇਨਾ ਮੈਡਲ ਨਾਲ ਸਨਮਾਨਿਤ ਹੀਰੋ ਭੈਰੋਂ ਸਿੰਘ ਦੇ ਦਿਹਾਂਤ ’ਤੇ ਸ਼ੋਕ ਸਾਂਝਾ ਕੀਤਾ।’’
ਸੁਨੀਲ ਸ਼ੈੱਟੀ ਨੇ ਇਸ ਪੋਸਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘‘ਰੈਸਟ ਇਨ ਪਾਵਰ ਨਾਇਕ ਭੈਰੋਂ ਸਿੰਘ ਜੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੋਂ ਹਮਦਰਦੀ।’’ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਵਰਗੀ ਜਵਾਨ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕੀਤਾ ਹੈ।

ਇਕ ਬੀ. ਐੱਸ. ਐੱਫ. ਬੁਲਾਰੇ ਵਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ ਦਿਹਾਂਤ ਤੋਂ ਬਾਅਦ ਭੈਰੋਂ ਸਿੰਘ ਦੀ ਮ੍ਰਿਤਕ ਦੇਹ ਨੂੰ ਜੋਧਪੁਰ ਦੇ ਟਰੇਨਿੰਗ ਸੈਂਟਰ ’ਚ ਲਿਜਾਇਆ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Year Ender 2022: ਸਾਲ 2022 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ
NEXT STORY