ਨੈਸ਼ਨਲ ਡੈਸਕ- ਫਰਵਰੀ 2023 ’ਚ ਤੁਰਕੀ ’ਚ ਆਏ ਜ਼ਬਰਦਸਤ ਭੂਚਾਲ ਦੌਰਾਨ ਮਨੁੱਖਤਾ ਦੇ ਆਧਾਰ ’ਤੇ ਸਹਾਇਤਾ ਭੇਜਣ ਵਾਲਾ ਸਭ ਤੋਂ ਪਹਿਲਾ ਦੇਸ਼ ਭਾਰਤ ਸੀ। ਇਸ ਭੂਚਾਲ ’ਚ 55000 ਲੋਕਾਂ ਦੀ ਮੌਤ ਹੋਈ ਸੀ। ਭਾਰਤ ਨੇ ਤੁਰਕੀ ’ਤੇ ਆਈ ਇਸ ਕੁਦਰਤੀ ਆਫਤ ਦੌਰਾਨ ‘ਆਪ੍ਰੇਸ਼ਨ ਦੋਸਤ’ ਚਲਾਇਆ ਸੀ ਅਤੇ 5 ਸੀ-17 ਜਹਾਜ਼ਾਂ ਰਾਹੀਂ 250 ਤੋਂ ਵੱਧ ਕਰਮਚਾਰੀ, ਵਿਸ਼ੇਸ਼ ਉਪਕਰਣ ਅਤੇ 135 ਟਨ ਤੋਂ ਵੱਧ ਰਾਹਤ ਸਾਮਗਰੀ ਭੇਜੀ ਸੀ।
ਇਸ ਤੋਂ ਇਲਾਵਾ ਭਾਰਤ ਨੇ ਐੱਨ. ਡੀ. ਆਰ. ਐੱਫ. ਦੀਆਂ ਤਿੰਨ ਟੀਮਾਂ ਦੇ ਨਾਲ-ਨਾਲ ਟ੍ਰੇਂਡ ਕਰਮਚਾਰੀ, ਡਾਗ ਸਕੁਐੱਡ, ਵਿਸ਼ੇਸ਼ ਉਪਕਰਣ, ਵਾਹਨ ਅਤੇ ਹੋਰ ਜ਼ਰੂਰੀ ਸਪਲਾਈ ਵੀ ਕੀਤੀ ਸੀ। ਭਾਰਤੀ ਫੌਜ ਨੇ ਇਸ ਦੌਰਾਨ 30 ਬਿਸਤਰਿਆਂ ਵਾਲਾ ਫੀਲਡ ਹਸਪਤਾਲ ਸਥਾਪਤ ਕਰਨ ਲਈ 99 ਵਿਸ਼ੇਸ਼ ਤੌਰ ’ਤੇ ਟ੍ਰੇਂਡ ਕਰਮਚਾਰੀਆਂ ਦੀ ਟੀਮ ਭੇਜੀ। ਇਨ੍ਹਾਂ ’ਚ ਜ਼ਰੂਰੀ ਦਵਾਈਆਂ, ਅਤਿਆਧੁਨਿਕ ਉਪਕਰਣ, ਵਾਹਨ ਅਤੇ ਐਂਬੂਲੈਂਸਸ ਸ਼ਾਮਲ ਸੀ। ਪਰ ਤੁਰਕੀ ਨੇ ਹੁਣ ਇਸ ਦਾ ਬਦਲਾ ਪਾਕਿਸਤਾਨ ਨੂੰ ਡਰੋਨ ਭੇਜ ਕੇ ਚੁਕਾਇਆ ਹੈ।
ਇਹ ਡਰੋਨ 7 ਤੇ 8 ਮਈ ਨੂੰ ਭਾਰਤ ਖਿਲਾਫ ਕੀਤੇ ਗਏ ਹਮਲਿਆਂ ’ਚ ਵਰਤੇ ਗਏ। ਰੱਖਿਆ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਦੀ ਸਾਂਝੀ ਪ੍ਰੈੱਸ ਬ੍ਰੀਫਿੰਗ ਦੌਰਾਨ ਕਰਨਲ ਸੋਫੀਆ ਕੁਰੈਸ਼ੀ, ਵਿੰਗ ਕਮਾਂਡਰ ਵਯੋਮਿਕਾ ਸਿੰਘ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੱਸਿਆ ਕਿ ਪਾਕਸਿਤਾਨ ਨੇ ਭਾਰਤ ’ਤੇ 300 ਤੋਂ ਲੈ ਕੇ 400 ਦੀ ਗਿਣਤੀ ’ਚ ਡਰੋਨ ਹਮਲੇ ਕੀਤੇ ਅਤੇ ਡਰੋਨਾਂ ਦੇ ਮਲਬੇ ਤੋਂ ਪਤਾ ਲੱਗਾ ਹੈ ਕਿ ਇਹ ਡਰੋਨ ਤੁਰਕੀ ’ਚ ਬਣੇ ਹਨ।
ਤੁਰਕੀ ਦੀ ਕੰਪਨੀ ਏਸਿਸਗਾਰਡ ਦੇ ਬਣੇ ਡਰੋਨ ਦੀ ਹੋਈ ਵਰਤੋਂ
ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਤੁਰਕੀ ਦੀ ਕੰਪਨੀ ਏਸਿਸਗਾਰਡ ਵੱਲੋਂ ਬਣਾਏ ਗਏ ਹਨ ਅਤੇ ਇਨ੍ਹਾਂ ਨੂੰ 2020 ’ਚ ਤੁਰਕੀ ਦੀ ਫੌਜ ’ਚ ਸ਼ਾਮਲ ਕੀਤਾ ਗਿਆ ਸੀ, ਤੁਰਕੀ ਤੋਂ ਇਲਾਵਾ ਇਨ੍ਹਾਂ ਡਰੋਨਾਂ ਦੀ ਵਰਤੋਂ ਯੂਕ੍ਰੇਨ ਵੀ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਨਾਈਜੀਰੀਆ ਅਤੇ ਕਈ ਅਫਰੀਕੀ ਦੇਸ਼ ਵੀ ਇਸ ਦੀ ਵਰਤੋਂ ਕਰ ਰਹੇ ਹਨ। ਇਹ ਡਰੋਨ ਪੋਰਟੇਬਲ ਹੈ ਅਤੇ ਆਸਾਨੀ ਨਾਲ ਫੋਲਡ ਹੋ ਜਾਂਦਾ ਹੈ। ਇਸ ਨੂੰ ਮੈਨੂਅਲ ਅਤੇ ਆਟੋਮੈਟਿਕ ਦੋਹਾਂ ਤਰੀਕਿਆਂ ਨਾਲ ਆਪ੍ਰੇਟ ਕੀਤਾ ਜਾ ਸਕਦਾ ਹੈ। ਇਸ ਡਰੋਨ ’ਚ ਆਧੁਨਿਕ ਨੈਵੀਗੇਸ਼ਨ ਅਤੇ ਜੀ. ਪੀ. ਐੱਸ. ਸਿਸਟਮ ਲੱਗਾ ਹੋਇਆ ਹੈ ਅਤੇ ਇਸ ਦੇ ਕੈਮਰੇ ਲਗਾਤਾਰ ਲਾਈਵ ਵੀਡੀਓ ਫੁਟੇਜ ਉਪਲੱਬਧ ਕਰਵਾਉਂਦੇ ਹਨ।
ਪਾਕਿਸਤਾਨ ਵੱਲੋਂ ਇਨ੍ਹਾਂ ਦੀ ਵਰਤੋਂ ਕਰਨ ਦੇ ਮਕਸਦ ਵੀਡੀਓ ਫੁਟੇਜ ਰਾਹੀਂ ਭਾਰਤ ਦੇ ਫੌਜੀ ਟਿਕਾਣਿਆਂ ਦੀ ਸਟੀਕ ਜਾਣਕਾਰੀ ਹਾਸਲ ਕਰਨਾ ਵੀ ਸੀ। ਇਸ ’ਚ ਐਂਟੀ-ਜੈਮਿੰਗ ਲਈ ਸੀ. ਆਰ. ਪੀ. ਏ. ਬਦਲ ਦੇ ਨਾਲ ਐਨਾਲਾਗ/ਡਿਜੀਟਲ ਸੰਚਾਰ ਬਦਲ ਮੌਜੂਦ ਹਨ। ਸੁਰੱਖਿਆ ਦੇ ਲਿਹਾਜ਼ ਨਾਲ, ਇਸ ’ਚ ਲਿੰਕ ਹਾਨੀ ਜਾਂ ਬੈਟਰੀ ਪੱਧਰ ਘੱਟ ਹੋਣ ’ਤੇ ਘਰ ਵਾਪਸੀ ਦੀ ਸਮਰੱਥਾ ਅਤੇ ਬਹੁ-ਪੱਧਰੀ ਅਗਨੀ ਸੁਰੱਖਿਆ ਪ੍ਰੋਟੋਕਾਲ ਸ਼ਾਮਲ ਹਨ।
ਖਤਰਨਾਕ ਅਤੇ ਘਾਤਕ ਸੋਨਗਰ ਡਰੋਨ ਕਿਉਂ ਚਿੰਤਾ ਦਾ ਵਿਸ਼ਾ
ਹਥਿਆਰਾਂ ਨਾਲ ਲੈਸ ਹੋ ਸਕਦਾ ਹੈ ਡਰੋਨ
ਇਸ ’ਚ 200 ਰਾਊਂਡ ਤੱਕ ਦੀ ਸਮਰੱਥਾ ਵਾਲੀ 5.56×45 ਐੱਮ. ਐੱਮ.ਐੱਮ. ਐੱਮ. ਨਾਟੋ ਮਸ਼ੀਨਗੰਨ ਸ਼ਾਮਲ ਹੈ, ਜੋ ਸਿੰਗਲ ਅਤੇ 15-ਰਾਊਂਡ ਬਰੱਸਟ ਮੋਡ ’ਚ ਫਾਇਰਿੰਗ ਕਰ ਸਕਦੀ ਹੈ। ਇਸ ਤੋਂ ਇਲਾਵਾ, ਇਸ ਨੂੰ ਦੋ 40 ਐੱਮ. ਐੱਮ. ਗ੍ਰੇਨੇਡ ਲਾਂਚਰ ਜਾਂ ਇਕ ਵਿਕਲਪਿਕ ਡਰੰਮ ਗ੍ਰੇਨੇਡ ਲਾਂਚਰ ਪ੍ਰਣਾਲੀ ਨਾਲ ਲੈਸ ਕੀਤਾ ਜਾ ਸਕਦਾ ਹੈ, ਜੋ 6 ਗ੍ਰੇਨੇਡ ਲਿਜਾ ਸਕਦੀ ਹੈ। ਇਸ ਦੀ ਮਦਦ ਨਾਲ ਇਹ ਇਨਸਾਨਾਂ, ਗੱਡੀਆਂ ਅਤੇ ਹਲਕੇ ਸੁਰੱਖਿਆ ਵਾਲੇ ਟਿਕਾਣਿਆਂ ’ਤੇ ਆਸਾਨੀ ਨਾਲ ਹਮਲਾ ਕਰ ਸਕਦਾ ਹੈ।
25 ਤੋਂ 30 ਮਿੰਟ ਤੱਕ ਭਰ ਸਕਦਾ ਹੈ ਉਡਾਣ
ਇਸ ਡਰੋਨ ਦਾ ਮੈਕਸੀਮਮ ਟੇਕਆਫ ਵੇਟ 45 ਕਿੱਲੋ ਹੈ। ਇਹ ਬਿਨਾਂ ਹਥਿਆਰ ਦੇ 25 ਤੋਂ 30 ਮਿੰਟ ਤੱਕ ਉਡਾਣ ਭਰ ਸਕਦਾ ਹੈ। ਇਸ ਦੀ ਆਪ੍ਰੇਸ਼ਨਲ ਰੇਂਜ 3 ਤੋਂ 5 ਕਿਲੋਮੀਟਰ ਤੱਕ ਹੈ। ਇਹ ਸਮੁੰਦਰ ਦੇ ਪੱਧਰ ਤੋਂ 2,800 ਮੀਟਰ ਅਤੇ ਜ਼ਮੀਨ ਤੋਂ 400 ਮੀਟਰ ਤੱਕ ਉੱਪਰ ਉੱਡ ਸਕਦਾ ਹੈ।
ਰੀਅਲ-ਟਾਈਮ ਇੰਟੈਲੀਜੈਂ ’ਚ ਮਦਦਗਾਰ
ਇਸ ਡਰੋਨ ’ਚ ਲੱਗੇ ਕੈਮਰੇ ਰਾਹੀਂ ਲਾਈਵ ਵੀਡੀਓ ਫੁਟੇਜ ਅਤੇ ਤਸਵੀਰਾਂ ਨੂੰ ਲਾਈਵ ਟਰਾਂਸਫਰ ਕੀਤਾ ਜਾ ਸਕਦਾ ਹੈ, ਜਿਸ ਨਾਲ ਨਿਗਰਾਨੀ, ਨਿਸ਼ਾਨੇ ਨੂੰ ਪਛਾਣਨਾ ਅਤੇ ਕਾਰਵਾਈ ਤੋਂ ਬਾਅਦ ਵਿਸ਼ਲੇਸ਼ਣ ਕਰਨਾ ਸੌਖਾ ਹੋ ਜਾਂਦਾ ਹੈ। ਇਸ ਚ ਦਿਨ ਅਤੇ ਰਾਤ ਦੋਵਾਂ ਲਈ ਕੈਮਰੇ ਲੱਗੇ ਹੁੰਦੇ ਹਨ, ਜੋ ਹਰ ਮੌਸਮ ’ਚ ਕੰਮ ਕਰਦੇ ਹਨ।
ਤੁਰਕੀ ਖਿਲਾਫ ਸੋਸ਼ਲ ਮੀਡੀਆ ’ਤੇ ਮੁਹਿੰਮ
ਤੁਰਕੀ ਵੱਲੋਂ ਪਾਕਿਸਤਾਨ ਨੂੰ ਸਮਰਥਨ ਦਿੱਤੇ ਜਾਣ ਤੋਂ ਬਾਅਦ ਭਾਰਤ ’ਚ ਤੁਰਕੀ ਖਿਲਾਫ ਗੁੱਸਾ ਫੁੱਟ ਪਿਆ ਹੈ। ਭਾਰਤੀ ਨਾਗਰਿਕ ਸੋਸ਼ਲ ਮੀਡੀਆ ’ਤੇ ਤੁਰਕੀ ਦਾ ਬਾਈਕਾਟ ਕੀਤੇ ਜਾਣ ਦੀ ਮੁਹਿੰਮ ਚਲਾ ਰਹੇ ਹਨ। ਸੋਸ਼ਲ ਮੀਡੀਆ ਦੇ ਯੂਜ਼ਰਜ਼ ਤੁਰਕੀ ਨੂੰ ‘ਸੱਪ’ ਦੱਸ ਰਹੇ ਹਨ ਅਤੇ ਤੁਰਕੀ ਦੀਆਂ ਏਅਰਲਾਈਨਜ਼ ਅਤੇ ਹੋਰ ਸਾਮਾਨ ਦੇ ਬਾਈਕਾਟ ਦੀ ਮੁਹਿੰਮ ਚਲਾਈ ਜਾ ਰਹੀ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਭਾਰਤ ਨੇ ਤੁਰਕੀ ’ਚ ਆਏ ਭੂਚਾਲ ਦੌਰਾਨ ਸਭ ਤੋਂ ਪਹਿਲਾਂ ਸਾਮਾਨ ਭੇਜ ਕੇ ਉਸ ਦੀ ਮਦਦ ਕੀਤੀ ਅਤੇ ਜਦੋਂ ਪਾਕਿਸਤਾਨ ਦੇ ਭੇਜੇ ਅੱਤਵਾਦੀਆਂ ਨੇ ਪਹਿਲਗਾਮ ’ਚ ਹਮਲਾ ਕੀਤਾ ਤਾਂ ਤੁਰਕੀ ਨੇ ਪਾਕਿਸਤਾਨ ਨੂੰ ਡਰੋਨ ਉਪਲੱਬਧ ਕਰਵਾ ਕੇ ਉਸ ਦੀ ਮਦਦ ਕੀਤੀ।
ਆਟੋਮੈਟਿਕ ਸੰਚਾਲਨ ਦੀ ਸਹੂਲਤ
ਇਹ ਪੂਰੀ ਤਰ੍ਹਾਂ ਆਟੋਮੈਟਿਕ ਮੋਡ ’ਚ ਵੀ ਕੰਮ ਕਰਦਾ ਹੈ ਅਤੇ ਆਪਣੇ ਆਪ ਹੀ ਰੂਟ ਪਲਾਨਿੰਗ ਵੀ ਕਰਦਾ ਹੈ, ਬੈਟਰੀ ਘੱਟ ਹੋਣ ਜਾਂ ਸਿਗਨਲ ਕੱਟੇ ਜਾਣ ’ਤੇ ਇਸ ’ਚ ਆਪਣੇ ਆਪ ਵਾਪਸ ਪਰਤਣ ਦੀ ਸਹੂਲਤ ਹੈ। ਇਸ ਨਾਲ ਆਪ੍ਰੇਟਰ ਲਈ ਇਸ ਨੂੰ ਆਪ੍ਰੇਟ ਕਰਨਾ ਸੌਖਾ ਹੋ ਜਾਂਦਾ ਹੈ।
ਰੱਖਿਆ ਮੰਤਰੀ ਅੱਜ CDS ਨਾਲ ਕਰਨਗੇ ਮੀਟਿੰਗ, ਤਿੰਨੋਂ ਫ਼ੌਜ ਮੁਖੀ ਵੀ ਰਹਿਣਗੇ ਮੌਜੂਦ
NEXT STORY