ਮੁੰਬਈ- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁੱਡ ਦਾ ਉਹ ਸਿਤਾਰਾ ਸੀ ਜਿਸ ਨੂੰ ਭੁੱਲਣਾ ਕਿਸੇ ਲਈ ਵੀ ਸੰਭਵ ਨਹੀਂ ਹੈ।

ਸੁਸ਼ਾਂਤ ਨੇ ਆਪਣੇ ਛੋਟੇ ਫ਼ਿਲਮੀ ਕੈਰੀਅਰ ਵਿਚ ਹਿੰਦੀ ਸਿਨੇਮਾ ਨੂੰ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਸੁਸ਼ਾਂਤ ਦੀਆਂ ਉਨ੍ਹਾਂ ਭੈਣਾਂ ਨਾਲ ਜਾਣ-ਪਛਾਣ ਕਰਾਉਣ ਜਾ ਰਹੇ ਹਾਂ ਜੋ ਉਸ 'ਤੇ ਆਪਣੀ ਜਾਨ ਛਿੜਕਦੀਆਂ ਸਨ।

ਸੁਸ਼ਾਂਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਆਪਣੀਆਂ ਭੈਣਾਂ ਅਤੇ ਪਿਤਾ ਨਾਲ ਬਹੁਤ ਚੰਗੀ ਬੋਨਡਿੰਗ ਸੀ।

ਇਹ ਤਸਵੀਰ ਸੁਸ਼ਾਂਤ ਦੇ ਬਚਪਨ ਦੀ ਹੈ।ਜਿਸ ਵਿੱਚ ਉਹ ਪੂਰੇ ਪਰਿਵਾਰ ਨਾਲ ਦਿਖਾਈ ਦੇ ਰਿਹਾ ਹੈ।

ਸੁਸ਼ਾਂਤ ਆਪਣੀਆਂ ਸਾਰੀਆਂ ਭੈਣਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਜਦੋਂ ਵੀ ਉਸ ਨੂੰ ਸ਼ੂਟਿੰਗ ਤੋਂ ਫ੍ਰੀ ਸਮਾਂ ਮਿਲਦਾ ਸੀ, ਉਹ ਉਨ੍ਹਾਂ ਨਾਲ ਮਸਤੀ ਕਰਦੇ ਦਿਖਾਈ ਦਿੰਦਾ ਸੀ।

ਉਸ ਦੀ ਮੌਤ ਤੋਂ ਬਾਅਦ ਉਸ ਦੀਆਂ ਭੈਣਾਂ ਨੇ ਉਸ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ।

ਪਰਲ ਵੀ ਪੁਰੀ ਕੇਸ ’ਚ ਪੀੜਤਾ ਦੇ ਪਿਤਾ ਦਾ ਖ਼ੁਲਾਸਾ, ਝੂਠ ਨਹੀਂ ਬੋਲ ਰਹੀ ਬੇਟੀ, ਤਸਵੀਰ ਦੇਖ ਕੇ ਪਛਾਣ ਲਿਆ ਸੀ
NEXT STORY