ਮੁੰਬਈ - ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਅਤੇ ਸੇਂਗੋਲ ਦੇ ਆਲੇ-ਦੁਆਲੇ ਕੇਂਦਰਿਤ ਫ਼ਿਲਮ ‘ਸਵਯਮਭੂ’ ਭਾਰਤ ਦੀ ਬਹਾਦਰੀ ਅਤੇ ਸ਼ਾਨ ਦੀ ਅਮੀਰ ਵਿਰਾਸਤ ਨੂੰ ਦੁਬਾਰਾ ਜੀਵੰਤ ਕਰਦੀ ਹੈ। ਨਿਖਿਲ ਸਿਧਾਰਥ ਸਟਾਰਰ ਇਸ ਫ਼ਿਲਮ ਦੇ ਟੀਜ਼ਰ ਨੇ ਆਪਣੇ ਸ਼ਾਨਦਾਰ ਪੈਮਾਨੇ, ਅਮੀਰ ਇਤਿਹਾਸਕ ਬੈਕਡ੍ਰਾਪ, ਸ਼ਾਨਦਾਰ ਵਿਜ਼ੂਅਲਸ ਅਤੇ ਜ਼ਬਰਦਸਤ ਐਕਸ਼ਨ ਸੀਕੁਐਂਸਿਜ਼ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸੇ ਦੌਰਾਨ ‘ਸਵਯਮਭੂ’ ਦੇ ਮੇਕਰਸ ਨੇ ਹੁਣ ਸੋਸ਼ਲ ਮੀਡੀਆ ’ਤੇ ਇਕ ਐਕਸਾਈਟਿੰਗ ਬਿਹਾਈਂਡ-ਦਿ-ਸੀਨਜ਼ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਨਿਖਿਲ ਸਿਧਾਰਥ ਨਾਲ ਜਾਣੇ-ਪਛਾਣੇ ਡੀ.ਓ.ਪੀ. ਸੇਂਥਿਲ ਕੁਮਾਰ ਵੀ.ਐੱਫ.ਐਕਸ. ਸਟੂਡੀਓ ਦਾ ਖ਼ੁਦ ਦੌਰਾ ਕਰਦੇ ਹੋਏ ਦਿਸ ਰਹੇ ਹਨ।
ਮੇਕਰਸ ਨੇ ਖ਼ੁਲਾਸਾ ਕੀਤਾ ਕਿ ਹਾਈਐਸਟ-ਕੁਆਲਿਟੀ ਆਊਟਪੁੱਟ ਹਾਸਲ ਕਰਨ ਲਈ 750 ਤੋਂ ਵੱਧ ਸੀ.ਜੀ. ਆਰਟਿਸਟਸ ਦਿਨ-ਰਾਤ ਕੰਮ ਕਰ ਰਹੇ ਹਨ ਅਤੇ 2700 ਤੋਂ ਜ਼ਿਆਦਾ ਵੀ.ਐੱਫ.ਐਕਸ. ਸ਼ਾਟਸ ਤਿਆਰ ਕੀਤੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਦਰਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਰਿਲੀਜ਼ ਪੂਰੀ ਤਰ੍ਹਾਂ ਨਾਲ ਤਰਾਸ਼ੀ ਹੋਈ ਹੋਵੇਗੀ ਅਤੇ ਇਕ ਸ਼ਾਨਦਾਰ ਸਿਨੇਮਾਈ ਤਜਰਬੇ ਦਾ ਵਾਅਦਾ ਕਰੇਗੀ।
Stray Dogs ਲਈ ਸ਼ੈਲਟਰ ਹੋਮ ਬਣਵਾਉਣਗੇ ਸੋਨੂੰ ਸੂਦ, Live ਹੋ ਲੋਕਾਂ ਨੂੰ ਕੀਤੀ ਅਪੀਲ
NEXT STORY