ਚੰਡੀਗੜ੍ਹ (ਬਿਊਰੋ)– ਪੰਜਾਬੀ ਸੰਗੀਤ ਤੇ ਫ਼ਿਲਮ ਇੰਡਸਟਰੀ ’ਚ ਆਪਣੀਆਂ ਸੰਗੀਤਕ ਰਚਨਾਵਾਂ, ਸਕ੍ਰੀਨਪਲੇਅ ਤੇ ਨਿਰਦੇਸ਼ਨ ਲਈ ਜਾਣੇ ਜਾਂਦੇ ਜਤਿੰਦਰ ਸ਼ਾਹ ਤੁਹਾਡੇ ਲਈ VYRL ਪੰਜਾਬੀ ਦੇ ਨਾਲ ਇਕ ਹੋਰ ਖ਼ੂਬਸੂਰਤ ਗੀਤ ਲੈ ਕੇ ਆਏ ਹਨ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਵਲੋਂ ਗਾਏ ਗੀਤ ‘ਤੇਰੇ ਬਾਜੋਂ’ ’ਚ ਪਹਿਲੀ ਵਾਰ ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਤੇ ਪੰਜਾਬ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਸਿਮੀ ਚਾਹਲ ਇਕੱਠੇ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਲੇਖਕ ਕੁਮਾਰ ਨੇ ਲਿਖੇ ਹਨ।
ਇਹ ਖ਼ਬਰ ਵੀ ਪੜ੍ਹੋ : ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ
ਇਸ ਗੀਤ ’ਚ ਪ੍ਰਤੀਕ ਤੇ ਸਿਮੀ ਇਕ ਪ੍ਰੇਮੀ ਜੋੜੇ ਦਾ ਕਿਰਦਾਰ ਨਿਭਾਉਂਦੇ ਹਨ, ਜੋ ਆਪਣੇ ਰਿਸ਼ਤੇ ਤੋਂ ਵੱਧ ਉਮੀਦਾਂ ਲਗਾਈ ਬੈਠੇ ਹਨ ਤੇ ਜਿਸ ਨੂੰ ਪਾਉਣ ਲਈ ਇਕ-ਦੂਜੇ ਤੋਂ ਵੱਖ ਹੋਣ ਲਈ ਵੀ ਤਿਆਰ ਹਨ ਪਰ ਜਿਥੇ ਪ੍ਰਤੀਕ ਆਪਣੀ ਜ਼ਿੰਦਗੀ ’ਚ ਅੱਗੇ ਵਧਣਾ ਸ਼ੁਰੂ ਕਰਦਾ ਹੈ, ਸਿਮੀ ਨੇ ਖ਼ੂਬਸੂਰਤੀ ਨਾਲ ਦਰਸਾਇਆ ਹੈ ਕਿ ਉਸ ਦੇ ਪ੍ਰੇਮੀ ਤੋਂ ਵੱਖ ਹੋਣਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ ਪਰ ਉਹ ਬਦਲੇ ’ਚ ਆਪਣੇ ਦੋਸਤ ਪ੍ਰਤੀਕ ਨੂੰ ਪਿਆਰ ਦਾ ਆਸ਼ੀਰਵਾਦ ਦਿੰਦੀ ਹੈ। ‘ਟੂ ਲਵ ਇਜ਼ ਟੂ ਲੈੱਟ ਗੋ’ ਇਸ ਗੀਤ ਦਾ ਅਸਲੀ ਸੰਦੇਸ਼ ਹੈ।
‘ਤੇਰੇ ਬਾਜੋਂ’ ਬਾਰੇ ਗੱਲ ਕਰਦਿਆਂ ਗਾਇਕਾ ਸ਼੍ਰੇਆ ਘੋਸ਼ਾਲ ਕਹਿੰਦੀ ਹੈ, ‘‘ਜਤਿੰਦਰ ਸ਼ਾਹ ਜੀ ਤੇ VYRL ਪੰਜਾਬੀ ਦੀ ਟੀਮ ਨਾਲ ਕੰਮ ਕਰਨਾ ਇਕ ਸ਼ਾਨਦਾਰ ਤਜਰਬਾ ਰਿਹਾ ਹੈ ਤੇ ਮੈਂ ਇਸ ਪ੍ਰਾਜੈਕਟ ਦਾ ਹਿੱਸਾ ਬਣ ਕੇ ਖ਼ੁਸ਼ ਹਾਂ। ‘ਤੇਰੇ ਬਾਜੋਂ’ ਦਾ ਇਕ ਪਿਆਰਾ ਅਰਥ ਤੇ ਇਕ ਡੂੰਘੀ ਲੈਅ ਹੈ, ਜੋ ਤੁਹਾਡੇ ਦਿਲ ਨੂੰ ਛੂਹ ਲੈਣ ਦੀ ਸੰਭਾਵਨਾ ਰੱਖਦਾ ਹੈ ਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਗੀਤ ਲਈ ਆਪਣਾ ਪਿਆਰ ਦਿਖਾਉਣਗੇ।’’
ਸੰਗੀਤਕਾਰ ਤੇ ਨਿਰਦੇਸ਼ਕ ਜਤਿੰਦਰ ਸ਼ਾਹ ਦਾ ਕਹਿਣਾ ਹੈ, ‘‘ਗੀਤ ‘ਤੇਰੇ ਬਾਜੋਂ’ ਪਿਆਰ ਤੇ ਮੁਹੱਬਤ ਨੂੰ ਇਕ ਬਹੁਤ ਹੀ ਵੱਖਰੀ ਰੌਸ਼ਨੀ ’ਚ ਦਰਸਾਇਆ ਗਿਆ ਹੈ ਤੇ ਮੈਂ ਰਚਨਾ ਦੇ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਇਹ ਗੀਤ ਸ਼੍ਰੇਆ ਜੀ ਦੀ ਆਵਾਜ਼ ਲਈ ਬਣਿਆ ਹੈ। ਪ੍ਰਤੀਕ ਬੱਬਰ ਤੇ ਸਿਮੀ ਚਾਹਲ ਨੇ ਬਹੁਤ ਵਧੀਆ ਕੰਮ ਕੀਤਾ ਹੈ, ਜੋ ਵੀਡੀਓ ਤੋਂ ਸਪੱਸ਼ਟ ਹੈ। ਮੈਂ ਇਹ ਸੁਣਨ ਦੀ ਉਮੀਦ ਕਰਦਾ ਹਾਂ ਕਿ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਗੀਤ ਦੇ ਪ੍ਰਸ਼ੰਸਕਾਂ ਦਾ ਕੀ ਕਹਿਣਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ
NEXT STORY