ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਪੇਰੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਥਿਆਰਬੰਦ ਲੁਟੇਰਿਆਂ ਨੇ ਇਕ ਭਾਰਤੀ ਨੌਜਵਾਨ ਦੀ ਐੱਸ.ਯੂ.ਵੀ. ਕਾਰ ’ਤੇ 30 ਤੋਂ ਵੱਧ ਗੋਲੀਆਂ ਚਲਾਈਆਂ। ਨੌਜਵਾਨ ਦੇ ਨਾਲ ਕਾਰ ਵਿਚ ਪੇਰੂ ਦੀ ਇਕ ਔਰਤ ਵੀ ਮੌਜੂਦ ਸੀ। ਦੋਵੇਂ ਏਅਰਪੋਰਟ ਵੱਲ ਜਾ ਰਹੇ ਸਨ ਕਿ ਇਸੇ ਦੌਰਾਨ ਕਈ ਗੱਡੀਆਂ ਵਿਚ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਹਮਲਾਵਰਾਂ ਨੇ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਅੰਦਰ ਰੱਖੇ ਸੋਨੇ ਦੇ ਗਹਿਣਿਆਂ ਨਾਲ ਭਰੇ ਬੈਗ ਤੇ ਸੂਟਕੇਸ ਲੁੱਟ ਲਏ ਅਤੇ ਫ਼ਰਾਰ ਹੋ ਗਏ। ਹਮਲੇ 'ਚ ਭਾਰਤੀ ਨੌਜਵਾਨ ਤੇ ਔਰਤ ਜ਼ਖ਼ਮੀ ਹੋ ਗਏ ਹਨ, ਜਿਸ ਮਗਰੋਂ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
🇵🇪 An armed gang ambushed an SUV on the Costa Verde highway in Callao, Peru, yesterday. They fired dozens of shots, smashed the windows and overpowered the people inside, then grabbed several suitcases and bags believed to hold gold bars and cash before fleeing. https://t.co/JFPUQinAHX
— World Wide Leak (@leaklive1) November 28, 2026
ਇਹ ਘਟਨਾ ਸ਼ੁੱਕਰਵਾਰ ਸਵੇਰੇ 6:30 ਵਜੇ ਪੇਰੂ ਦੇ ਕਾਲਾਓ ਇਲਾਕੇ ਦੇ ਲਾ ਪਰਲਾ ਜ਼ਿਲ੍ਹੇ 'ਚ ਸਾਂਤਾ ਰੋਸਾ ਪਹਾੜੀ ਦੇ ਨੇੜੇ ਵਾਪਰੀ। ਭਾਰਤੀ ਨੌਜਵਾਨ ਤੇ ਔਰਤ ਜਾਰਜ ਸ਼ਾਵੇਜ਼ ਕੌਮਾਂਤਰੀ ਹਵਾਈ ਅੱਡੇ ਵੱਲ ਜਾ ਰਹੇ ਸਨ।
ਪੇਰੂ ਦੀ ਅਖ਼ਬਾਰ ‘ਐੱਲ ਕਮਰਸੀਓ’ ਅਨੁਸਾਰ ਲੁਟੇਰੇ ਕਈ ਗੱਡੀਆਂ ਵਿਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਆਪਣੀਆਂ ਗੱਡੀਆਂ ਐੱਸ.ਯੂ.ਵੀ. ਦੇ ਅੱਗੇ ਅਤੇ ਆਸ-ਪਾਸ ਖੜ੍ਹੀਆਂ ਕਰ ਦਿੱਤੀਆਂ ਤਾਂ ਜੋ ਕਾਰ ਵਿਚ ਸਵਾਰ ਲੋਕ ਭੱਜ ਨਾ ਸਕਣ। ਪੁਲਸ ਨੂੰ ਸ਼ੱਕ ਹੈ ਕਿ ਹਮਲਾਵਰ ਪਹਿਲਾਂ ਤੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਸ ਪੂਰੀ ਵਾਰਦਾਤ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ। ਫਿਲਹਾਲ ਪੇਰੂ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਕੂਲ ਨਾਲ ਲੱਗਦੇ ਘਰ 'ਚ ਹੋ ਗਿਆ ਧਮਾਕਾ ! ਕਈ ਵਿਦਿਆਰਥੀਆਂ ਦੀ ਮੌਤ, ਕੁਨਾਰ 'ਚ ਮਚੀ ਹਾਹਾਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
EPFO ਕਰਮਚਾਰੀਆਂ ਲਈ ਵੱਡੀ ਖ਼ਬਰ ! ਹੁਣ ਬਿਨਾਂ ਟੈਕਸ ਕਿਸ਼ਤਾਂ 'ਚ ਕਢਵਾ ਸਕੋਗੇ PF ਦਾ ਪੈਸਾ
NEXT STORY