ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ-ਨਾਲ ‘ਬੈਂਡ ਬਾਜਾ ਬਾਰਾਤ’ ਅਤੇ ‘ਲੇਡੀਜ਼ v/s ਰਿੱਕੀ ਬਹਿਲ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਰਣਵੀਰ ਅਤੇ ਅਨੁਸ਼ਕਾ ਇਕ-ਦੂਜੇ ਦੇ ਕਰੀਬ ਆ ਗਏ ਸਨ ਅਤੇ ਦੋਵਾਂ ਦੇ ਰੋਮਾਂਸ ਦੇ ਚਰਚੇ ਇੰਡਸਟਰੀ ’ਚ ਜ਼ੋਰਾਂ ’ਤੇ ਸਨ। ਹਾਲਾਂਕਿ ਇਨ੍ਹਾਂ ਦੋਵਾਂ ਦੇ ਵਿਚਕਾਰ ਕੁਝ ਹੈ ਇਹ ਗੱਲ ਪਤਾ ਚੱਲੀ ਸੀ ਫ਼ਿਲਮ ‘ਬੈਂਡ ਬਾਜਾ ਬਾਰਾਤ’ ਦੀ ਸਕਸੈੱਸ ਪਾਰਟੀ ’ਚ ਜਿਥੇ ਰਣਵੀਰ ਨੇ ਕੁਝ ਅਜਿਹਾ ਕੀਤਾ ਸੀ ਜਿਸ ਦੀ ਕਲਪਨਾ ਕਿਸੇ ਨੇ ਵੀ ਨਹੀਂ ਕੀਤੀ ਸੀ।

ਦਰਅਸਲ ਫ਼ਿਲਮ ‘ਬੈਂਡ ਬਾਜਾ ਬਾਰਾਤ’ ਦੀ ਸਕਸੈੱਸ ਪਾਰਟੀ ਦੌਰਾਨ ਇਕ ਫੈਨ ਅਨੁਸ਼ਕਾ ਸ਼ਰਮਾ ਦੇ ਨਾਲ ਫਲਰਟ ਕਰ ਰਿਹਾ ਸੀ। ਕਹਿੰਦੇ ਹਨ ਕਿ ਅਨੁਸ਼ਕਾ ਨੂੰ ਵੀ ਫੈਨ ਦੀ ਇਸ ਫਲਰਟਿੰਗ ਨਾਲ ਮਜ਼ਾ ਆ ਰਿਹਾ ਸੀ। ਇਸ ਦੌਰਾਨ ਕੋਲ ਹੀ ਮੌਜੂਦ ਰਣਵੀਰ ਇਹ ਸਭ ਕੁਝ ਦੇਖ ਰਹੇ ਸਨ। ਕਹਿੰਦੇ ਹਨ ਕਿ ਜਦੋਂ ਫੈਨ ਅਨੁਸ਼ਕਾ ਦੇ ਨਾਲ ਜ਼ਿਆਦਾ ਫਲਰਟ ਕਰਨ ਲੱਗਾ ਤਾਂ ਰਣਵੀਰ ਨੇ ਆਪਣਾ ਆਪਾ ਖੋਹ ਦਿੱਤਾ।

ਰਣਵੀਰ ਨੇ ਸਿੱਧੇ ਤੌਰ ’ਤੇ ਅਨੁਸ਼ਕਾ ਦੇ ਇਸ ਫੈਨ ਨੂੰ ਕਿਹਾ ਕਿ ਉਹ ਮੇਰੀ ਪ੍ਰੇਮਿਕਾ ਹੈ... ਮੈਂ ਤੇਰਾ ਨੱਕ ਤੋੜ ਦੇਵਾਂਗਾ। ਕਹਿੰਦੇ ਹਨ ਕਿ ਰਣਵੀਰ ਦਾ ਇਹ ਕਦਮ ਕਾਫ਼ੀ ਹੈਰਾਨ ਕਰਨ ਵਾਲਾ ਸੀ। ਇਸ ਘਟਨਾ ਤੋਂ ਬਾਅਦ ਉਹ ਤੁਰੰਤ ਉਥੋ ਭੱਜ ਗਿਆ ਪਰ ਇਨ੍ਹਾਂ ਦੋਵਾਂ ਸਿਤਾਰਿਆਂ ਦੇ ਅਫੇਅਰ ਦੇ ਚਰਚੇ ਚਾਰੇ ਪਾਸੇ ਹੋਣ ਲੱਗੇ ਸਨ। ਮੀਡੀਆ ਰਿਪੋਰਟ ਮੁਤਾਬਕ ਤਕਰੀਬਨ ਡੇਢ ਸਾਲ ’ਚ ਇਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਅਨੁਸ਼ਕਾ ਦੀ ਜ਼ਿੰਦਗੀ ਵਿਰਾਟ ਕੋਹਲੀ ਦੀ ਐਂਟਰੀ ਹੋਈ ਤਾਂ ਰਣਵੀਰ ਨੇ ਦੀਪਿਕਾ ਪਾਦੁਕੋਣ ਦਾ ਹੱਥ ਫੜ ਲਿਆ।
ਰਣਜੀਤ ਬਾਵਾ ਨਾਲ ਜਸਬੀਰ ਜੱਸੀ ਦੀ ਜੁਗਲਬੰਦੀ ਵਾਇਰਲ, ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ
NEXT STORY