ਨੈਸ਼ਨਲ ਡੈਸਕ- ਸਮਾਜਵਾਦੀ ਪਾਰਟੀ (ਸਪਾ) ਦੀ ਯੁਵਾ ਸੰਸਦ ਮੈਂਬਰ ਪ੍ਰਿਯਾ ਸਰੋਜ ਅਤੇ ਭਾਰਤ ਦੇ ਉਭਰਦੇ ਕ੍ਰਿਕਟਰ ਰਿੰਕੂ ਸਿੰਘ ਦੀ ਵਿਆਹ ਦੀ ਖ਼ਬਰਾਂ ਲੰਬੇ ਸਮੇਂ ਤੋਂ ਚਰਚਾ 'ਚ ਰਹੀਆਂ ਹਨ। ਹੁਣ ਇਨ੍ਹਾਂ ਦੋਵਾਂ ਦੀ ਵਿਆਹ ਦੀ ਤਾਰੀਖ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੋਵਾਂ ਦਾ ਵਿਆਹ ਕੁਝ ਸਮੇਂ ਲਈ ਟਲ ਗਿਆ ਹੈ।
ਜਾਣੋ ਵਜ੍ਹਾ
ਦੱਸਣਯੋਗ ਹੈ ਕਿ ਲਖਨਊ ਦੇ ਫਾਈਵ ਸਟਾਰ ਹੋਟਲ ਸੇਂਟ੍ਰਮ 'ਚ ਕ੍ਰਿਕਟਰ ਰਿੰਕੂ ਸਿੰਘ ਅਤੇ ਸੰਸਦ ਮੈਂਬਰ ਪ੍ਰਿਯਾ ਸਰੋਜ ਦੀ ਰਿੰਗ ਸੈਰੇਮਨੀ 8 ਜੂਨ ਨੂੰ ਹੋਈ ਸੀ। ਦੋਵਾਂ ਦਾ ਵਿਆਹ 18 ਨਵੰਬਰ ਨੂੰ ਵਾਰਾਣਸੀ ਦੇ ਹੋਟਲ ਤਾਜ 'ਚ ਹੋਣਾ ਸੀ। ਨਵੰਬਰ ਮਹੀਨੇ ਕ੍ਰਿਕਟ ਟੀਮ ਨਾਲ ਸੰਭਾਵਿਤ ਬਿਜ਼ੀ ਸ਼ੈਡਿਊਲ ਕਾਰਨ ਵਿਆਹ ਟਾਲ ਦਿੱਤਾ ਗਿਆ ਹੈ। ਹੁਣ ਦੋਵਾਂ ਦਾ ਵਿਆਹ ਫਰਵਰੀ 2026 'ਚ ਹੋਵੇਗਾ। ਹੋਟਲ ਦੀ ਬੁਕਿੰਗ ਨੂੰ ਫਰਵਰੀ ਮਹੀਨੇ ਦੇ ਅੰਤ 'ਚ ਕਰ ਦਿੱਤਾ ਗਿਆ ਹੈ ਪਰ ਤਾਰੀਖ਼ ਅਜੇ ਤੈਅ ਨਹੀਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਹਿਣਿਆਂ ਦੇ ਸ਼ੋਅਰੂਮ 'ਤੇ ਪੈ ਗਿਆ ਡਾਕਾ ! ਲੱਖਾਂ ਦੇ ਗਹਿਣੇ ਲੈ ਕੇ ਲੁਟੇਰੇ ਹੋਏ ਫਰਾਰ
NEXT STORY