ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ, ਜੋ ਇਨ੍ਹੀਂ ਦਿਨੀਂ ਆਪਣੀ ਪਹਿਲੀ ਸੀਰੀਜ਼ 'ਸਟਾਰਡਮ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ, ਦੇ ਖਾਸ ਦੋਸਤ ਰੌਬਿਨ ਪਾਸੀ ਦੇ ਬਾਰੇ 'ਚ ਗੱਲ ਕਰਨ ਜਾ ਰਹੇ ਹਾਂ। ਇਨ੍ਹੀਂ ਦਿਨੀਂ ਰੌਬਿਨ ਪਾਸੀ ਦਾ ਨਾਂ ਸੁਰਖੀਆਂ 'ਚ ਹੈ। ਇੰਨਾ ਹੀ ਨਹੀਂ ਆਰੀਅਨ ਖਾਨ ਦੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ 'ਤੇ ਰੌਬਿਨ ਪਾਸੀ ਦਾ ਨਾਂ ਸਰਚ ਕਰਕੇ ਜਾਣਨਾ ਚਾਹੁੰਦੇ ਹਨ ਕਿ ਉਹ ਕੌਣ ਹੈ। ਜੇਕਰ ਤੁਸੀਂ ਵੀ ਰੌਬਿਨ ਪਾਸੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਆਓ ਤੁਹਾਨੂੰ ਦੱਸਦੇ ਹਾਂ ਰੋਬਿਨ ਪਾਸੀ ਕੌਣ ਹੈ?

ਰੌਬਿਨ ਪਾਸੀ ਸ਼ਾਲਿਨੀ ਪਾਸੀ ਦਾ ਪੁੱਤਰ ਹੈ। ਇਨ੍ਹੀਂ ਦਿਨੀਂ ਸ਼ਾਲਿਨੀ ਪਾਸੀ ਨੈੱਟਫਲਿਕਸ ਦੇ ਸ਼ੋਅ 'ਫੈਬੂਲਸ ਲਾਈਵਜ਼ ਵਰਸੇਜ਼ ਬਾਲੀਵੁੱਡ ਵਾਈਵਜ਼' 'ਚ ਨਜ਼ਰ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਸ਼ਾਲਿਨੀ ਦਿੱਲੀ ਦੇ ਕਾਰੋਬਾਰੀ ਸੰਜੇ ਪਾਸੀ ਦੀ ਪਤਨੀ ਹੈ, ਜੋ ਪਾਸਕੋ ਗਰੁੱਪ ਦੇ ਚੇਅਰਮੈਨ ਹਨ। ਦੋਹਾਂ ਦਾ ਵਿਆਹ 2001 'ਚ ਹੋਇਆ ਸੀ। ਇਸ ਸ਼ੋਅ ਵਿੱਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਜ਼ਿੰਦਗੀ ਦੀ ਝਲਕ ਦਰਸ਼ਕਾਂ ਸਾਹਮਣੇ ਪੇਸ਼ ਕੀਤੀ। ਸ਼ਾਲਿਨੀ ਇੱਕ ਆਰਟ ਕਲੈਕਟਰ ਵੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬੇਟੇ ਰੌਬਿਨ ਬਾਰੇ ਦੱਸਾਂਗੇ, ਜੋ ਜ਼ਿਆਦਾਤਰ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ।
ਇਹ ਵੀ ਪੜ੍ਹੋ-ਮੁੰਬਈ ਦੇ ਰੈਸਟੋਰੈਂਟ 'ਚ ਅਨੁਸ਼ਕਾ-ਵਿਰਾਟ ਨੇ ਡੋਸਾ ਡੇਟ ਦਾ ਮਾਣਿਆ ਆਨੰਦ

ਲਾਈਮਲਾਈਟ ਤੋਂ ਦੂਰ ਰਹਿੰਦੇ ਹਨ ਰੌਬਿਨ ਪਾਸੀ
ਕਾਰੋਬਾਰੀ ਸੰਜੇ ਪਾਸੀ ਅਤੇ ਆਰਟ ਕਲੈਕਟਰ ਸ਼ਾਲਿਨੀ ਪਾਸੀ ਦੇ ਪੁੱਤਰ ਰੌਬਿਨ ਪਾਸੀ ਬਾਰੇ ਲੋਕ ਜ਼ਿਆਦਾ ਨਹੀਂ ਜਾਣਦੇ ਕਿਉਂਕਿ ਉਹ ਸੋਸ਼ਲ ਮੀਡੀਆ ਅਤੇ ਪਬਲਿਕ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਸ਼ਾਲਿਨੀ ਨੇ ਸ਼ੋਅ ਦੌਰਾਨ ਵੀ ਆਪਣੇ ਪੁੱਤਰ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ। ਹਾਲਾਂਕਿ ਰੌਬਿਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਹਨ, ਜਿਨ੍ਹਾਂ 'ਤੇ ਉਸ ਦੇ 17 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਤਸਵੀਰ 'ਚ ਉਹ ਇੰਡਸਟਰੀ ਦੇ ਸਟਾਰ ਕਿਡਸ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਜਿਨ੍ਹਾਂ 'ਚੋਂ ਇਕ 'ਚ ਸੁਪਰਸਟਾਰ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਸਟਾਰਕਿਡਸ ਨਾਲ ਕਰਦੇ ਹਨ ਹੈਂਗਆਊਟ
ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰੌਬਿਨ ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨਾਲ ਪਾਰਟੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼ਾਹਰੁਖ ਖਾਨ, ਆਰੀਅਨ ਖਾਨ ਅਤੇ ਸੰਜੇ ਕਪੂਰ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਸ ਦੀਆਂ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਹਨ, ਜਿਸ 'ਚ ਉਹ ਕਈ ਵੱਡੇ ਸਟਾਰ ਕਿਡਜ਼ ਨਾਲ ਪਾਰਟੀ ਕਰਦੇ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਰੌਬਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਅਨੰਨਿਆ ਪਾਂਡੇ ਅਤੇ ਸੁਹਾਨਾ ਖਾਨ ਨਾਲ ਬੀਚ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

2,690 ਕਰੋੜ ਦੀ ਜਾਇਦਾਦ ਦੇ ਇਕਲੌਤੇ ਵਾਰਿਸ
ਰੌਬਿਨ ਸ਼ਾਲਿਨੀ ਅਤੇ ਸੰਜੇ ਪਾਸੀ ਦਾ ਇਕਲੌਤਾ ਪੁੱਤਰ ਹੈ। ਸ਼ੋਅ 'ਚ ਸ਼ਾਲਿਨੀ ਨੇ ਆਪਣੀ ਲਗਜ਼ਰੀ ਅਤੇ ਸ਼ਾਨਦਾਰ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਇਸ ਦੀ ਝਲਕ ਵੀ ਦਿਖਾਈ। ਉਨ੍ਹਾਂ ਦਾ ਘਰ ਕਿਸੇ ਮਿਊਜ਼ੀਅਮ ਤੋਂ ਘੱਟ ਨਹੀਂ ਹੈ। ਸ਼ਾਲਿਨੀ ਅਤੇ ਸੰਜੇ ਪਾਸੀ ਦੇ ਘਰ ਵਿੱਚ 14 ਬੈੱਡਰੂਮ ਹਨ। ਉਸ ਦੀ ਗੈਲਰੀ ਵਿੱਚ ਲੱਖਾਂ ਰੁਪਏ ਦੀਆਂ ਕਲਾਕ੍ਰਿਤੀਆਂ ਸਜੀਆਂ ਹੋਈਆਂ ਹਨ। ਰੌਬਿਨ ਦੇ ਪਿਤਾ ਸੰਜੇ ਪਾਸੀ ਇੱਕ ਵੱਡੇ ਕਾਰੋਬਾਰੀ ਹਨ ਅਤੇ ਉਨ੍ਹਾਂ ਦੀ ਕੰਪਨੀ ਪਾਸਕੋ ਗਰੁੱਪ ਦਾ ਸਾਲ 2021-2022 ਵਿੱਚ ਟਰਨਓਵਰ 2,690 ਕਰੋੜ ਰੁਪਏ ਸੀ, ਜਿਵੇਂ ਕਿ ਇਕਨਾਮਿਕ ਟਾਈਮਜ਼ ਦੀ ਰਿਪੋਰਟ 'ਚ ਦੱਸਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੈਂਸਰ ਨਾਲ ਜੂਝ ਚੁੱਕੀ ਅਦਾਕਾਰਾ ਨੇ ਕੀਤਾ ਖੌਫਨਾਕ ਖੁਲਾਸਾ, ਕਿਹਾ- ਮੈਨੂੰ ਲੱਗਾ ਮੈਂ ਮਰਨ....
NEXT STORY