ਚੰਡੀਗੜ੍ਹ : 'ਜੀ ਪੰਜਾਬੀ' 'ਤੇ ਇੰਨੀਂ ਦਿਨੀਂ ਆਨ ਏਅਰ ਸੀਰੀਅਲ 'ਸਹਿਜਵੀਰ' ਨੇ ਆਪਣੇ 100 ਐਪੀਸੋਡ ਦਾ ਸਫ਼ਰ ਪਾਰ ਕਰ ਲਿਆ ਹੈ, ਜਿਸ ਦੀ ਖੁਸ਼ੀ ਨੂੰ ਸਾਰੇ ਕਲਾਕਾਰਾਂ ਅਤੇ ਟੀਮ ਮੈਂਬਰਾਂ ਵੱਲੋਂ ਜਸ਼ਨ ਮਨਾ ਕੇ ਇੱਕ ਦੂਜੇ ਨਾਲ ਸਾਂਝਾ ਕੀਤਾ ਗਿਆ। 'ਜੀ ਪੰਜਾਬੀ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਸ਼ੈਲੀ ਸੁਮਨ, ਸੁਮਨ ਗੋਇਲ ਦੁਆਰਾ ਨਿਰਮਿਤ ਕੀਤੇ ਗਏ ਇਸ ਪਰਿਵਾਰਕ, ਡਰਾਮਾ ਅਤੇ ਐਕਸ਼ਨ-ਥ੍ਰਿਲਰ ਸ਼ੋਅ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜੋ ਟਾਪ ਟੀ. ਆਰ. ਪੀ. ਪੰਜਾਬੀ ਸੀਰੀਅਲਜ਼ ਦੀ ਸ਼੍ਰੇਣੀ ਵਿੱਚ ਵੀ ਅਪਣੀ ਮੋਹਰੀ ਅਤੇ ਪ੍ਰਭਾਵੀ ਉਪ-ਸਥਿਤੀ ਲਗਾਤਰ ਕਰਵਾ ਰਿਹਾ ਹੈ।

ਲੋਕਪ੍ਰਿਯਤਾ ਦੇ ਨਵੇਂ ਅਯਾਮ ਸਥਾਪਿਤ ਕਰਦੇ ਜਾ ਇਸ ਸੀਰੀਅਲ 'ਚ ਪ੍ਰਤਿਭਾਵਾਨ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਸੁਰ ਅਤੇ ਉਭਰਦੀ ਅਤੇ ਚਰਚਿਤ ਅਦਾਕਾਰਾ ਜਸਮੀਤ ਕੌਰ ਗਾਗਰੇ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਉਜਾਲਾ ਬਭੋਰਿਆ, ਰੋਬਿਨ ਡਡਵਾਲ ਆਦਿ ਜਿਹੇ ਮੰਝੇ ਹੋਏ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਪੰਜਾਬ ਦੇ ਮੋਹਾਲੀ ਅਤੇ ਖਰੜ ਲਾਗਲੇ ਇਲਾਕਿਆਂ 'ਚ ਫਿਲਮਾਏ ਜਾ ਰਹੇ ਸੀ ਇਸ ਦਿਲਚਸਪ ਸੀਰੀਅਲ 'ਚ ਲੀਡਿੰਗ ਰੋਲ ਪਲੇ ਕਰ ਰਹੇ ਅਦਾਕਾਰ ਰਮਨਦੀਪ ਸਿੰਘ ਸੁਰ ਹਾਲ ਹੀ 'ਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਝੁੰਗੀਆਂ ਰੋਡ' 'ਚ ਨਿਭਾਈ ਅਹਿਮ ਅਤੇ ਲੀਡ ਭੂਮਿਕਾ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ, ਜੋ ਛੋਟੇ ਪਰਦੇ, ਵੈੱਬ ਸੀਰੀਜ਼ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖਿੱਤੇ 'ਚ ਵੀ ਮਜ਼ਬੂਤ ਪੈੜਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ।

ਮੂਲ ਰੂਪ 'ਚ ਦੁਆਬੇ ਦੇ ਫਗਵਾੜਾ ਨਾਲ ਸੰਬੰਧਤ ਇਹ ਹੋਣਹਾਰ ਕੁਝ ਹੀ ਸਮੇਂ 'ਚ ਅਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ 'ਚ ਸਫ਼ਲ ਰਿਹਾ ਹੈ, ਜੋ 'ਉਡਾਰੀਆਂ', 'ਸਵਰਨ ਘਰ', 'ਸਾਂਝਾ ਸੁਫਨਾ' ਆਦਿ ਜਿਹੇ ਵੱਡੇ ਅਤੇ ਲੋਕਪ੍ਰਿਯ ਸੀਰੀਅਲਜ਼ ਤੋਂ ਇਲਾਵਾ ਪੀਟੀਸੀ ਕ੍ਰਾਈਮ ਸੀਰੀਜ਼ 'ਖਬਰਦਾਰ' ਆਦਿ 'ਚ ਵੀ ਅਪਣੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ 'ਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।

ਮੇਨ ਸਟ੍ਰੀਮ ਦੇ ਨਾਲ-ਨਾਲ ਆਫ-ਬੀਟ ਫ਼ਿਲਮਾਂ 'ਚ ਵੀ ਜਲਦ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਇਸ ਸ਼ਾਨਦਾਰ ਅਦਾਕਾਰ ਨੇ ਅਪਣੀਆਂ ਆਗਾਮੀ ਯੋਜਨਾਵਾਂ ਨੂੰ ਲੈ ਈਟੀਵੀ ਭਾਰਤ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਸੀਰੀਅਲ ਅਤੇ ਵੈੱਬ ਸੀਰੀਜ਼ ਦਾ ਵੀ ਉਹ ਲੀਡਿੰਗ ਹਿੱਸਾ ਬਣਨ ਜਾ ਰਿਹਾ ਹੈ, ਜਿੰਨ੍ਹਾਂ ਦੇ ਇਹ ਮਹੱਤਵਪੂਰਨ ਪ੍ਰੋਜੈਕਟ ਵੀ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੇ ਹਨ।


ਹਾਰਦਿਕ ਤੇ ਨਤਾਸਾ ਨੇ ਖ਼ਤਮ ਕੀਤਾ 4 ਸਾਲ ਦਾ ਰਿਸ਼ਤਾ, ਵੱਖ ਹੋਣ ਦੀ ਖ਼ਬਰ ਮਗਰੋਂ ਟਰੋਲ ਹੋਈ ਮਾਡਲ
NEXT STORY