ਫਰੀਦਕੋਟ (ਜਗਤਾਰ): ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਨਵ-ਜੰਮੇ ਬੱਚੀ ਦੀ ਪਿੱਠ ’ਤੇ ਤੀਜੀ ਟੰਗ ਜੁੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਇਹ ਪਿੱਠ ’ਤੇ ਤੀਜੀ ਲੱਤ ਜੁੜੀ ਹੋਈ ਸੀ। ਬੱਚੀ ਨੂੰ ਇਹ ਪਰੇਸ਼ਾਨੀ ਜਨਮ ਤੋਂ ਹੀ ਸੀ। ਅੱਗੇ ਚੱਲ ਕੇ ਬੱਚੇ ਨੂੰ ਪਰੇਸ਼ਾਨੀ ਵੱਧ ਸਕਦੀ ਸੀ। ਇਸ ਲਈ ਡਾਕਟਰਾਂ ਨੇ ਅਪਰੇਸ਼ਨ ਦੀ ਸਲਾਹ ਦਿੱਤੀ। ਇਸ ਦੇ ਬਾਅਦ ਰਿਸ਼ਤੇਦਾਰਾਂ ਦੀ ਇਜਾਜ਼ਤ ਲੈ ਕੇ 7 ਦਿਨ ਦੀ ਨਵਜੰਮੀ ਬੱਚੀ ਦਾ ਡਾਕਟਰਾਂ ਨੇ 3 ਘੰਟੇ ’ਚ ਸਫ਼ਲ ਆਪਰੇਸ਼ਨ ਕੀਤਾ।
ਇਹ ਵੀ ਪੜ੍ਹੋ: ਚਰਨਜੀਤ ਲੁਹਾਰਾ ਦੀ ਫੋਟੋ ਵਾਇਰਲ ਕਰ ਮਨਪ੍ਰੀਤ ਬਾਦਲ 'ਤੇ ਲਾਏ ਸਨ ਦੋਸ਼, ਹੁਣ ਉਸੇ ਵਿਅਕਤੀ ਨੇ ਘੇਰਿਆ ਰਾਜਾ ਵੜਿੰਗ
ਡਾਕਟਰਾਂ ਦੇ ਮੁਤਾਬਕ ਅਪਰੇਸ਼ਨ ਬਹੁਤ ਹੀ ਔਖਾ ਸੀ ਹੁਣ ਬੱਚੀ ਬਿਲਕੁੱਲ ਸਿਹਤਮੰਦ ਹੈ। ਸਰਜਰੀ ਦੇ ਸਪੈਸ਼ਲਿਸਟ ਡਾ. ਆਸ਼ੀਸ਼ ਛਾਬੜਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਪਰਿਵਾਰ ਦੇ ਇਸ ਬੱਚੇ ਦਾ ਜਨਮ ਇਸ ਹਸਪਤਾਲ ’ਚ ਹੋਇਆ ਸੀ। ਗਾਇਨੀ ਵਾਰਡ ਤੋਂ ਸੂਚਨਾ ਮਿਲੀ ਸੀ ਕਿ ਬੱਚੀ ਦੀ ਪਿੱਠ ’ਤੇ ਇਕ ਹੋਰ ਅੰਗ ਉਭਰਿਆ ਹੋਇਆ ਹੈ। ਜਦੋਂ ਬੱਚੀ ਸਾਡੇ ਕੋਲ ਆਈ ਤਾਂ ਸਿਰਫ਼ 2 ਦਿਨ ਦੀ ਸੀ। ਬੱਚੀ ਦੀ ਪੂਰੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਕ ਅੱਧਾ ਸਰੀਰ ਹੋਰ ਵਿਕਸਿਤ ਹੋ ਕੇ ਉਸ ਦੀ ਪਿੱਠ ’ਤੇ ਇਕ ਲੱਤ ਹੋਰ ਹੈ। ਇਸ ਨਾਲ ਬੱਚੀ ਦਾ ਸੱਜਾ ਪੈਰ ਕੰਮ ਨਹੀਂ ਕਰ ਰਿਹਾ ਸੀ ਅਤੇ ਖੱਬਾ ਪੈਰ ਵੀ ਥੋੜਾ ਕੰਮ ਕਰ ਰਿਹਾ ਸੀ। ਬੱਚੀ ਦਾ ਅੱਧਾ ਸਰੀਰ ਇਸ ਇਕ ਸਪਾਇਨਲ ਕਾਰਡ ਦੇ ਨਾਲ ਜੁੜੇ ਹੋਣ ਦੇ ਕਾਰਨ ਬੱਚੀ ਨੂੰ ਬਹੁਤ ਪਰੇਸ਼ਾਨੀ ਆ ਸਕਦੀ ਸੀ। ਆਪਰੇਸ਼ਨ ਬਹੁਤ ਹੀ ਜ਼ਰੂਰੀ ਸੀ। ਆਪਰੇਸ਼ਨ ਦੇ ਦਿਨ ਬੱਚੀ ਦੀ ਉਮਰ ਕੇਵਲ 7 ਦਿਨ ਸੀ। ਇਹ ਆਪਰੇਸ਼ਨ ਮੁਸ਼ਕਲ ਸੀ, ਕਿਉਂਕਿ ਬੱਚੀ ਨੂੰ ਬੇਹੋਸ਼ ਕੀਤਾ ਜਾਣਾ ਸੀ ਤੇ ਕਈ ਵਾਰ ਬੇਹੋਸ਼ ਹੋਣ ਦੇ ਬਾਅਦ ਇੰਨੀ ਛੋਟੀ ਬੱਚੀ ਦਾ ਹੋਸ਼ ’ਚ ਆਉਣਾ ਮੁਸ਼ਕਲ ਹੋ ਜਾਂਦਾ ਹੈ ਪਰ ਡਾਕਟਰਾਂ ਦੇ ਮੁਤਾਬਕ ਇਹ ਆਪਰੇਸ਼ਨ ਸਫ਼ਲ ਰਿਹਾ।
ਇਹ ਵੀ ਪੜ੍ਹੋ: ਦੋ ਭੈਣਾਂ ਦਾ ਇਕਲੌਤਾ ਭਰਾ ਸੀ ਟਾਂਡਾ-ਹੁਸ਼ਿਆਰਪੁਰ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਨੌਜਵਾਨ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਤੜਕਸਾਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦਾ ਕੀਤਾ ਘਿਰਾਓ
NEXT STORY