ਫ਼ਰੀਦਕੋਟ (ਜਗਦੀਸ਼) : ਸਹਾਇਕ ਥਾਣੇਦਾਰ ਕੰਵਲਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਪਰਵਿੰਦਰ ਕੌਰ ਨਾਮੀ ਇਕ ਔਰਤ ਨੂੰ 200 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਡੇਲਿਆਂਵਾਲੀ ਲਾਗੇ ਪੈਂਦੇ ਕਰਾਸਿੰਗ ਪੁਲ ਕੋਲ ਪੁੱਜੀ ਤਾਂ ਇਕ ਔਰਤ ਹੱਥ ਵਿਚ ਲਿਫਾਫਾ ਫੜ੍ਹੀ ਆਉਂਦੀ ਦਿਖਾਈ ਦਿੱਤੀ।
ਪੁਲਸ ਪਾਰਟੀ ਨੇ ਜਦ ਸ਼ੱਕ ਪੈਂਣ ’ਤੇ ਇਸ ਔਰਤ ਨੂੰ ਰਕ ਕੇ ਇਸਦੀ ਪਛਾਣ ਪਰਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਜੈਤੋ ਵਜੋਂ ਕਰਕੇ ਹੱਥ ਵਿਚ ਫੜ੍ਹੇ ਮੋਮੀ ਲਿਫਾਫੇ ਦੀ ਜਾਂਚ ਕੀਤੀ ਤਾਂ ਇਸ ਵਿਚੋਂ 200 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਆਂਗਣਵਾੜੀ ਕੇਂਦਰਾਂ ਦਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਵਿਰੋਧ
NEXT STORY