ਮਲੋਟ (ਜੁਨੇਜਾ)- ਮਲੋਟ ਨੇੜੇ ਪਿੰਡ ਔਲਖ ਵਿਖੇ ਇਕ ਸਬਜ਼ੀ-ਫਰੂਟ ਦੀ ਦੁਕਾਨ ਨੂੰ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਜ ਤੜਕੇ ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਔਲਖ ਦੇ ਜੀ. ਟੀ. ਰੋਡ ’ਤੇ ਬਣੇ ਬਾਜ਼ਾਰ ’ਚ ਸਬਜ਼ੀ ਅਤੇ ਫਰੂਟ ਦੀ ਮਸ਼ਹੂਰ ਦੁਕਾਨ ਚਾਨਣਾ ਫਰੂਟ ਕੰਪਨੀ ਵਿਖੇ ਅੱਗ ਲੱਗ ਗਈ। ਇਸ ਸਬੰਧੀ ਇਕ ਰਾਹਗੀਰ ਨੇ ਧੂੰਆਂ ਨਿਕਲਦਾ ਵੇਖਿਆ ਅਤੇ ਦੁਕਾਨਦਾਰ ਨੂੰ ਜਾਣਕਾਰੀ ਦਿੱਤੀ। ਜਦੋਂ ਦੁਕਾਨ ਤੇ ਵੇਖਿਆ ਤਾਂ ਭਿਆਨਕ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਲੋਕਾਂ ਨੇ ਆਪਣੇ ਪੱਧਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ ਅਤੇ ਇਸ ਨੂੰ ਫੈਲਣ ਤੋਂ ਰੋਕਿਆ। ਭਾਵੇਂ ਅੱਗ ’ਤੇ ਕਾਬੂ ਪਾਉਣ ਨਾਲ ਆਸ-ਪਾਸ ਦੁਕਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ ਪਰ ਅੱਗ ਦੀ ਲਪੇਟ ਵਿਚ ਆਈ ਦੁਕਾਨ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਈ। ਦੁਕਾਨਦਾਰ ਜਸਵਿੰਦਰ ਕੁਮਾਰ ਅਨੁਸਾਰ ਬਾਹਰ ਲੱਗਾ ਸ਼ੈੱਡ, ਅੰਦਰ ਪਈਆਂ ਅਲਮਾਰੀਆਂ, ਫਰਨੀਚਰ , ਦੋ ਡੀਪ ਫਰਿੱਜ਼, ਕੰਪਿਊਟਰ ਕੰਡੇ ਅਤੇ ਪਿਆ ਫਰੂਟ ਸਬਜ਼ੀ ਸਮੇਤ ਸਾਮਾਨ ਸੜ ਕੇ ਸਵਾਹ ਹੋ ਗਿਆ । ਇਸ ਨਾਲ ਦੁਕਾਨਦਾਰ ਦਾ 3 ਲੱਖ ਤੋਂ ਵੱਧ ਦਾ ਸਾਮਾਨ ਸੜ ਗਿਆ।
ਇਹ ਵੀ ਪੜ੍ਹੋ: ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਭੈਣ ਨੇ ਕੀਤੇ ਵੱਡੇ ਖ਼ੁਲਾਸੇ
ਅੱਗ ਲੱਗਣ ਦਾ ਕੋਈ ਠੋਸ ਕਾਰਨ ਨਹੀਂ ਸਾਹਮਣੇ ਆਇਆ ਪਰ ਸਮਝਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਰ ਕੇ ਲੱਗੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਹੀ ਈਨਾਖੇੜਾ ਨੇੜੇ ਇਕ ਹਾਦਸੇ ਵਿਚ ਇਸ ਦੁਕਾਨਦਾਰ ਦੇ ਇਕਲੌਤੇ ਲੜਕੇ ਦੀ ਮੌਤ ਹੋ ਗਈ ਸੀ। ਪਰਿਵਾਰ ਅਜੇ ਸਦਮੇ ਵਿਚ ਹੀ ਸੀ ਕਿ ਇਹ ਆਰਥਿਕ ਨੁਕਸਾਨ ਹੋ ਗਿਆ, ਜਿਸ ਦੀ ਭਾਰਪਾਈ ਕਰਨ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ: CM ਮਾਨ ਦੇ OSD ਰਾਜਬੀਰ ਘੁੰਮਣ ਕੋਲੋਂ ਤੀਜੀ ਵਾਰ ਅੱਜ CBI ਕਰੇਗੀ ਪੁੱਛਗਿੱਛ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ
NEXT STORY