ਨਵੀਂ ਦਿੱਲੀ- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸੇਜ਼, ਫਰੀਦਕੋਟ ਪੰਜਾਬ 'ਚ ਕੁੱਲ 249 ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 249 ਅਹੁਦਿਆਂ 'ਤੇ ਭਰਤੀ ਹੋਵੇਗੀ।
ਬਲਾਕ ਐਕਸਟੇਂਸ਼ਨ ਐਜੂਕੇਟਰ- 16 ਅਹੁਦੇ
ਮੈਡੀਕਲ ਪ੍ਰਯੋਗਸ਼ਾਲਾ ਤਕਨੀਸ਼ੀਅਨ ਗਰੇਡ2- 150 ਅਹੁਦੇ
ਨੇਤਰ ਰੋਗ ਅਧਿਕਾਰੀ- 83 ਅਹੁਦੇ
ਉਮਰ
ਉਮੀਦਵਾਰ ਦੀ ਉਮਰ 18 ਤੋਂ 37 ਸਾਲ ਤੈਅ ਕੀਤੀ ਗਈ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 15 ਨਵੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸੇਜ਼ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬਲਾਕ ਐਕਸਟੇਂਸ਼ਨ ਅਫ਼ਸਰ ਅਹੁਦਿਆਂ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗਰੈਜੂਏਟ ਅਤੇ ਜਰਨਲਿਜ਼ਮ 'ਚ ਡਿਪਲੋਮਾ ਕੀਤਾ ਹੋਣਾ ਚਾਹੀਦਾ। ਉੱਥੇ ਹੀ ਮੈਡੀਕਲ ਲੈਬ ਟੈਕਨੀਸ਼ੀਅਨ ਗ੍ਰੇਡ-2 ਅਹੁਦਿਆਂ ਲਈ ਵਿਗਿਆਨ ਵਿਸ਼ਿਆਂ ਨਾਲ ਸੀਨੀਅਰ ਸੈਂਕਡਰੀ ਅਤੇ ਮੈਡੀਕਲ ਲੈਬ ਟੈਕਨਾਲੋਜੀ 'ਚ ਡਿਪਲੋਮਾ ਜਾਂ ਬੀ.ਐੱਸ.ਸੀ. ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨੇਤਰ ਰੋਗ ਅਫ਼ਸਰ ਅਹੁਦਿਆਂ ਲਈ ਵਿਗਿਆਨ ਵਿਸ਼ਿਆਂ ਨਾਲ ਸੀਨੀਅਰ ਸੈਕੰਡਰੀ ਅਤੇ ਆਪਥਾਲਮਿਕ ਅਸਿਸਟੈਂਟ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਏਅਰਪੋਰਟ ਅਥਾਰਟੀ ਆਫ਼ ਇੰਡੀਆ 'ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY