ਗੈਜੇਟ ਡੈਸਕ- ਅਲਕਾਟੇਲ ਨੇ ਭਾਰਤ 'ਚ ਆਪਣਾ ਨਵਾਂ ਟੈਬਲੇਟ ਅਲਕਾਟੇਲ 3T 8 ਨਾਂ ਨਾਲ ਲਾਂਚ ਕਰ ਦਿੱਤਾ ਹੈ। ਇਹ ਨਵਾਂ ਟੈਬਲੇਟ 9,999 ਰੁਪਏ ਦੀ ਕੀਮਤ ਦੇ ਨਾਲ ਹੈ ਤੇ ਵਿਕਰੀ ਲਈ ਐਕਸਕਲੂਜ਼ਿਵ ਰੂਪ ਨਾਲ ਫਲਿਪਕਾਰਟ 'ਤੇ ਉਪਲੱਬਧ ਹੈ। ਇਹ ਸਿਰਫ ਮਟੈਲਿਕ ਬਲੈਕ ਕਲਰ ਆਪਸ਼ਨ ਦੇ ਨਾਲ ਹੈ।
ਸਪੈਸੀਫਿਕੇਸ਼ਨਸ
ਇਸ 'ਚ 8 ਇੰਚ ਦੀ IPS ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜੋਲਿਊਸ਼ਨ 1280x800 ਪਿਕਸਲਸ ਹੈ। ਇਸ ਦੇ ਨਾਲ ਹੀ ਇਸ 'ਚ ਮੀਡੀਆਟੈੱਕ MT8765A 1.5GHz ਕਵਾਡ-ਕੋਰ, 3GB ਰੈਮ ਤੇ 32GB ਦੀ ਇੰਟਰਨਲ ਸਟੋਰੇਜ ਸਮਰੱਥਾ ਹੈ ਜਿਸ ਨੂੰ ਕਿ ਮਾਇਕ੍ਰੋ ਐੱਸ ਡੀ ਕਾਰਡ ਨਾਲ 128GB ਤੱਕ ਐਕਸਪੈਂਡ ਕੀਤੀ ਜਾ ਸਕਦੀ ਹੈ।
ਕੈਮਰਾ ਡਿਪਾਰਟਮੈਂਟ
ਇਸ 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਰੀਅਰ ਕੈਮਰਾ ਨਾਲ ਯੂਜ਼ਰਸ 30 fps ਦੀ ਸਮਰੱਥਾ ਦੇ ਨਾਲ 1080 ਪਿਕਸਲਸ ਸਮਰੱਥਾ ਵਾਲੇ ਵੀਡੀਓਜ਼ ਬਣਾ ਸੱਕਦੇ ਹਨ। ਇਸ 'ਚ 4,080mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਤੇ ਇਹ ਐਂਡ੍ਰਾਇਡ 8.0 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ।
ਇਸ ਟੈਬਲੇਟ 'ਚ ਇਕ ਬਿਲਟ-ਇਨ ਕਿੱਡਸ ਮੋਡ ਵੀ ਦਿੱਤਾ ਗਿਆ ਹੈ ਜਿਸਦੇ ਨਾਲ ਕਿ ਪੈਰੇਂਟਸ ਆਪਣੇ ਬੱਚਿਆਂ ਲਈ ਟੈਬ ਨੂੰ ਇਸਤਮਾਲ ਕਰਨ ਦਾ ਸਮਾਂ ਤੈਅ ਕਰ ਸਕਦੇ ਹਨ ਤੇ ਸਿਰਫ ਚੁਨਿੰਦਾ ਐਪਸ ਦੀ ਵਰਤੋਂ ਦਾ ਐਕਸੇਸ ਹੀ ਉਨ੍ਹਾਂ ਨੂੰ ਦੇ ਸਕਦੇ ਹਨ। ਇਸ ਟੈਬਲੇਟ 'ਚ ਇਕ ਆਈ ਕੇਅਰ ਮੋਡ ਵੀ ਦਿੱਤਾ ਗਿਆ ਹੈ ਜਿਸ ਦੇ ਨਾਲ ਕਿ ਬਲੂ ਲਾਈਟ ਰੀਡਿਊਸ ਹੁੰਦੀ ਹੈ।
ਕੁਨੈੱਕਟੀਵਿਟੀ ਆਪਸ਼ਨਸ
ਇਸ 'ਚ 4G LTE, ਵਾਈ-ਫਾਈ 802.11 a/b/g/n, ਬਲੂਟੁੱਥ 4.2, GPS, FM ਰੇਡੀਓ ਤੇ 3.5 ਮਿ. ਮੀ. ਹੈੱਡਫੋਨ ਆਦਿ ਹਨ। ਇਸ ਦਾ ਕੁੱਲ ਮਾਪ 260x155x8.95 ਮਿ. ਮੀ ਤੇ ਭਾਰ ਲਗਭਗ 279 ਗ੍ਰਾਮ ਹੈ।
ਨਵਾਂ 4ਜੀ ਸਮਾਰਟਫੋਨ ਖਰੀਦਣ ’ਤੇ ਏਅਰਟੈੱਲ ਦੇਵੇਗੀ 2,000 ਰੁਪਏ ਦਾ ਕੈਸ਼ਬੈਕ
NEXT STORY