ਨਵੀਂ ਦਿੱਲੀ, (ਬਿਜ਼ਨੈੱਸ ਨਿਊਜ਼)- ਦੋਪਹੀਆ ਵਾਹਨਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਨੇ ਦੇਸ਼ ਦੀਆਂ ਸਭ ਤੋਂ ਭਰੋਸੇਮੰਦ ਬਾਈਕਾਂ ’ਚੋਂ ਇਕ ਐੱਚ. ਐੱਫ. ਡੀਲਕਸ ਦਾ ਨਵਾਂ ਅਤੇ ਦਮਦਾਰ ਮਾਡਲ ਐੱਚ. ਐੱਫ. ਡੀਲਕਸ ਪ੍ਰੋ ਲਾਂਚ ਕੀਤਾ ਹੈ। ਇਸ ਦੀ ਕੀਮਤ 73,550 ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ ਅਤੇ ਇਹ ਪੂਰੇ ਦੇਸ਼ ਦੇ ਹੀਰੋ ਮੋਟੋਕਾਰਪ ਡੀਲਰਸ਼ਿਪਜ਼ ’ਤੇ ਮੁਹੱਈਆ ਹੈ।
ਹੀਰੋ ਮੋਟੋਕਾਰਪ ਦੇ ਮੁੱਖ ਕਾਰੋਬਾਰ ਅਧਿਕਾਰੀ (ਇੰਡੀਆ ਬਿਜ਼ਨੈੱਸ ਯੂਨਿਟ) ਆਸ਼ੂਤੋਸ਼ ਵਰਮਾ ਨੇ ਕਿਹਾ, “ਐੱਚ. ਐੱਫ. ਡੀਲਕਸ ਲੱਖਾਂ ਗਾਹਕਾਂ ਦੀ ਪਹਿਲੀ ਪਸੰਦ ਰਹੀ ਹੈ, ਜਿਸ ਨੂੰ ਇਸ ਦੀ ਭਰੋਸੇਯੋਗਤਾ ਅਤੇ ਮਾਈਲੇਜ ਲਈ ਪਸੰਦ ਕੀਤਾ ਜਾਂਦਾ ਹੈ। ਹੁਣ ਨਵੀਂ ਐੱਚ. ਐੱਫ. ਡੀਲਕਸ ਪ੍ਰੋ ਦੇ ਜ਼ਰੀਏ ਅਸੀਂ ਇਸ ਭਰੋਸੇ ਨੂੰ ਨਵੇਂ ਡਿਜ਼ਾਈਨ, ਐਡਵਾਂਸਡ ਫੀਚਰਜ਼ ਅਤੇ ਬਿਹਤਰ ਫਿਊਲ ਐਫੀਸ਼ਿਐਂਸੀ ਦੇ ਨਾਲ ਇਕ ਨਵਾਂ ਰੂਪ ਦਿੱਤਾ ਹੈ। ਇਸ ਨੂੰ ਅਜੋਕੇ ਭਾਰਤੀ ਰਾਈਡਰ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ।’’
ਇਸ ਕੰਪਨੀ ਨੇ ਦਿੱਤਾ ਵੱਡਾ ਆਫਰ, 1 ਲੱਖ ਘਟਾ'ਤੀ ਬਾਈਕਸ ਦੀ ਕੀਮਤ
NEXT STORY