ਗੈਜੇਟ ਡੈਸਕ– ਸ਼ਾਓਮੀ ਨੇ ਇਸੇ ਸਾਲ ਮਾਰਚ ’ਚ ਆਪਣੇ ਸਭ ਤੋਂ ਦਮਦਾਰ ਪਾਵਰਬੈਂਕ ‘ਮੀ ਬੂਸਟ ਪ੍ਰੋ’ ਨੂੰ ਭਾਰਤ ’ਚ ਲਾਂਚ ਕੀਤਾ ਹੈ ਜਿਸ ਵਿਚ 30,000mAh ਦੀ ਬੈਟਰੀ ਹੈ। ਹੁਣ ਸ਼ਾਓਮੀ ਦੀ ਟੱਕਰ ’ਚ ਘਰੇਲੂ ਕੰਪਨੀ ਐਂਬਰੇਨ (Ambrane) ਨੇ 27,000mAh ਦੀ ਬੈਟਰੀ ਵਾਲਾ ਪਾਵਰਬੈਂਕ ਲਾਂਚ ਕੀਤਾ ਹੈ। ਐਂਬਰੇਨ ਦਾ ਇਹ ਪਾਵਰਬੈਂਕ Stylo ਸੀਰੀਜ਼ ਤਹਿਤ ਆਉਂਦਾ ਹੈ। ਇਸ ਸੀਰੀਜ਼ ਤਹਿਤ ਹੋਰ ਪਾਵਰਬੈਂਕ ਵੀ ਹਨ ਜਿਨ੍ਹਾਂ ’ਚ Stylo Pro 27K, Stylo 20K ਅਤੇ Stylo 10K ਸ਼ਾਮਲ ਹਨ। ਇਨ੍ਹਾਂ ਦੀਆਂ ਕੀਮਤਾਂ- 1,999 ਰੁਪਏ, 1,499 ਰੁਪਏ ਅਤੇ 899 ਰੁਪਏ ਹਨ।
ਇਨ੍ਹਾਂ ਸਾਰੇ ਪਾਵਰਬੈਂਕ ’ਚ ਟਾਈਪ-ਸੀ ਪੋਰਟ ਹੈ ਅਤੇ ਇਹ ਤਿੰਨੇ ਕੁਇੱਕ ਚਾਰਜ 3.0 ਸੁਪਰੀਅਰ ਪਾਵਰ ਡਿਲੀਵਰੀ (ਫਾਸਟ ਚਾਰਜਿੰਗ) ਨਾਲ ਆਉਂਦੇ ਹਨ। ਸਾਰੇ ਪਾਵਰਬੈਂਕ ਦੇ ਨਾਲ 180 ਦਿਨਾਂ ਦੀ ਵਾਰੰਟੀ ਮਿਲ ਰਹੀ ਹੈ। ਇਨ੍ਹਾਂ ਪਾਵਰਬੈਂਕ ਨੂੰ ਐਮੇਜ਼ਾਨ, ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
ਇਨ੍ਹਾਂ ’ਚੋਂ Stylo Pro ਸਭ ਤੋਂ ਵੱਡਾ ਪਾਵਰਬੈਂਕ ਹੈ। ਇਸ ਵਿਚ 27,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ 20 ਵਾਟ ਦੀ ਫਾਸਟ ਚਾਰਜਿੰਗ ਦੀ ਸੁਪੋਰਟ ਹੈ। ਇਸ ਵਿਚ ਦੋ ਯੂ.ਐੱਸ.ਬੀ., ਇਕ ਮਾਈਕ੍ਰੋ-ਇਨਪੁਟ ਅਤੇ ਇਕ ਟਾਈਪ-ਸੀ ਪੋਰਟ ਹੈ। Stylo Pro ਨੂੰ ਹਰੇ ਅਤੇ ਨੀਲੇ ਰੰਗ ’ਚ ਖਰੀਦਿਆ ਜਾ ਸਕਦਾ ਹੈ।
ਉਥੇ ਹੀ Stylo 20k ’ਚ 20,000mAh ਅਤੇ Stylo 10k ’ਚ 10,000mAh ਦੀ ਬੈਟਰੀ ਹੈ। Stylo 20k ਦੀ ਪਾਵਰ ਡਿਲੀਵਰੀ 18 ਵਾਟ ਹੈ ਅਤੇ ਇਸ ਦੇ ਨਾਲ ਵੀ ਕੁਇੱਕ ਚਾਰਜ 3.0 ਪੀ.ਡੀ. ਤਕਨੀਕ ਹੈ। ਦਾਅਵਾ ਹੈ ਕਿ ਇਸ ਪਾਵਰਬੈਂਕ ਨਾਲ ਨਵੇਂ ਆਈਫੋਨ ਜਾਂ ਐਂਡਰਾਇਡ ਫੋਨ ਨੂੰ ਸਿਰਫ 30 ਮਿੰਟਾਂ ’ਚ 50 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।
Stylo 10k ਪਾਵਰਬੈਂਕ ਨਾਲ ਵੀ ਇਕ ਹੀ ਸਮੇਂ ’ਚ ਦੋ ਡਿਵਾਈਸ ਚਾਰਜ ਕੀਤੇ ਜਾ ਸਕਣਗੇ। ਇਸ ਦਾ ਮੈਕਸਿਮਮ ਪਾਵਰ ਆਊਟਪੁਟ 5V/2.4A ਹੈ। ਇਸ ਦੇ ਨਾਲ 20 ਵਾਟ ਦੀ ਫਾਸਟ ਚਾਰਜਿੰਗ ਦੀ ਸੁਪੋਰਟ ਹੈ। Stylo 20k ਨੂੰ ਹਰੇ ਅਤੇ ਨੀਲੇ ਜਦਕਿ Stylo 10k ਨੂੰ ਚਿੱਟੇ ਅਤੇ ਕਾਲੇ ਰੰਗ ’ਚ ਖਰੀਦਿਆ ਜਾ ਸਕੇਗਾ।
‘ਭਾਰਤ ਨੂੰ ਦੂਰਸੰਚਾਰ ਖੇਤਰ ’ਚ ਤਿੰਨ ਨਿੱਜੀ ਕੰਪਨੀਆਂ ਦੀ ਲੋੜ, ਸਰਕਾਰ ਤੋਂ ਸਮਰਥਨ ਦੀ ਉਮੀਦ : ਗੋਪਾਲ ਵਿੱਠਲ’
NEXT STORY