ਗੈਜੇਟ ਡੈਸਕ—ਐਪਲ ਆਪਣੇ 2020 ਆਈਫੋਨ ਲਾਈਨਅਪ ਨੂੰ ਇਸ ਸਾਲ ਸਤੰਬਰ ਤੋਂ ਪਹਿਲਾਂ ਸ਼ਾਇਦ ਹੀ ਲਾਂਚ ਕਰੇ ਪਰ ਨਵੇਂ ਡਿਵਾਈਸ ਨਾਲ ਜੁੜੀ ਲੀਕਸ ਲਗਾਤਾਰ ਸਾਹਣੇ ਆ ਰਹੀਆਂ ਹਨ। ਐਪਲ ਦੀ 2020 'ਚ ਲਾਂਚ ਹੋਣ ਵਾਲੀ ਆਈਫੋਨ ਸੀਰੀਜ਼ ਦਾ ਨਾਂ ਆਈਫੋਨ 12 ਹੋ ਸਕਦਾ ਹੈ ਅਤੇ ਇਸ ਦੇ ਚਾਰ ਮਾਡਲਸ ਵੱਖ-ਵੱਖ ਸਕਰੀਨ ਸਾਈਜ਼ 'ਚ ਮਾਰਕੀਟ 'ਚ ਪੇਸ਼ ਕੀਤੇ ਜਾ ਸਕਦੇ ਹਨ। ਇਕ ਗੱਲ ਹੁਣ ਤੋਂ ਹੀ ਕਨਫਰਮ ਹੈ ਕਿ ਨਵੇਂ ਡਿਵਾਈਸੇਜ਼ 'ਚ ਐਪਲ ਦਾ ਲੇਟੈਸਟ ਐਪਲ ਏ14 ਚਿੱਪਸੈਟ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਨਵੇਂ ਏ14 ਪ੍ਰੋਸੈਸਰ ਨੂੰ TSMC ਦੇ ਨਵੇਂ 5ਐੱਨ.ਐੱਮ. ਪ੍ਰੋਸੈਸਰ ਨਾਲ ਤਿਆਰ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪਿਛਲੇ ਡਿਵਾਈਸ ਦੇ ਮੁਕਾਬਲੇ ਨਵੇਂ ਆਈਫੋਨ ਕਈ ਗੁਣਾ ਪਾਵਰਫੁਲ ਹੋਣਗੇ ਅਤੇ ਬਿਹਤਰ ਪਰਫਾਰਮ ਕਰਨਗੇ।
ਹਾਲ ਹੀ 'ਚ ਇਕ ਨਵੇਂ ਐਨਾਲਿਸਿਸ 'ਚ ਕਿਹਾ ਗਿਆ ਹੈ ਕਿ ਆਈਫੋਨ 12 ਸੀਰੀਜ਼ 'ਚ ਐਪਲ ਏ14 ਚਿੱਪਸੈੱਟ ਦਿੱਤਾ ਜਾਵੇਗਾ ਜਿਸ ਦੇ ਚੱਲਦੇ ਨਵੇਂ ਡਿਵਾਈਸ 15 ਇੰਚ ਮੈਕਬੁੱਕ ਪ੍ਰੋ ਜਿੰਨੇ ਪਾਰਵਫੁਲ ਹੋਣਗੇ। ਮੈਕਵਰਲਡ ਦੇ ਜੈਸਨ ਕ੍ਰਾਸ ਨੇ ਕਿਹਾ ਕਿ ਨਵੇਂ ਆਈਫੋਨ ਪ੍ਰੋਸੈਸਰ ਦੀ ਮਦਦ ਨਾਲ ਪਰਫਾਰਮੈਂਸ ਦੇ ਮਾਮਲੇ 'ਚ ਕਈ ਗੁਣਾ ਬਿਹਤਰ ਹੋਣਗੇ। ਉਨ੍ਹਾਂ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪਰਫਾਰਮੈਂਸ 'ਚ ਵਾਧਾ 7ਐੱਨ.ਐੱਮ. ਪ੍ਰੋਸੈਸ ਤੋਂ 5 ਐਨ.ਐੱਮ. ਪ੍ਰੋਸੈੱਸ ਨੋਡ ਦੇ ਚੱਲਦੇ ਮਿਲ ਸਕਦਾ ਹੈ। ਚਾਈਨੀਜ਼ ਸਮਾਰਟਫੋਨ ਮੇਕਰ ਹੁਵਾਵੇਈ ਵੀ ਆਪਣੇ ਅਗਲੇ ਮੋਬਾਇਲ ਪਲੇਟਫਾਰਮਸ 'ਚ 5 ਐੱਨ.ਐੱਮ. ਪ੍ਰੋਸੈੱਸ ਨੋਡ 'ਤੇ ਸਵਿਚ ਕਰ ਸਕਦਾ ਹੈ, ਅਜਿਹਾ ਮੰਨਿਆ ਜਾ ਰਿਹਾ ਹੈ।
5ਐੱਨ.ਐੱਮ. ਪ੍ਰੋਸੈੱਸ ਨਾਲ ਹੋਵੇਗਾ ਅਪਗ੍ਰੇਡ
ਕ੍ਰਾਸ ਨੇ ਕਿਹਾ ਕਿ 'ਇਹ ਇਕ ਵੱਡਾ ਅਪਗ੍ਰੇਡ ਹੈ। 5 ਐੱਨ.ਐੱਮ. ਨੋਡ ਕਿਸੇ ਵੀ ਸਟ੍ਰੈਚ ਦਾ ਅੱਧਾ ਸਟੈਪ ਨਹੀਂ ਹੈ, ਬਲਕਿ 7ਐੱਨ.ਐੱਮ. ਤੋਂ ਬਾਅਦ ਅਗਲਾ 'ਫੁਲ ਨੋਡ' ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ TSMC ਵੱਲੋਂ 15 ਬਿਲੀਅਨ ਟ੍ਰਾਂਜਸਿਟਰਸ ਦੀ ਇਕ ਬਿਹਤਰ ਟ੍ਰਾਂਜਸਿਟਰ ਡੈਨਸਿਟੀ 5ਐੱਨ.ਐੱਮ. ਪ੍ਰੋਸੈੱਸ ਨਾਲ ਡਿਵੈੱਲਪ ਕੀਤੀ ਗਈ ਹੈ। ਕ੍ਰਾਸ ਮੁਤਾਬਕ ਇਹ ਇੰਨੀ ਵੱਡੀ ਗੱਲ ਹੈ ਕਿ ਐਪਲ ਟੋਟਲ ਚਿੱਪ ਏਰੀਆ 85ਐੱਨ.ਐੱਮ. ਸਕਵੈਅਰ 'ਚ ਸਮੇਟ ਸਕਦਾ ਹੈ ਅਤੇ ਇਸ ਚਿੱਪ 'ਚ 12.5 ਬਿਲੀਅਨ ਟ੍ਰਾਂਜਸਿਟਰਸ ਹੋਣਗੇ। ਐਪਲ ਪਰਫਾਰਮੈਂਸ ਦੇ ਮਾਮਲੇ 'ਚ ਪਹਿਲੇ ਹੀ ਆਪਣੇ ਮੇਨਸਟਰੀਮ ਰਾਈਵਲਸ ਤੋਂ ਕਿਤੇ ਅੱਗੇ ਹੈ ਅਤੇ ਨਵਾਂ ਅਪਗ੍ਰੇਡ ਕੰਪਨੀ ਨੂੰ ਇਕ ਵੱਖ ਲੀਗ 'ਚ ਲਿਆ ਕੇ ਖੜ੍ਹਾ ਕਰੇਗਾ।
ਬਿਹਤਰ ਹੋਵੇਗੀ ਗੇਮਿੰਗ ਪਰਫਾਰਮੈਂਸ
ਐਪਲ ਏ14 ਪ੍ਰੋਸੈਸਰ ਨੂੰ 5 ਐੱਨ.ਐੱਨ. ਪ੍ਰੋਸੈਸ 'ਤੇ ਸਵਿਚ ਕਰਨ ਦਾ ਫਾਇਦਾ ਪਹਿਲੇ ਤੋਂ ਬਿਹਤਰ ਮਲਟੀ-ਕੋਰ ਪਰਫਾਰਮੈਂਸ ਦੇ ਰੂਪ 'ਚ ਵੀ ਦੇਖਣ ਨੂੰ ਮਿਲੇਗਾ। ਨਾਲ ਹੀ ਐਪਲ ਦੇ ਨਵੇਂ ਆਈਫੋਨਸ 'ਚ ਆਕਟਾ-ਕੋਰ ਕਨਫਿਗਰੇਸ਼ਨ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਚੱਲਦੇ ਗੇਮਿੰਗ ਪਰਫਾਰਮੈਂਸ ਵੀ ਪੂਰੀ ਤਰ੍ਹਾਂ ਨਵੇਂ ਪਲੇਟਫਾਰਮ 'ਤੇ ਸਵਿਚ ਹੋ ਜਾਵੇਗੀ। ਇਸ ਤੋਂ ਇਲਾਵਾ ਸਾਹਮਣੇ ਆਇਆ ਹੈ ਕਿ ਐਪਲ ਨਵੇਂ ਆਈਫੋਨ 12 ਲਾਈਨਅਪ 'ਚ ਕੁਝ ਡਿਵਾਈਸੇਜ 6ਜੀ.ਬੀ. ਰੈਮ ਨਾਲ ਵੀ ਲਾਂਚ ਕਰ ਸਕਦਾ ਹੈ। ਇਸ ਸੀਰੀਜ਼ 'ਚ ਪਹਿਲੇ ਤੋ 50 ਫੀਸਦੀ ਬਿਹਤਰ ਗੇਮਿੰਗ ਪਰਫਾਰਮੈਂਸ ਦੇਖਣ ਨੂੰ ਮਿਲ ਸਕਦੀ ਹੈ, ਜੋ ਜੀ.ਪੀ.ਯੂ. 'ਚ ਜ਼ਿਆਦਾ ਟ੍ਰਾਂਜਸਿਟਰਸ ਹੋਣ ਦੇ ਚੱਲਦੇ ਹੋਵੇਗੀ।
ਵਟਸਐਪ 'ਤੇ ਐਡ ਨਹੀਂ ਦਿਖਾਵੇਗੀ ਫੇਸਬੁੱਕ
NEXT STORY