ਗੈਜੇਟ ਡੈਸਕ—ਅਸੂਸ ਜੈੱਨਫੋਨ ਮੈਕਸ ਐੱਮ2 ਸਮਾਰਟਫੋਨ ਨੂੰ ਨਵੀਂ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਸਮਾਰਟਫੋਨ ਨੂੰ ਇਹ ਅਪਡੇਟ ਮਈ 2019 ਐਂਡ੍ਰਾਇਡ ਸਕਿਓਰਟੀ ਪੈਚ ਨਾਲ ਮਿਲੀ ਹੈ। ਸਮਾਰਟਫੋਨ ਨੂੰ ਇਹ ਅਪਡੇਟ OTA ਰਾਹੀਂ ਮਿਲੀ ਹੈ। ਇਹ ਅਪਡੇਟ ਫਰਮਵੇਅਰ ਵਰਜ਼ਨ 16.2018.1905.42. ਦੇ ਨਾਂ ਨਾਲ ਮਿਲੀ ਹੈ। ਕੰਪਨੀ ਨੇ ਕਿਹਾ ਕਿ ਸਾਰੇ ਯੂਜ਼ਰਸ ਨੂੰ ਇਹ ਅਪਡੇਟ ਇਕੋ ਵਾਰੀ ਨਹੀਂ ਮਿਲੇਗੀ ਕਿਉਂਕਿ ਇਹ ਅਪਡੇਟ ਫੇਜ਼ ਤਰੀਕੇ ਨਾਲ ਰੋਲਆਊਟ ਹੋ ਰਹੀ ਹੈ। ਅਸੂਸ ਜੈੱਨਫੋਨ ਮੈਕਸ ਐੱਮ2 ਸਮਾਰਟਫੋਨ ਨੂੰ ਪਿਛਲੇ ਮਹੀਨੇ ਐਂਡ੍ਰਾਇਡ ਪਾਈ ਅਪਡੇਟ ਮਿਲੀ ਸੀ। ਜੇਕਰ ਤੁਸੀਂ ਮੈਨੁਅਲੀ ਇਸ ਸੈਟਿੰਗ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ Settings > System > System Updates 'ਤੇ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ।

ਅਸੂਸ ਜੈੱਨਫੋਨ ਮੈਕਸ ਐੱਮ2 ਦੀ ਭਾਰਤੀ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ। ਇਸ ਦੇ ਬੇਸ ਵੇਰੀਐਂਟ 'ਚ 3GB RAM/ 32GB ਇਨਬਿਲਟ ਸਟੋਰੇਜ਼ ਹੈ। ਇਸ ਦੇ 4GB RAM/ 64GB ਸਟੋਰੇਜ਼ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਤੁਸੀਂ ਇਸ ਸਮਾਰਟਫੋਨ ਨੂੰ ਬਲੂ ਅਤੇ ਬਲੈਕ ਕਲਰ 'ਚ ਖਰੀਦ ਸਕਦੇ ਹੋ। ਇਸ 'ਚ 6.26 ਇੰਚ ਦੀ ਨੌਚ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1520x720 ਪਿਕਸਲ ਹੈ। ਇਸ ਦੇ ਬੈਕ 'ਚ ਡਿਊਲ ਕੈਮਰਾ ਹੈ। ਇਸ 'ਚ ਪਹਿਲਾਂ ਸੈਂਸਰ 13 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 2 ਮੈਗਾਪਿਕਸਲ ਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 'ਚ 10w ਫਾਸਟ ਚਾਰਜਰ ਹੈ। ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਊਟ ਆਫ ਦਿ ਬਾਕਸ ਆਉਂਦਾ ਹੈ।
ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 1,500 ਰੁਪਏ ਦੀ ਕਟੌਤੀ
NEXT STORY