ਨਵੀਂ ਦਿੱਲੀ- ਜਰਮਨ ਦੀ ਲਗਜ਼ਰੀ ਕਾਰ ਕੰਪਨੀ ਬੀ. ਐੱਮ. ਡਬਲਯੂ. ਨੇ ਮਿੰਨੀ ਬ੍ਰਾਂਡ ਤਹਿਤ ਤਿੰਨ ਨਵੀਂਆਂ ਕਾਰਾਂ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਮਿੰਨੀ 3-ਡੋਰ ਹੈਚ ਦੀ ਸ਼ੋਅਰੂਮ ਕੀਮਤ 38 ਲੱਖ ਰੁਪਏ, ਮਿੰਨੀ ਕਨਵਰਟੀਬਲ ਦੀ ਕੀਮਤ 44 ਲੱਖ ਰੁਪਏ ਅਤੇ ਨਵੀਂ ਮਿੰਨੀ ਜਾਨ ਕਪੂਰ ਵਰਕਸ ਹੈਚ ਦੀ ਕੀਮਤ 45.5 ਲੱਖ ਰੁਪਏ ਹੈ।
ਨਵੀਂ ਸੀਰੀਜ਼ ਪੈਟਰੋਲ ਇੰਜਣ ਵਿਚ ਪੂਰੀ ਤਰ੍ਹਾਂ ਬਿਲਟ ਯੂਨਿਟ (ਸੀ. ਬੀ. ਯੂ.) ਦੇ ਰੂਪ ਵਿਚ ਉਪਲਬਧ ਹੋਵੇਗੀ। ਕੰਪਨੀ ਨੇ ਕਿਹਾ ਮੰਗਲਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਬੀ. ਐੱਮ. ਡਬਲਯੂ. ਬਿਆਨ ਵਿਚ ਕਿਹਾ, "ਇਸ ਨਾਲ ਭਾਰਤ ਵਿਚ ਪ੍ਰੀਮੀਅਮ ਛੋਟੀ ਕਾਰ ਸ਼੍ਰੇਣੀ ਵਿਚ ਮਿੰਨੀ ਦੀ ਸਥਿਤੀ ਮਹੱਤਵਪੂਰਨ ਰੂਪ ਨਾਲ ਹੋਰ ਮਜਬੂਤ ਹੋਵੇਗੀ।" ਇਸ ਸਾਲ ਮਾਰਚ ਵਿਚ ਬੀ. ਐੱਮ. ਡਬਲਯੂ. ਨੇ ਨਵੀਂ ਮਿੰਨੀ ਕੰਟਰੀਮੈਨ ਉਤਾਰੀ ਸੀ। ਗੌਰਤਲਬ ਹੈ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇ ਮਾਮਲੇ ਘਟਣ ਮਗਰੋਂ ਕੰਪਨੀਆਂ ਆਪਣੀਆਂ ਗੱਡੀਆਂ ਲਾਂਚ ਕਰ ਰਹੀਆਂ ਹਨ। ਹਾਲ ਹੀ ਵਿਚ ਕਈ ਵਿਦੇਸ਼ੀ ਕੰਪਨੀਆਂ ਨੇ ਭਾਰਤ ਵਿਚ ਆਪਣੇ ਮੋਟਰਸਾਈਕਲ ਵੀ ਉਤਾਰੇ ਹਨ।
ਸ਼ਾਓਮੀ ਦਾ Mi 11 Lite ਸਮਾਰਟਫੋਨ ਭਾਰਤ ’ਚ ਲਾਂਚ, ਕੀਮਤ 18,999 ਰੁਪਏ ਤੋਂ ਸ਼ੁਰੂ
NEXT STORY