ਇਟਲੀ (ਸਾਬੀ ਚੀਨੀਆ) ਇਟਲੀ ਦੇ ਲਾਸੀਓ ਸਟੇਟ ਅਧੀਨ ਆਉਂਦੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਹਰਗੋਬਿੰਦ ਸੇਵਾ ਸੋਸਾਇਟੀ, ਮਾਸੀਮੀਨਾ ਰੋਮ ਵਿਖੇ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੋਸ਼ਲ ਮੀਡੀਆ ਵਰਗੇ ਮੰਚਾਂ ਰਾਹੀਂ ਗੁਰੂ ਘਰਾਂ ਅਤੇ ਖਾਸ ਕਰਕੇ ਕਈ ਵਿਅਕਤੀ ਵਿਸ਼ੇਸ਼ 'ਤੇ ਪ੍ਰਬੰਧਕਾਂ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਰੁਖ ਅਖਤਿਆਰ ਕਰਨ ਦਾ ਫੈਸਲਾ ਲਿਆ ਗਿਆ ਹੈ। ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਸੋਸ਼ਲ ਮੀਡੀਆ 'ਤੇ ਨਕਾਰਾਤਮਕ ਅਤੇ ਅਪਮਾਨਜਨਕ ਪ੍ਰਚਾਰ ਕਰਕੇ ਇਕ ਦੂਜੇ ਦੇ ਪਰਿਵਾਰਿਕ ਮੈਂਬਰਾਂ ਤੱਕ ਨੂੰ ਗਾਲੀ ਗਲੋਚ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਅਜਿਹੇ ਵਿੱਚ ਸਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਸਾਰੇ ਮਸਲਿਆਂ ਨੂੰ ਜੁੜ ਬੈਠ ਕਿ ਵਿਚਾਰ ਲੈਣ ਦਾ ਸੁਨੇਹਾ ਦਿੱਤਾ ਗਿਆ ਹੈ।

ਪ੍ਰਬੰਧਕ ਕਮੇਟੀਆਂ ਨੇ ਨੌਜਵਾਨਾਂ ਨੂੰ ਸੇਧ ਦਿੰਦਿਆਂ ਆਖਿਆ ਕਿ ਅਸੀਂ ਕਾਰੋਬਾਰ ਅਤੇ ਬਿਹਤਰ ਭਵਿੱਖ ਲਈ ਇੱਥੇ ਆਏ ਹਾਂ ਤੇ ਸਾਨੂੰ ਇਸੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਇਕ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਬਣੀ ਜਾਲੀ ਆਈਡੀ, ਜਿਸ ਤੋਂ ਪਿਛਲੇ ਇਕ ਸਾਲ ਤੋਂ ਇਲਾਕੇ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਵੀ ਭੱਦੀ ਸ਼ਬਦਾਵਲੀ ਵਰਤ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸਨੁੰ ਵੀ ਬੰਦ ਕਰਵਾਉਣ ਦਾ ਫੈਸਲਾ ਲਿਆ ਗਿਆ ਤੇ ਨਾਲ ਦੀ ਨਾਲ ਕਈ ਹੋਰ ਅਕਾਂਊਟਾਂ ਦੀ ਪੁਸ਼ਟੀ ਕੀਤੀ ਗਈ ਹੈ ਜਿੰਨਾਂ ਨੂੰ ਬੰਦ ਕਰਵਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ ਸਿਰਫ਼ ਹੋ ਰਹੀ ਚਰਚਾ ! ਇਸ ਦੇਸ਼ ਨੇ ਲਾਗੂ ਕਰ'ਤਾ 'ਇੱਕ ਦੇਸ਼-ਇੱਕ ਪਛਾਣ' ਵਾਲਾ ਕਾਨੂੰਨ
ਅਪੀਲ ਕੀਤੀ ਗਈ ਹੈ ਕਿ ਕੋਈ ਵਿਅਕਤੀ ਪ੍ਰਬੰਧਕਾਂ ਦੀ ਜਾਣਕਾਰੀ ਤੋਂ ਬਿਨਾਂ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਕੋਈ ਵੀ ਆਕਊਂਟ ਨਹੀਂ ਬਣਾ ਸਕਦਾ। ਨਹੀਂ ਤਾਂ ਇਟਲੀ ਦੇ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ। ਸੋਸ਼ਲ ਮੀਡੀਆ 'ਤੇ ਗਾਲੀ ਗਲੋਚ ਕਾਰਨ ਲੋਕਾਂ ਵਿੱਚ ਆਪਸੀ ਤਕਰਾਰ ਵੱਧਣ ਕਰਕੇ ਉਲਝਣਾਂ ਬਣੀਆ ਹੋਈਆਂ ਹਨ। ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸਾਂਝਾ ਸੁਨੇਹਾ ਦਿੰਦਿਆਂ ਆਖਿਆ ਹੈ ਕਿ ਕਿਸੇ ਦੇ ਪਿੱਛੇ ਲੱਗਕੇ ਗਲਤ ਰਾਹਾਂ ਦੇ ਪਾਂਧੀ ਨਾ ਬਣੋ ਕਿਉਂਕਿ ਲੜਾਈ ਝਗੜਿਆ ਦੇ ਕੇਸਾਂ ਦੇ ਨਿਪਟਾਰੇ ਛੇਤੀ ਨਹੀਂ ਹੁੰਦੇ ਅਤੇ ਨਾਲ ਦੀ ਨਾਲ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਵੇਗੀ। ਕੁਝ ਗਲਤ ਅਨਸਰਾਂ ਦੁਆਰਾ ਕੀਤੇ ਜਾ ਰਹੇ ਲੜਾਈ ਝਗੜੇ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਇਟਲੀ ਵਿੱਚ ਪਹਿਲਾਂ ਹੀ ਵਿਦੇਸ਼ੀਆ ਖਿਲਾਫ਼ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਬਿਨਾਂ ਪੇਪਰਾਂ ਤੋਂ ਰਹਿਣ ਵਾਲਿਆਂ ਨੂੰ ਡਿਪੋਰਟ ਕਰਨ ਦੀ ਮੰਗ ਨੇ ਵੀ ਜ਼ੋਰ ਫੜਿਆ ਹੋਇਆ ਹੈ। ਅਜਿਹੇ ਵਿੱਚ ਵੇਖਣਾ ਹੋਵੇਗਾ ਕਿ ਸ਼ਰਾਰਤੀ ਅਨਸਰ ਗੁਰਦੁਆਰਾ ਪ੍ਰਬੰਧਕਾਂ ਦੇ ਸੁਝਾਅ ਨੂੰ ਮੰਨਦੇ ਹਨ ਜਾਂ ਅਣਸੁਣੀ ਕਰ ਦਿੰਦੇ ਹਨ, ਇਹ ਆਉਣ ਵਾਲਾ ਸਮਾਂ ਦੱਸੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ 'ਚ ਲੱਗਣਗੇ 1000 ਨਵੇਂ ਪਲਾਂਟ ! PM ਮੋਦੀ ਤੇ ਤਾਕਾਇਚੀ ਦੀ ਗੱਲਬਾਤ ਮਗਰੋਂ ਹੋਇਆ ਐਲਾਨ
NEXT STORY