ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ ਅਲਟੋ ਦੇ CNG ਵੇਰੀਐਂਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਬੀ.ਐੱਸ.-6 ਇੰਜਣ ਦੇ ਨਾਲ ਲਿਆਏ ਗਏ ਕਾਰ ਦੇ LXI ਵੇਰੀਐਂਟ ਦੀ ਸ਼ੁਰੂਆਤੀ ਕੀਮਤ 4.32 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ LXI (O) ਦੀ ਕੀਮਤ 4.36 ਲੱਖ ਰੁਪਏ ਹੈ। LXI (O) ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਹ ਸੀ.ਐੱਨ.ਜੀ. ਵੇਰੀਐਂਟ 31.59 ਕਿਲੋਮੀਟਰ ਪ੍ਰਤੀ ਕਿਲੋ ਦੀ ਮਾਈਲੇਜ਼ ਦੇਵੇਗਾ।
ਦੱਸ ਦੇਈਏ ਕਿ ਅਲਟੋ ਕੰਪਨੀ ਦੀ ਭਾਰਤ ’ਚ ਬੀ.ਐੱਸ.-6 ਇੰਜਣ ਦੇ ਨਾਲ ਆਉਣ ਵਾਲੀ ਪਹਿਲੀ ਕਾਰ ਮਾਡਲ ਸੀ। ਹੁਣ ਤਕ 1 ਲੱਖ ਤੋਂ ਜ਼ਿਆਦਾ ਅਲਟੋ ਬੀ.ਐੱਸ.-6 ਦੀ ਵਿਕਰੀ ਹੋ ਚੁੱਕੀ ਹੈ। ਉਥੇ ਹੀ ਪਿਛਲੇ 15 ਸਾਲਾਂ ’ਚ ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਅਲਟੋ ਹੀ ਰਹੀ ਹੈ।
4 ਫਰਵਰੀ ਨੂੰ ਭਾਰਤ ’ਚ ਲਾਂਚ ਹੋਵੇਗਾ Poco X2 4
NEXT STORY