ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਕੇਰਲ ਸਰਕਲ ’ਚ ਆਪਣੇ ਗਾਹਕਾਂ ਦੇ ਨਾਲ ਓਨਮ ਤਿਉਹਾਰ ਦਾ ਜਸ਼ਨ 234 ਰੁਪਏ ਵਾਲਾ ਪ੍ਰੀਪੇਡ ਪਲਾਨ ਪੇਸ਼ ਕਰਕੇ ਮਨਾ ਰਹੀ ਹੈ। ਇਸ ਨੂੰ ਕੰਪਨੀ ਨੇ ‘Onam Smart Plan’ ਦਾ ਨਾਂ ਦਿੱਤਾ ਹੈ। BSNL ਦੇ ਨਵੇਂ ਪਲਾਨ ’ਚ 30 ਦਿਨਾਂ ਤਕ ਇਸਤੇਮਾਲ ਕਰਨ ਲਈ 90 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਪਲਾਨ ’ਚ ਰੋਜ਼ਾਨਾ ਡਾਟਾ ਇਸਤੇਮਾਲ ਕਰਨ ਦੀ ਵੀ ਕੋਈ ਲਿਮਟ ਨਹੀਂ ਹੈ। 234 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਕੰਪਨੀ ਨੇ ਵਾਧੂ ਡਾਟਾ ਆਫਰ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਚੁਣੇ ਹੋਏ ਪ੍ਰੀਪੇਡ ਪਲਾਨ ’ਚ 15 ਜੀ.ਬੀ. ਤਕ ਵਾਧੂ ਡਾਟਾ ਮਿਲੇਗਾ।
BSNL ਕੇਰਲ ਸਾਈਟ ਦੀ ਲਿਸਟਿੰਗ ਮੁਤਾਬਕ, 234 ਰੁਪਏ ਵਾਲੇ ਰੀਚਾਰਜ ਪਲਾਨ ’ਚ ਗਾਹਕ ਰੋਜ਼ਾਨਾ 250 ਮਿੰਟ ਵਾਇਸ ਕਾਲ ਮੁਫਤ ਕਰ ਸਕਣਗੇ। ਟੈਲੀਕਾਮ ਸਰਕਲ ਦੀ ਵੀ ਕੋਈ ਪਾਬੰਦੀ ਨਹੀਂ ਹੈ। ਇਹ ਸੁਵਿਧਾ ਦਿੱਲੀ ਅਤੇ ਮੁੰਬਈ ਸਰਕਲ ’ਚ ਵੀ ਕਾਲ ਕਰਨ ਲਈ ਹੈ। ਇਸ ਤੋਂ ਇਲਾਵਾ ਰੋਜ਼ਾਨਾ 100 ਮੈਸੇਜ ਮੁਫਤ ਭੇਜੇ ਜਾ ਸਕਦੇ ਹਨ ਅਤੇ ਸਭ ਤੋਂ ਅਹਿਮ ਹੈ 90 ਜੀ.ਬੀ. ਡਾਟਾ।
ਲਿਸਟਿੰਗ ’ਚ ਦੱਸਿਆ ਗਿਆ ਹੈ ਕਿ 234 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਕੇਰਲ ਸਰਕਲ ’ਚ BSNL ਦੇ ਗਾਹਕ PLAN<space>SMART ਨੂੰ 123 ਭੇਜ ਕੇ ਜਾਂ *444*234# ਡਾਇਲ ਕਰਕੇ ਇਸ ਪਲਾਨ ਨੂੰ ਐਕਟਿਵੇਟ ਕਰ ਸਕਦੇ ਹਨ।
Apple Event: iPhone 11 ਸੀਰੀਜ਼ ਤੋਂ ਇਲਾਵਾ ਐਪਲ ਲਾਂਚ ਕਰ ਸਕਦੀ ਹੈ ਇਹ ਪ੍ਰੋਡਕਟਸ
NEXT STORY