ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਨਵੇਂ-ਨਵੇਂ ਪਲਾਨ ਲਾਂਚ ਕਰ ਰਹੀਆਂ ਹਨ। ਬੀ.ਐੱਸ.ਐੱਨ.ਐੱਲ. ਅੱਜ-ਕਲ ਜੋ ਪਲਾਨਸ ਆਫਰ ਕਰ ਰਹੀ ਹੈ ਉਹ ਗਾਹਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਇਹੀ ਕਾਰਨ ਹੈ ਕਿ ਇੰਡਸਟਰੀ ’ਚ ਸਖਤ ਮੁਕਾਬਲੇਬਾਜ਼ੀ ਦੇ ਬਾਵਜੂਦ ਵੀ ਕੰਪਨੀ ਲਗਾਤਾਰ ਆਪਣਾ ਸਬਸਕ੍ਰਾਈਬਰ ਬੇਸ ਵਧਾ ਰਹੀ ਹੈ। ਨਵੇਂ ਅਤੇ ਆਕਰਸ਼ਕ ਪਲਾਨ ਲਾਂਚ ਕਰਨ ਦੀ ਦਿਸ਼ਾ ’ਚ ਇਕ ਕਦਮ ਹੋਰ ਵਧਾਉਂਦੇ ਹੋਏ ਕੰਪਨੀ ਨੇ ਆਪਣੇ ਕੇਰਲ ਦੇ ਸਬਕ੍ਰਾਈਬਰਾਂ ਲਈ 1,345 ਰੁਪਏ ਦਾ ਇਕ ਨਵਾਂ ਪਲਾਨ ਲਾਂਚ ਕੀਤਾ ਹੈ।
ਰੋਜ਼ਾਨਾ ਮਿਲੇਗਾ 1.5 ਜੀ.ਬੀ. ਡਾਟਾ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਕੰਪਨੀ ਦੇ ਇਸ ਨਵੇਂ ਪਲਾਨ ’ਚ ਸਬਸਕ੍ਰਾਈਬਰਾਂ ਨੂੰ ਇਕ ਸਾਲ (365 ਦਿਨ) ਦੀ ਮਿਆਦ ਮਿਲੇਗੀ। ਪਲਾਨ ਨੂੰ ਸਬਸਕ੍ਰਾਈਬ ਕਰਨ ਵਾਲੇ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਕੰਪਨੀ ਦੇ ਇਸ ਨਵੇਂ ਲੌਂਗ ਟਰਮ ਪਲਾਨ ’ਚ ਗਾਹਕਾਂ ਨੂੰ 10 ਜੀ.ਬੀ. ਡਾਟਾ ਰਿਜ਼ਰਵ ਵੀ ਮਿਲੇਗਾ ਜਿਸ ਦਾ ਇਸਤੇਮਾਲ ਉਹ ਡੇਲੀ ਲਿਮਟ ਖਤਮ ਹੋਣ ਤੋਂ ਬਾਅਦ ਕਰ ਸਕਦੇ ਹਨ।
ਇਸ ਪਲਾਨ ਨੂੰ ਖਾਸਤੌਰ ’ਤੇ ਸਿਰਫ ਡਾਟਾ ਬੈਨਿਫਿਟ ਲਈ ਡਿਜ਼ਾਈਨ ਕੀਤਾ ਗਿਆ ਹੈ, ਇਸ ਲਈ ਇਸ ਵਿਚ ਕਿਸੇ ਤਰ੍ਹਾਂ ਦੇ ਕਾਲਿੰਗ ਜਾਂ ਐੱਸ.ਐੱਮ.ਐੱਸ. ਬੈਨਿਫਿਟ ਨਹੀਂ ਮਿਲਣਗੇ। ਕੰਪਨੀ ਦਾ ਇਹ ਪਲਾਨ 9 ਸਤੰਬਰ ਤੋਂ ਲਾਈਵ ਹੋ ਜਾਵੇਗਾ। ਕੰਪਨੀ ਇਸ ਨੂੰ ਸਿਰਫ ਇਕ ਪ੍ਰਮੋਸ਼ਨਲ ਪਲਾਨ ਦੇ ਤੌਰ ’ਤੇ ਲਾਂਚ ਕਰ ਰਹੀ ਹੈ।
5ਜੀ: ਹੁਣ ਇਨਸਾਨ ਹੀ ਨਹੀਂ ਮਸ਼ੀਨਾਂ ਵੀ ਆਪਸ ’ਚ ਕਰਨਗੀਆਂ ਗੱਲ
NEXT STORY