ਗੈਜੇਟ ਡੈਸਕ- ਸੈਮਸੰਗ ਦੇ ਗਾਹਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। 25 ਫਰਵਰੀ ਨੂੰ ਹੋਣ ਵਾਲੇ 'ਗੈਲੇਕਸੀ ਅਨਪੈਕਡ ਈਵੈਂਟ' ਤੋਂ ਠੀਕ ਪਹਿਲਾਂ ਕੰਪਨੀ ਨੇ ਆਪਣੇ ਪ੍ਰੀਮੀਅਮ ਸਮਾਰਟਫੋਨ Samsung Galaxy S24 FE ਦੀ ਕੀਮਤ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਜੇਕਰ ਤੁਸੀਂ ਘੱਟ ਕੀਮਤ ਵਿੱਚ ਫਲੈਗਸ਼ਿਪ ਫੀਚਰਸ ਦਾ ਅਨੁਭਵ ਕਰਨਾ ਚਾਹੁੰਦੇ ਹੋ, ਤਾਂ ਇਹ ਇੱਕ ਸੁਨਹਿਰੀ ਮੌਕਾ ਹੈ।
Samsung Galaxy S24 FE ਨੂੰ ਭਾਰਤ ਵਿੱਚ 59,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਪਰ ਹੁਣ 24,000 ਰੁਪਏ ਦੀ ਭਾਰੀ ਛੋਟ ਤੋਂ ਬਾਅਦ ਇਹ ਫੋਨ ਮਹਿਜ਼ 35,999 ਰੁਪਏ ਵਿੱਚ ਵਿਕ ਰਿਹਾ ਹੈ। ਇਸ ਕੀਮਤ ਦੇ ਨਾਲ ਇਹ ਫੋਨ ਐਪਲ, ਵਨਪਲੱਸ, iQOO ਅਤੇ ਮੋਟੋਰੋਲਾ ਵਰਗੇ ਬ੍ਰਾਂਡਾਂ ਦੇ ਫਲੈਗਸ਼ਿਪ ਸਮਾਰਟਫੋਨਾਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ।
ਇਹ ਕੀਮਤ ਕਟੌਤੀ ਅਜਿਹੇ ਸਮੇਂ ਆਈ ਹੈ ਜਦੋਂ ਸੈਮਸੰਗ 25 ਫਰਵਰੀ ਨੂੰ ਰਾਤ 11:30 ਵਜੇ ਆਪਣਾ ਵੱਡਾ ਲਾਂਚ ਈਵੈਂਟ ਕਰਨ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਈਵੈਂਟ ਵਿੱਚ ਕੰਪਨੀ ਆਪਣੀ ਨਵੀਂ Galaxy S26 ਸੀਰੀਜ਼ (S26, S26 Plus ਅਤੇ S26 Ultra) ਨੂੰ ਲਾਂਚ ਕਰੇਗੀ।
Samsung Galaxy S24 FE ਦੇ ਖਾਸ ਫੀਚਰਜ਼
ਫੋਨ 'ਚ 6.7 ਇੰਚ ਦੀ ਫੁੱਲ HD+ AMOLED ਡਿਸਪਲੇਅ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਫੋਨ ਵਿੱਚ Exynos 2400e ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਟ੍ਰਿਪਲ ਕੈਮਰਾ ਸੈੱਟਅੱਪ 50MP ਪ੍ਰਾਇਮਰੀ, 12MP ਅਲਟਰਾ ਵਾਈਡ ਅਤੇ 8MP ਟੈਲੀਫੋਟੋ ਲੈਂਸ ਨਾਲ ਆਉਂਦਾ ਹੈ। ਸੈਲਫੀ ਲਈ 10MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4700mAh ਦੀ ਦਮਦਾਰ ਬੈਟਰੀ ਹੈ, ਜੋ 25W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਇਸ ਤੋਂ ਇਲਾਵਾ, ਗਾਹਕ ਆਪਣੇ ਪੁਰਾਣੇ ਫੋਨ ਨੂੰ ਬਦਲ ਕੇ ਐਕਸਚੇਂਜ ਡਿਸਕਾਊਂਟ ਦਾ ਲਾਭ ਵੀ ਲੈ ਸਕਦੇ ਹਨ ਅਤੇ ਬਿਨਾਂ ਵਿਆਜ ਵਾਲੀ EMI (No-cost EMI) ਦੀ ਸਹੂਲਤ ਵੀ ਉਪਲਬਧ ਹੈ।
AC ਚਲਾਉਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ
NEXT STORY