ਗੈਜੇਟ ਡੈਸਕ– ਆਪਣੇ ਡਾਟਾ ਅਤੇ ਅਕਾਊਂਟ ਨੂੰ ਕਿਤੇ ਜ਼ਿਆਦਾ ਸੁਰੱਖਿਅਤ ਰੱਖਣ ਲਈ ਟੂ-ਫੈਕਟਰ ਅਥੰਟੀਕੇਸ਼ਨ (2FA) ਇਕ ਐਕਸਟਰਾ ਸਕਿਓਰਿਟੀ ਲੇਅਰ ਐਡ ਕਰਦਾ ਹੈ। ਪ੍ਰਸਿੱਧ ਐਪਸ ਫੇਸਬੁੱਕ, ਇੰਸਟਾਗ੍ਰਾਮ, ਜੀਮੇਲ ਅਤੇ ਵਟਸਐਪ ’ਤੇ ਮਿਲਣ ਵਾਲਾ ਇਹ ਆਪਸ਼ਨ ਤੁਹਾਡੇ ਅਕਾਊਂਟ ਨੂੰ ਅਨਓਥਰਾਈਜ਼ ਐਕਸੈਸ ਤੋਂ ਬਚਾ ਕੇ ਰੱਖਦਾ ਹੈ। ਜਿਥੇ ਇਸ ਫੀਚਰ ਨੂੰ ਅਕਾਊਂਟ ਦੀ ਸਕਿਓਰਿਟੀ ਲਈ ਐਡ ਕੀਤਾ ਗਿਆ ਹੈ, ਫੇਸਬੁੱਕ ਦੇ 2FA ’ਚ ਮਾਮਲਾ ਥੋੜਾ ਅਲੱਗ ਹੈ। ਫੇਸਬੁੱਕ ’ਤੇ ਦਿੱਤਾ ਤੁਹਾਡਾ ਫੋਨ ਨੰਬਰ ਹੀ ਪ੍ਰਾਈਵੇਸੀ ਲਈ ਖਤਰ ਬਣ ਸਕਦਾ ਹੈ। ਹਾਲ ਹੀ ’ਚ ਪਤਾ ਲੱਗਾ ਹੈ ਕਿ ਇਸ ਨੰਬਰ ਦੀ ਮਦਦ ਨਾਲ ਕੋਈ ਵੀ ਫੇਸਬੁੱਕ ’ਤੇ ਤੁਹਾਨੂੰ ਸਰਚ ਕਰ ਸਕਦਾ ਹੈ ਅਤੇ ਇਥੇ ‘only me’ ਆਪਸ਼ਨ ਯੂਜ਼ਰਜ਼ ਨੂੰ ਨਹੀਂ ਮਿਲਦਾ। 
ਹਾਲ ਹੀ ’ਚ ਆਈ TechCrunch ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਫੇਸਬੁੱਕ 2FA ਲਈ ਪਾਏ ਗਏ ਮੋਬਾਇਲ ਨੰਬਰ ਦੀ ਮਦਦ ਨਾਲ ਕਿਸੇ ਨੂੰ ਵੀ ਯੂਜ਼ਰ ਦਾ ਫੇਸਬੁੱਕ ਪ੍ਰੋਫਾਈਲ ਦੇਖਣ ਦੀ ਪਰਮਿਸ਼ਨ ਦੇ ਰਿਹਾ ਹੈ। ਸਭ ਤੋਂ ਪਹਿਲਾਂ ਇਸ ਗੜਬੜ ਨੂੰ ਸਪੋਰਟ ਕਰਨ ਵਾਲੇ Emojipedia ਦੇ ਐਗਜ਼ੀਕਿਊਟਿਵ ਜੇਰੇਮੀ ਬਰਜ ਨੇ ਕਿਹਾ ਕਿ ਫੇਸਬੁੱਕ ’ਚ ਯੂਜ਼ਰਜ਼ ਕੋਲ ਆਪਣੇ ਨੰਬਰ ਦੇ ਆਧਾਰ ’ਤੇ ਸਰਚ ਕੀਤੇ ਜਾਣ ਦਾ ਆਪਸ਼ਨ ਸਾਰੇ ਯੂਜ਼ਰਜ਼ ਤੋਂ ਹਾਈਡ ਕਰਨ ਦਾ ਕੋਈ ਆਪਸ਼ਨ ਨਹੀਂ ਹੈ, ਜਿਸ ਦੇ ਚੱਲਦੇ 2FA ਲਈ ਇਸਤੇਮਾਲ ਕੀਤਾ ਜਾਣ ਵਾਲਾ ਕਾਨਟੈਕਟ ਨੰਬਰ ਸਾਰਿਆਂ ਲਈ ਪ੍ਰੋਫਾਈਲ ’ਤੇ ਜਾਣ ਦਾ ਜ਼ਰੀਆ ਹੈ।
ਆਪਣੇ ਟਵੀਟ ’ਚ ਬਰਜ ਨੇ ਫੇਸਬੁੱਕ ਦੀ ਪ੍ਰਾਈਵੇਸੀ ਸੈਟਿੰਗਸ ਦਾ ਜ਼ਿਕਰ ਕਰਦੇ ਹੋਏ ਹਾਈਲਾਈਟ ਕੀਤਾ ਕਿ ਇਥੇ ਫੋਨ ਨੰਬਰ ਪੂਰੀ ਤਰ੍ਹਾਂ ਹਾਈਡ ਕਰਨ ਦਾ ਕੋਈ ਆਪਸ਼ਨ ਨਹੀਂ ਮਿਲਦਾ। ਫੇਸਬੁੱਕ ਯੂਜ਼ਰਜ਼ ਨੂੰ ਆਪਣੀ ਜਨਮ ਤਰੀਕ ਲੁਕਾਉਣ ਲਈ ‘only me' ਆਪਸ਼ਨ ਸਿਲੈਕਟ ਕਰਨਾ ਹੁੰਦਾ ਹੈ ਅਤੇ ਜਨਮ ਤਰੀਕ ਬਾਕੀ ਯੂਜ਼ਰਜ਼ ਨੂੰ ਨਹੀਂ ਦਿਖਾਈ ਦਿੰਦੀ ਪਰ ਫੋਨ ਨੰਬਰ ਦੇ ਮਾਮਲੇ ’ਚ ਅਜਿਹਾ ਨਹੀਂ ਹੈ। ਉਂਝ ਤਾਂ ਤੁਸੀਂ ਮੋਬਾਇਲ ਨੰਬਰ ‘only me' ਕਰਕੇ ਫੇਸਬੁੱਕ ਯੂਜ਼ਰਜ਼ ਤੋਂ ਹਾਈਡ ਕਰ ਸਕਦੇ ਹੋ ਪਰ 'who can look you up using the phone number you provided' ਸੈਕਸ਼ਨ ’ਚ ‘only me’ ਦਾ ਆਪਸ਼ਨ ਮੌਜੂਦ ਨਹੀਂ ਹੈ।

ਸੈਟਿੰਗਸ ਪ੍ਰਾਈਵੇਸੀ ਸੈਕਸ਼ਨ ’ਚ ਜਾਣ ਤੋਂ ਬਾਅਦ ਜੇਕਰ ਤੁਸੀਂ ਚੁਣਨਾ ਚਾਹੁੰਦੇ ਹੋ ਕਿ ਤੁਹਾਡੇ ਮੋਬਾਇਲ ਨੰਬਰ ਦੀ ਮਦਦ ਨਾਲ ਤੁਹਾਨੂੰ ਕੌਣ ਸਰਚ ਕਰ ਸਕਦਾ ਹੈ ਤਾਂ ਇਥੇ ਤਿੰਨ ਹੀ ਆਪਸ਼ਨ ਮਿਲਦੇ ਹਨ। ਇਥੇ ਤੁਸੀਂ ‘everyone', 'friends of friends' ਜਾਂ 'friends' ਹੀ ਸਿਲੈਕਟ ਕਰ ਸਕਦੇ ਹੋ। ਇਥੇ ‘only me’ ਆਪਸ਼ਨ ਯੂਜ਼ਰਜ਼ ਨੂੰ ਨਹੀਂ ਮਿਲਦਾ। ਬਰਜ ਨੇ ਇਹ ਵੀ ਲਿਖਿਆ ਹੈ ਕਿ 2FA ਲਈ ਨੰਬਰ ਰਜਿਸਟਰ ਕਰਦੇ ਹੀ ਫੇਸਬੁੱਕ ਇਸ ਨੂੰ ਇੰਸਟਾਗ੍ਰਾਮ ਦੇ ਨਾਲ ਸ਼ੇਅਰ ਕਰ ਲੈਂਦੀ ਹੈ, ਜਿਸ ਨਾਲ ਲਿੰਕ ਫੇਸਬੁੱਕ ਅਕਾਊਂਟ ਲਈ ਜਾਣ ਵਾਲੇ ਕੋਡ ਨੂੰ ਕਨਫਰਮ ਕੀਤਾ ਜਾ ਸਕੇ।
ਟਾਟਾ ਦੀ ਨਵੀਂ ਮਾਇਕ੍ਰੋ SUV Hornbill ਦੀ ਦੇਖਣ ਨੂੰ ਮਿਲੀ ਝੱਲਕ, ਟੀਜ਼ਰ ਜਾਰੀ
NEXT STORY