ਗੈਜੇਟ ਡੈਸਕ—ਸੈਮਸੰਗ ਗਲੈਕਸੀ 20+ ਅਗਲੇ ਮਹੀਨੇ ਲਾਂਚ ਹੋਣ ਵਾਲਾ ਹੈ। ਇਸ ਸਮਾਰਟਫੋਨ ਨੂੰ ਲਾਂਚ ਹੋਣ 'ਚ ਅਜੇ ਕੁਝ ਦਿਨ ਬਚੇ ਹਨ ਪਰ ਇਸ ਨਾਲ ਜੁੜੀਆਂ ਲੀਕਸ ਆਉਣੀਆਂ ਸ਼ੁਰੂ ਹੋ ਗਈਆਂ ਹਨ। XDA ਡਿਵੈੱਲਪਰਸ ਨੇ ਪਿਛਲੇ ਦਿਨੀਂ ਇਸ ਸਮਾਰਟਫੋਨ ਦੀਆਂ ਕੁਝ ਲਾਈਵ ਫੋਟੋ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਦੇ ਬਾਹਰ ਆਉਣ ਤੋਂ ਬਾਅਦ ਸੈਮਸੰਗ ਗਲੈਕਸੀ ਐੱਸ20+ ਨੂੰ ਲੈ ਕੇ ਯੂਜ਼ਰਸ ਦੀ ਐਕਸਾਈਟਮੈਂਟ ਕਾਫੀ ਵਧ ਗਈ ਹੈ। ਇਸ ਵਿਚਾਲੇ ਐਕਸ.ਡੀ.ਏ. ਡਿਵੈੱਲਪਰਸ ਨੇ ਹੁਣ ਇਸ ਸਮਾਰਟਫੋਨ ਦੀ ਡੀਟੇਲ ਨੂੰ ਵੀ ਕਨਫਰਮ ਕਰ ਦਿੱਤਾ ਹੈ।
ਸੈਮਸੰਗ ਗਲੈਕਸੀ ਐੱਸ20+ ਸਮਾਰਟਫੋਨ ਦੀ ਡਿਸਪਲੇਅ ਦਾ ਸਕਰੀਨ ਰੈਜੋਲਿਉਸ਼ਨ 3200x1440 ਪਿਕਸਲ ਹੈ ਅਤੇ ਇਸ ਦਾ ਆਸਪੈਕਟ ਰੇਸ਼ੀਓ 20:9 ਹੈ। ਗਲੈਕਸੀ ਐੱਸ20 ਸੀਰੀਜ਼ ਦੇ ਸਾਰੇ ਸਮਾਰਟਫੋਨਸ (ਗਲੈਕਸੀ ਐੱਸ20, ਐੱਸ20+ ਅਤੇ ਐੱਸ20 ਅਲਟਰਾ) ਇਸ ਆਸਪੈਕਟ ਰੇਸ਼ੀਓ ਅਤੇ ਡਿਸਪਲੇਅ ਰੈਜੋਲਿਉਸ਼ਨ ਨਾਲ ਆਉਣਗੇ। ਕੁਝ ਰਿਪੋਰਟ 'ਚ ਕਿਹਾ ਗਿਆ ਹੈ ਕਿ ਗਲੈਕਸੀ ਐੱਸ20 ਅਤੇ ਐੱਸ20 ਅਲਟਰਾ 'ਚ 6.3 ਇੰਚ ਅਤੇ 6.9 ਇੰਚ ਦੀ ਡਿਸਪਲੇਅ ਨਾਲ ਆ ਸਕਦਾ ਹੈ।
ਫਿਗਰਪ੍ਰਿੰਟ ਸਕੈਨਰ
ਐਕਸ.ਡੀ.ਏ. ਡਿਵੈੱਲਪਰਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ20 ਸੀਰੀਜ਼ 'ਚ ਅਲਟਰਾਸੋਨਿਕ ਅੰਡਰ-ਡਿਸਪਲੇਅ ਸਕੈਨਰ ਦਿੱਤਾ ਜਾਵੇਗਾ। ਹਾਲਾਂਕਿ, ਕੁਝ ਦਿਨ ਪਹਿਲਾਂ ਆਈਆਂ ਲੀਕਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੈਮਸੰਗ ਗਲੈਕਸੀ ਐੱਸ20+ ਆਪਟੀਕਲ ਫਿਗਰਪ੍ਰਿੰਟ ਸੈਂਸਰ ਨਾਲ ਆਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਦੇ ਫਲੈਗਸ਼ਿਪ 'ਚ ਕੁਆਲਕਾਮ ਦਾ ਨਵਾਂ 3ਡੀ ਸੋਨਿਕ ਮੈਕਸ ਅਲਟਰੋਸੋਨਿਕ ਫਿਗਰਪ੍ਰਿੰਟ ਸਕੈਨਰ ਹੋ ਸਕਦਾ ਹੈ।
ਜੇਕਰ ਇਸ ਸਮਾਰਟਫੋਨ ਦੀ ਡਿਸਪਲੇਅ ਦੀ ਗੱਲ ਕਰੀਏ ਤਾਂ ਹੁਣ ਇਹ ਪੱਕਾ ਹੋ ਗਿਆ ਹੈ ਕਿ ਗਲੈਕਸੀ S20+ 120Hz ਦੇ ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਨਾਲ ਆਵੇਗਾ। ਸ਼ੇਅਰ ਕੀਤੀ ਗਈ ਫੋਟੋ 'ਚ 120Hz ਸੈਟਿੰਗ ਦਾ ਇਕ ਟਾਗਲ ਦਿਖਾਇਆ ਗਿਆ ਹੈ ਜੋ ਫੋਨ 'ਚ ਇਸ ਫੀਚਰ ਨੂੰ ਕਨਫਰਮ ਕਰਦਾ ਹੈ।
ਫਾਸਟ ਚਾਰਜਿੰਗ
ਸੈਮਸੰਗ ਗਲੈਕਸੀ ਐੱਸ20+ ਕੰਪਨੀ ਦਾ ਪਹਿਲਾ ਡਿਵਾਈਸ ਹੋਵੇਗਾ ਜੋ ਬਿਨਾਂ ਹੈੱਡਫੋਨ ਜੈਕ ਸਪਾਰਟ ਨਾਲ ਆਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ 'ਚ AKG USB Type-C ਈਅਰਬਡਸ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਸੂਤਰਾਂ ਦੀ ਮੰਨੀਏ ਤਾਂ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕੇਰਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸਪੈਸੀਫਿਕੇਸ਼ਨਸ
ਫੋਨ ਦੇ ਇੰਫੋ ਐਪਸ ਤੋਂ ਪਤਾ ਚੱਲਦਾ ਹੈ ਕਿ ਇਹ ਫੋਨ 11 ਜੀ.ਬੀ. ਰੈਮ ਨਾਲ ਆ ਸਕਦਾ ਹੈ ਜਿਸ ਨੂੰ ਕੰੰਪਨੀ 12ਜੀ.ਬੀ. ਤਕ ਦੱਸ ਕੇ ਪ੍ਰਮੋਟ ਕਰ ਸਕਦੀ ਹੈ। ਸੈਮੰਸਗ ਨੇ ਇਸ 'ਚ LPDDR5 RAM ਦਾ ਇਸਤੇਮਾਲ ਕੀਤਾ ਹੈ। ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ ਫੋਨ ਕੁਆਲਕਾਮ ਸਨੈਪਡਰੈਗਨ 865 ਨਾਲ ਲੈਸ ਹੋਵੇਗਾ। ਸੈਮਸੰਗ ਐੱਸ20+ ਸਮਾਰਟਫੋਨ 128ਜੀ.ਬੀ. ਦੇ ਸਟੋਰੇਜ਼ ਨਾਲ ਆਵੇਗਾ।
ਵੋਡਾਫੋਨ ਨੇ ਪੇਸ਼ ਕੀਤੇ 2 ਨਵੇਂ ਪ੍ਰੀਪੇਡ ਪਲਾਨਸ, ਜਾਣੋ ਡੀਟੇਲਸ
NEXT STORY