ਗੈਜੇਟ ਡੈਸਕ—ਟੈਲੀਕਾਮ ਕੰਪਨੀਆਂ ਯੂਜ਼ਰਸ ਨੂੰ ਲੁਭਾਉਣ ਲਈ ਨਵੇਂ ਪਲਾਨਸ ਪੇਸ਼ ਕਰ ਰਹੀਆਂ ਹਨ। ਕੰਪਨੀਆਂ ਘੱਟ ਕੀਮਤ 'ਚ ਜ਼ਿਆਦਾ ਬੈਨੀਫਿਟਸ ਦੇ ਕੇ ਯੂਜ਼ਰਸ ਨੂੰ ਆਪਣੇ ਵੱਲ ਆਕਰਸ਼ਤ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਇਸ ਵਿਚਾਲੇ ਵੋਡਾਫੋਨ ਨੇ ਦੋ ਨਵੇਂ ਪਲਾਨਸ ਪੇਸ਼ ਕੀਤੇ ਹਨ ਜਿਸ ਦੇ ਤਹਿਤ ਡਾਟਾ ਸਮੇਤ ਅਨਲਿਮਟਿਡ ਕਾਲਿੰਗ ਬੈਨੀਫਿਟਸ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਪਲਾਨਸ ਦੀ ਕੀਮਤ 99 ਰੁਪਏ ਅਤੇ 555 ਰੁਪਏ ਹੈ।
ਵੋਡਾਫੋਨ ਦੇ 99 ਰੁਪਏ ਵਾਲੇ ਪਲਾਨ ਦੀ ਡੀਟੇਲ
ਇਸ ਪਲਾਨ 'ਚ ਯੂਜ਼ਰਸ ਨੂੰ 18 ਦਿਨ ਦੀ ਮਿਆਦ ਦਿੱਤੀ ਜਾ ਰਹੀ ਹੈ। ਨਾਲ ਹੀ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਫ੍ਰੀ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੂਰੀ ਮਿਆਦ 'ਚ 1 ਜੀ.ਬੀ. ਡਾਟਾ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ 'ਚ ਵੋਡਾਫੋਨ ਪਲੇਅ ਦੇ ਕਾਮਪਲੀਮੈਂਟਰੀ ਸਬਸਕਰੀਪਸ਼ਨ ਸਮੇਤ ਜੀ5 ਡਾਟਾ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਦੀ ਕੀਮਤ 999 ਰੁਪਏ ਹੈ। ਇਹ ਪਲਾਨ ਕੋਲਕਾਤਾ, ਓਡਿਸ਼ਾ, ਰਾਜਸਥਾਨ, ਤਾਮਿਲਨਾਡੂ, ਪੂਰਬੀ ਅਤੇ ਪੱਛਮੀ ਯੂ.ਪੀ. ਸਮੇਤ ਬੰਗਾਲ 'ਚ ਉਪਲੱਬਧ ਕਰਵਾਇਆ ਗਿਆ ਹੈ।
ਵੋਡਾਫੋਨ ਦੇ 555 ਰੁਪਏ ਵਾਲੇ ਪਲਾਨ ਦੀ ਡੀਟੇਲ
ਇਸ ਪਲਾਨ ਦੀ ਮਿਆਦ 70 ਦਿਨ ਦੀ ਹੈ। ਇਸ 'ਚ ਯੂਜ਼ਰਸ ਨੂੰ 1.5ਜੀ.ਬੀ. ਡਾਟਾ ਰੋਜ਼ਾਨਾ ਸਮੇਤ 100 ਐੱਸ.ਐੱਮ.ਐੱਸ. ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਬੈਨੀਫਿਟਸ ਵੀ ਦਿੱਤੇ ਜਾ ਰਹੇ ਹਨ। ਉੱਥੇ, ਵੋਡਾਫੋਨ ਪਲੇਅ ਅਤੇ ਜੀ5 ਦਾ ਫ੍ਰੀ ਸਬਸਕਰੀਪਸ਼ਨ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਵੋਡਾਫੋਨ ਦਾ ਇਹ ਪਲਾਨ ਅਜੇ ਸਿਰਫ ਮੁੰਬਈ ਯੂਜ਼ਰਸ ਲਈ ਹੀ ਉਪਲੱਬਧ ਹੈ।
ਹੁਣ ਭਾਰਤ ’ਚ ਸਮਾਰਟ ਟੀਵੀ ਲਿਆ ਰਹੀ Honor, ਨਵੇਂ ਲੈਪਟਾਪ ਵੀ ਕਰੇਗੀ ਲਾਂਚ
NEXT STORY