ਬਿਜ਼ਨੈੱਸ ਡੈਸਕ : ਸਟੇਟ ਬੈਂਕ ਆਫ਼ ਇੰਡੀਆ (SBI), ਬੈਂਕ ਆਫ਼ ਬੜੌਦਾ ਅਤੇ ਕੈਨਰਾ ਬੈਂਕ ਸਮੇਤ ਕਈ ਵੱਡੇ ਸਰਕਾਰੀ ਬੈਂਕਾਂ ਵੱਲੋਂ ਆਪਣੇ ਗਾਹਕਾਂ ਦੇ ਮੋਬਾਈਲ ਫ਼ੋਨਾਂ 'ਤੇ ਮਹੱਤਵਪੂਰਨ ਅਲਰਟ ਸੰਦੇਸ਼ ਭੇਜੇ ਜਾ ਰਹੇ ਹਨ। ਬੈਂਕਾਂ ਵੱਲੋਂ ਗਾਹਕਾਂ ਨੂੰ ਆਪਣੇ ਜ਼ਰੂਰੀ ਬ੍ਰਾਂਚ ਬੈਂਕਿੰਗ ਦੇ ਕੰਮ ਤੁਰੰਤ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ 28 ਤੋਂ 30 ਸਤੰਬਰ ਤੱਕ ਬੈਂਕ ਕਰਮਚਾਰੀਆਂ ਨੇ ਪ੍ਰਸਤਾਵਿਤ ਹੜਤਾਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਗਾਹਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ 27 ਸਤੰਬਰ (ਐਤਵਾਰ) ਵਾਲੇ ਦਿਨ ਵੀ ਸਰਕਾਰੀ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਖੁੱਲ੍ਹੇ ਰੱਖਣ ਦਾ ਵੱਡਾ ਫੈਸਲਾ ਲਿਆ ਹੈ।
ਐਤਵਾਰ ਨੂੰ ਕਿਉਂ ਖੁੱਲ੍ਹਣਗੇ ਬੈਂਕ?
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕਾਂ ਵਿੱਚ ਛੁੱਟੀ ਰਹੇਗੀ। ਆਮ ਜਨਤਾ ਦੀਆਂ ਬੈਂਕਿੰਗ ਲੋੜਾਂ ਲਗਾਤਾਰ ਕਈ ਦਿਨਾਂ ਤੱਕ ਪ੍ਰਭਾਵਿਤ ਨਾ ਹੋਣ, ਇਸ ਲਈ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ (RBI) ਨੇ 27 ਸਤੰਬਰ (ਐਤਵਾਰ) ਨੂੰ ਸਾਰੇ ਜਨਤਕ ਖੇਤਰ ਦੇ ਬੈਂਕਾਂ ਅਤੇ ਰੂਰਲ ਬੈਂਕਾਂ ਨੂੰ ਆਮ ਵਾਂਗ ਖੁੱਲ੍ਹੇ ਰੱਖਣ ਦੀ ਮਨਜ਼ੂਰੀ ਦਿੱਤੀ ਹੈ।


ਬ੍ਰਾਂਚ ਦੇ ਕੰਮ ਜਲਦੀ ਨਿਪਟਾਓ: ਬੈਂਕਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਹੜਤਾਲ ਤੋਂ ਪਹਿਲਾਂ ਹੀ ਆਪਣੇ ਜ਼ਰੂਰੀ ਕੰਮ ਪੂਰੇ ਕਰ ਲੈਣ।
ਡਿਜੀਟਲ ਚੈਨਲਾਂ ਦਾ ਇਸਤੇਮਾਲ: ਬੈਂਕਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਹੜਤਾਲ ਦੌਰਾਨ ATM/ADWM, YONO, UPI, ਇੰਟਰਨੈੱਟ ਅਤੇ ਮੋਬਾਈਲ ਬੈਂਕਿੰਗ ਵਰਗੀਆਂ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ।
ਤਨਖਾਹ: ਬੈਂਕ ਹੜਤਾਲ ਅਤੇ ਛੁੱਟੀਆਂ ਨੂੰ ਦੇਖਦੇ ਹੋਏ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ 25 ਸਤੰਬਰ ਨੂੰ ਹੀ ਅਗਾਂਹਊ ਜਾਰੀ ਕਰ ਦਿੱਤੀ ਗਈ ਹੈ।

ਬੈਂਕ ਯੂਨੀਅਨਾਂ ਦੀਆਂ ਮੁੱਖ ਮੰਗਾਂ
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੀਆਂ ਪ੍ਰਮੁੱਖ ਮੰਗਾਂ ਵਿੱਚ 5-ਦਿਨਾਂ ਬੈਂਕਿੰਗ ਪ੍ਰਣਾਲੀ (5-Day Banking) ਲਾਗੂ ਕਰਨਾ, ਪੈਨਸ਼ਨ ਪ੍ਰਣਾਲੀ ਵਿੱਚ ਸੁਧਾਰ, ਸਾਰੇ ਪੈਨਸ਼ਨਰਾਂ ਲਈ ਇੱਕ ਸਮਾਨ DA ਫਾਰਮੂਲਾ ਅਤੇ NPS ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਯੋਜਨਾ (OPS) ਵਿੱਚ ਵਾਪਸੀ ਦਾ ਵਿਕਲਪ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 14.88 ਅਰਬ ਡਾਲਰ ਘਟਿਆ
NEXT STORY