ਗੈਜੇਟ ਡੈਸਕ– ਫਲਿਪਕਾਰਟ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਗਾਹਕ ‘ਬਿਗ ਬਿਲੀਅਨ ਡੇਜ਼’ ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੁਝ ਖ਼ਾਸ ਪ੍ਰੋਡਕਟਸ ਬੁੱਕ ਕਰ ਸਕਣਗੇ। ਫਲਿਪਕਾਰਟ ਨੇ 11 ਤੋਂ 14 ਅਕਤੂਬਰ ਦੌਰਾਨ ਸੇਲ ਤੋਂ ਪਹਿਲਾਂ ਖ਼ਾਸ ਪ੍ਰੋਡਕਟਸ ਸਿਲੈਕਟ ਕਰਨ ਦਾ ਆਪਸ਼ਨ ਦਿੱਤਾ ਹੈ ਜਿਨ੍ਹਾਂ ਨੂੰ ਗਾਹਕ ਸੇਲ ਤੋਂ ਪਹਿਲਾਂ ਹੀ ਸਿਰਫ਼ 1 ਰੁਪਏ ’ਚ ਬੁੱਕ ਕਰ ਸਕਣਗੇ।
16 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਬਿਕ ਬਿਲੀਅਨ ਡੇਜ਼ ਸੇਲ
ਫਲਿਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੀ ਸ਼ੁਰੂਆਤ 16 ਅਕਤੂਬਰ ਤੋਂ ਹੋ ਰਹੀ ਹੈ। ਪ੍ਰੀ-ਬੁਕਿੰਗ ਵਾਲੇ ਗਾਹਕ ਬਿਗ ਬਿਲੀਅਨ ਡੇਜ਼ ਸੇਲ ਵਾਲੇ ਦਿਨ ਬੁੱਕ ਕੀਤੇ ਹੋਏ ਪ੍ਰੋਡਕਟਸ ਦਾ ਬਾਕੀ ਭੁਗਤਾਨ ਕਰਕੇ ਖ਼ਰੀਦਾਰੀ ਕਰ ਸਕਦੇ ਹਨ। ਗਾਹਕ ਭੁਗਤਾਨ ਆਪਸ਼ਨ ਦੇ ਤੌਰ ’ਤੇ ਆਨਲਾਈਨ ਜਾਂ ਫਿਰ ਕੈਸ਼ ਆਨ ਡਿਲਿਵਰੀ ਦੀ ਚੋਣ ਕਰ ਸਕਦੇ ਹਨ। ਪ੍ਰੀ-ਬੁਕਿੰਗ ਲਈ ਕਰੀਬ 10 ਲੱਖ ਪ੍ਰੋਡਕਟਸ ਉਪਲੱਬਧ ਰਹਿਣਗੇ। ਇਸ ਵਿਚ ਹੋਮ, ਲਾਈਫ-ਸਟਾਈਲ, ਬਿਊਟੀ, ਬੇਬੀ-ਕੇਅਰ ਅਤੇ ਇਲੈਕਟ੍ਰੋਨਿਕਸ ਸਮਾਨ ਸ਼ਾਮਲ ਹੈ। ਫਲਿਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਦੇ ਨਾਲ ਹੀ ਐਮਾਜ਼ੋਨ ਗ੍ਰੇਟ ਇੰਡੀਆ ਫੈਸਟਿਵਲ ਅਤੇ ਸਨੈਪਡੀਲ ਦੀ Kum Mein Dum ਸੇਲ ਦੀ ਸ਼ੁਰੂਆਤ ਹੋ ਰਹੀ ਹੈ।
ਆਨਲਾਈਨ ਮੰਗ ’ਚ ਰਹੇਗੀ ਤੇਜ਼ੀ
ਫਲਿਪਕਾਰਟ ਵਲੋਂ ਕਿਹਾ ਗਿਆ ਸੀ ਕਿ ਸੇਲ ਦੌਰਾਨ ਉਸ ਵਲੋਂ ਕਰੀਬ 200 ਸਪੈਸ਼ਲ ਐਡੀਸ਼ਨ ਪ੍ਰੋਡਕਟ ਪੇਸ਼ ਕੀਤੇ ਜਾਣਗੇ। ਇਸ ਵਿਚ 100 ਤੋਂ ਜ਼ਿਆਦਾ ਲੀਡਿੰਗ ਬ੍ਰਾਂਡ ਦੇ ਪ੍ਰੋਡਕਟਸ ਸ਼ਾਮਲ ਹੋਣਗੇ। ਸੇਲ ਦੌਰਾਨ ਇਨ੍ਹਾਂ ਪ੍ਰੋਡਟਕਟਸ ਦੀ ਖ਼ਰੀਦ ’ਤੇ ਸਟੇਟ ਬੈਂਕ ਆਫ ਇੰਡੀਆ ਦੇ ਕ੍ਰੈਡਿਟ ਕਾਰਡ ’ਤੇ 10 ਫੀਸਦੀ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਨਾਲ ਹੀ Bajaj Fin Service ਅਤੇ ਹੋਰ ਲੀਡਿੰਗ ਬੈਂਕਾਂ ਵਲੋਂ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਮਿਲੇਗਾ। ਫਲਿਪਕਾਰਟ ਨੇ ਸੇਲ ਲਈ ਪੇਟੀਐੱਮ ਨਾਲ ਸਾਂਝੇਦਾਰੀ ਕੀਤੀ ਹੈ। ਅਜਿਹੇ ’ਚ ਸੇਲ ਦੌਰਾਨ ਪੇਟੀਐੱਮ ਵਾਲੇਟ ਅਤੇ ਪੇਟੀਐੱਮ ਯੂ.ਪੀ.ਆਈ. ਤੋਂ ਭੁਗਤਾਨ ਕਰਨ ’ਤੇ ਗਾਹਕਾਂ ਨੂੰ ਕੈਸ਼ਬੈਕ ਆਫਰ ਕੀਤਾ ਜਾਵੇਗਾ।
ਮੋਟੋਰੋਲਾ ਨੇ ਲਾਂਚ ਕੀਤੇ ਚਾਰ ਨਵੇਂ Smart TV, ਕੀਮਤ 13,999 ਰੁਪਏ ਤੋਂ ਸ਼ੁਰੂ
NEXT STORY