ਜਲੰਧਰ : ਹੁਣ ਤੱਕ ਤੁਸੀਂ ਸਮਾਚਾਰ ਪੱਤਰਾਂ ਜਾਂ ਕਿਸੇ ਹੋਰ ਕੰਮ ਦੇ ਕਾਗਜ਼ ਨੂੰ ਫੋਲਡ ਕਰਕੇ ਹੱਥ ਵਿਚ ਫੜਦੇ ਸੀ ਪਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਲੋਕ ਹੱਥ ਵਿਚ ਟੀ. ਵੀ. ਲੈ ਕੇ ਚੱਲ ਸਕਣਗੇ ਅਤੇ ਇਹ ਕਿਸੇ ਕਾਗਜ਼ ਦੀ ਤਰ੍ਹਾਂ ਫੋਲਡ ਵੀ ਹੋ ਜਾਵੇਗਾ । ਡਿਸਪਲੇ ਦੇ ਮਾਮਲੇ ਵਿਚ ਸੁਰਖੀਆਂ ਵਿਚ ਰਹਿਣ ਵਾਲੀ ਕੰਪਨੀ ਐੱਲ. ਜੀ. ਨੇ ਕੰਜ਼ਿਊਮਰ ਇਲੈਕਟ੍ਰਾਨਕਿ ਸ਼ੋਅ (ਸੀ. ਈ. ਐੱਸ.) ਵਿਚ ਇਸ ਵਾਰ ਅਜਿਹੇ ਟੀ. ਵੀ. ਨੂੰ ਪੇਸ਼ ਕੀਤਾ ਜਿਸ ਨੂੰ ਫੋਲਡ ਕਰ ਸਕਦੇ ਹੋ ਅਤੇ ਇਹ ਅਸਲ ਵਿਚ ਭਵਿੱਖ ਦਾ ਟੀ. ਵੀ. ਹੈ । ਇਹ ਡਿਸਪਲੇ 0.18 ਐੱਮ. ਐੱਮ. ਪਤਲੀ ਹੈ ।
ਇਹ 18 ਇੰਚ ਦੀ ਓ. ਐੱਲ. ਈ. ਡੀ. ਡਿਸਪਲੇ ਨੂੰ ਕੋਣ ਦੇ ਆਕਾਰ ਵਿਚ ਪੇਸ਼ ਕੀਤਾ ਗਿਆ ਸੀ । ਕੋਣ ਦੇ ਅੰਤ ਵਿਚ ਲੱਗਾ ਇਕ ਵਿਜੇਟ ਪਾਵਰ ਸੋਰਸ ਦੇ ਤੌਰ ਉੱਤੇ ਕੰਮ ਕਰਦੇ ਹੋਏ ਹਾਈ ਡੈਫੀਨੇਸ਼ਨ ਵਿਚ ਕਈ ਫੁਟੇਜ ਵਿਖਾ ਰਿਹਾ ਹੈ । ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਿੰਟ ਮੀਡੀਆ ਦਾ ਭਵਿੱਖ ਇਸ ਡਿਸਪਲੇ ਦੀ ਮਦਦ ਨਾਲ ਕਿਵੇਂ ਹੋ ਸਕਦਾ ਹੈ, ਕਿਉਂਕਿ ਕਿਸੇ ਕਾਗਜ਼ ਦੀ ਤਰ੍ਹਾਂ ਇਹ ਫੋਲਡੇਬਲ ਡਿਸਪਲੇ ਦੋਵਾਂ ਤਰਫੋਂ ਫੁਟੇਜ ਦਿਖਾਉਂਦੀ ਹੈ ।
ਐੱਲ. ਜੀ. ਦੀ ਇਸ ਡਿਸਪਲੇ ਵਿਚ ਮਿਰਰ ਵਰਗਾ ਦਿਖਣ ਵਾਲਾ ਸਰਫੇਸ ਆਸਾਨੀ ਨਾਲ ਰੋਲ ਹੋ ਸਕਦਾ ਹੈ । ਅਜੇ ਅਸੀਂ ਇਸ ਟੈਕਨਾਲੋਜੀ ਵਿਚ ਬਹੁਤ ਪਿੱਛੇ ਹਾਂ, ਜਿਸ ਵਿਚ ਇਕ ਪੇਪਰ ਵਰਗੀ ਡਿਸਪਲੇ ਨੂੰ ਵਾਇਰਲੈੱਸ ਤਰੀਕੇ ਨਾਲ ਚਲਾਇਆ ਜਾ ਸਕੇ ਅਤੇ ਇਸ 'ਤੇ ਕੰਟੈਂਟ ਦਿਖਾਈ ਦੇ ਸਕੇ । ਇਸ ਵਿਚ ਹੁਣ ਟੀ. ਵੀ. ਦੇ ਨਾਲ ਹੋਰ ਡਿਵਾਈਸ ਜੋੜਨ ਲਈ ਇਸਤੇਮਾਲ ਵਾਲੇ ਪੋਰਟ ਨਹੀਂ ਦਿੱਤੇ ਗਏ ਹਨ। ਇਹੀ ਕਾਰਨ ਹੈ ਕਿ ਹੁਣ ਇਸ ਫੋਲਡੇਬਲ ਟੀ. ਵੀ. ਉੱਤੇ ਕੰਮ ਚੱਲ ਰਿਹਾ ਹੈ ।
ਐੱਲ. ਜੀ. ਡਿਸਪਲੇ ਦੇ ਮੁਤਾਬਕ ਕੰਪਨੀ ਦਾ ਅਗਲਾ ਕਦਮ ਇਸ ਦੇ ਸਾਈਜ਼ ਵਿਚ ਸੁਧਾਰ ਕਰਨਾ ਹੈ ਕਿਉਂਕਿ ਹੁਣ ਤੱਕ ਇਸ ਵਿਚ 18 ਇੰਚ ਦੀ ਡਿਸਪਲੇ ਦਿੱਤੀ ਗਈ ਹੈ । ਇਸ ਦੇ ਇਲਾਵਾ ਇਸ ਫੋਲਡੇਬਲ ਡਿਸਪਲੇ ਦੇ ਰੈਜ਼ੋਲਿਊਸ਼ਨ ਵਿਚ ਵੀ ਸੁਧਾਰ ਕੀਤਾ ਜਾਵੇਗਾ।
ਅੰਤ ਵਿਚ ਨਤੀਜਾ ਇਹ ਨਿਕਲਦਾ ਹੈ ਕਿ ਸਾਨੂੰ ਇਕ ਫੋਲਡ ਹੋਣ ਵਾਲੇ ਟੀ. ਵੀ. ਦੀ ਲੋੜ ਕਿਉਂ ਹੈ? ਜਿਵੇਂ ਕਿ ਸੀ. ਈ. ਐੱਸ. ਵਿਚ ਵਿਖਾਇਆ ਗਿਆ ਕਿ ਇਹ ਪੂਰੀ ਤਰ੍ਹਾਂ ਮੁੜ ਜਾਣ ਵਾਲੀ ਡਿਸਪਲੇ ਹੈ ਜਿਸ ਨੂੰ ਪਹਿਲੀ ਵਾਰ ਵੇਖਦੇ ਹੀ ਇਹ ਖਿਆਲ ਮਨ ਵਿਚ ਆਉਂਦਾ ਹੈ ਕਿ ਹੁਣ ਟੀ. ਵੀ. ਨੂੰ ਫੋਲਡ ਕਰਕੇ ਕਿਤੇ ਵੀ ਲਿਜਾਇਆ ਜਾ ਸਕਦਾ ਹੈ । ਦੂਜੀ ਚੀਜ਼ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਇਹ ਸਮਾਚਾਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਕੇ ਕਾਗਜ਼ ਬਚਾ ਸਕਦਾ ਹੈ ਜਿਸ ਨਾਲ ਵਾਤਾਵਰਣ ਉੱਤੇ ਵੀ ਇਸ ਦਾ ਸਾਕਾਰਾਤਮਕ ਪ੍ਰਭਾਵ ਪਵੇਗਾ।
ਸਰੀਰ 'ਚ ਖੂਨ ਦੇ ਵਹਾਅ ਨੂੰ ਦਿਖਾਏਗੀ ਇਹ ਡਿਵਾਈਸ (ਵੀਡੀਓ)
NEXT STORY