ਗੈਜੇਟ ਡੈਸਕ: ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਚੋਣਵੇਂ ਗਾਹਕਾਂ ਲਈ ਇੱਕ ਖ਼ਾਸ 'Buy 1 Get 1 Free' (ਇੱਕ ਖਰੀਦੋ, ਇੱਕ ਮੁਫ਼ਤ ਪਾਓ) ਰੀਚਾਰਜ ਆਫਰ ਲੈ ਕੇ ਆਈ ਹੈ। ਇਸ ਆਫਰ ਤਹਿਤ 349 ਰੁਪਏ ਅਤੇ 399 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨਾਂ 'ਤੇ ਇੱਕ ਵਾਧੂ ਰੀਚਾਰਜ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਦੋਵਾਂ ਪਲਾਨਾਂ ਦੀ ਆਮ ਮਿਆਦ 28 ਦਿਨਾਂ ਦੀ ਹੁੰਦੀ ਹੈ ਪਰ ਇਸ ਖ਼ਾਸ ਆਫਰ ਤਹਿਤ ਇੱਕ ਵਾਰ ਪੈਸੇ ਖਰਚ ਕੇ ਯੂਜ਼ਰਸ ਨੂੰ ਕੁੱਲ 56 ਦਿਨਾਂ ਤੱਕ ਦਾ ਰੀਚਾਰਜ ਪ੍ਰਾਪਤ ਹੋ ਜਾਂਦਾ ਹੈ। ਇਹ ਓਫਰ ਸੀਮਤ ਸਮੇਂ ਲਈ Airtel Thanks ਐਪ 'ਤੇ ਉਪਲਬਧ ਹੈ ਅਤੇ ਕੁਝ ਚੋਣਵੇਂ ਗਾਹਕਾਂ ਲਈ ਹੀ ਲਾਗੂ ਹੈ। ਏਅਰਟੈੱਲ ਦੇ 349 ਰੁਪਏ ਵਾਲੇ ਪ੍ਰੀਪੇਡ ਪਲਾਨ ਵਿੱਚ ਯੂਜ਼ਰਸ ਨੂੰ ਰੋਜ਼ਾਨਾ 2GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 5G ਨੈੱਟਵਰਕ ਵਾਲੇ ਖੇਤਰਾਂ ਵਿੱਚ ਅਸੀਮਤ 5G ਡਾਟਾ ਵੀ ਮਿਲਦਾ ਹੈ।
ਪਲਾਨ ਵਿੱਚ ਅਸੀਮਤ ਲੋਕਲ ਤੇ STD ਕਾਲਿੰਗ ਦੇ ਨਾਲ ਰੋਜ਼ਾਨਾ 100 SMS ਭੇਜਣ ਦੀ ਸੁਵਿਧਾ ਸ਼ਾਮਲ ਹੈ ਅਤੇ ਇਸ ਦੀ ਵੈਧਤਾ 28 ਦਿਨਾਂ ਦੀ ਹੈ। ਇਸ ਤੋਂ ਇਲਾਵਾ, ਇਸ ਪਲਾਨ ਨਾਲ ਲਗਭਗ 4,000 ਰੁਪਏ ਦੀ ਕੀਮਤ ਵਾਲਾ 12 ਮਹੀਨਿਆਂ ਦਾ Adobe Express Premium ਸਬਸਕ੍ਰਿਪਸ਼ਨ, ਮੁਫ਼ਤ HelloTunes ਅਤੇ Airtel Safe (ਸਪੈਮ ਕਾਲਾਂ, ਫਰਾਡ ਲਿੰਕ ਅਤੇ OTP ਸਕੈਮ ਤੋਂ ਬਚਾਅ ਲਈ AI-ਆਧਾਰਿਤ ਅਲਰਟ) ਵੀ ਮਿਲਦੇ ਹਨ।
399 ਰੁਪਏ ਵਾਲੇ ਪਲਾਨ ਦੀ ਵੈਧਤਾ ਵੀ 28 ਦਿਨਾਂ ਦੀ ਹੈ, ਜਿਸ ਵਿੱਚ ਅਸੀਮਤ ਲੋਕਲ ਤੇ STD ਕਾਲਿੰਗ ਅਤੇ ਰੋਜ਼ਾਨਾ 100 SMS ਮਿਲਦੇ ਹਨ। ਇਸ ਪਲਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਬਿਨਾਂ ਕਿਸੇ ਰੋਜ਼ਾਨਾ ਵਰਤੋਂ ਦੀ ਸੀਮਾ ਦੇ ਅਸੀਮਤ 4G ਅਤੇ 5G ਡਾਟਾ ਦਿੱਤਾ ਜਾਂਦਾ ਹੈ। ਇਸ ਆਫਰ ਨੂੰ ਚੈੱਕ ਕਰਨ ਲਈ ਆਪਣੇ ਸਮਾਰਟਫੋਨ 'ਤੇ Airtel Thanks ਐਪ ਖੋਲ੍ਹੋ ਤੇ 349 ਰੁਪਏ ਜਾਂ 399 ਰੁਪਏ ਵਾਲਾ ਪਲਾਨ ਵੇਖੋ। ਜੇਕਰ ਪਲਾਨ ਦੇ ਨਾਲ '1+1 Recharge Free' ਦਾ ਟੈਗ ਦਿਖਾਈ ਦੇ ਰਿਹਾ ਹੈ, ਤਾਂ ਹੀ ਤੁਸੀਂ ਇਸ ਓਫਰ ਦਾ ਫਾਇਦਾ ਉਠਾ ਸਕਦੇ ਹੋ।
ਇਸ 5 ਸੀਟਰ ਕਾਰ ਨੂੰ ਟੁੱਟ ਕੇ ਪੈ ਗਏ ਲੋਕ ! ਸਿਰਫ਼ 4.99 ਲੱਖ 'ਚ ਮਿਲ ਰਹੇ ਸ਼ਾਨਦਾਰ ਫੀਚਰਜ਼
NEXT STORY