ਜਲੰਧਰ- ਦੁਨੀਆ ਦੀ ਸਭ ਤੋਂ ਪਸੰਦੀਦਾ ਮੈਸੇਜਿੰਗ ਐਪ ਬਣ ਚੁੱਕੀ ਵਟਸਐਪ ਨੂੰ ਹਰ ਮਹੀਨੇ ਵਟਸਐਪ ਨੂੰ 100 ਕਰੋੜ ਤੋਂ ਜ਼ਿਆਦਾ ਲੋਕ ਇਸਤੇਮਾਲ ਕਰਦੇ ਹਨ। ਜਿਵੇਂ-ਜਿਵੇਂ ਵਟਸਐਪ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਇਹ ਟੈਲੀਕਾਮ ਕੰਪਨੀਆਂ ਲਈ ਸਿਰ ਦਰਦ ਦਾ ਸਬਬ ਬਣ ਗਈ ਹੈ। ਹਰ ਉਮਰ ਦੇ ਲੋਕਾਂ 'ਚ ਇਹ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਇਸ ਲਈ ਦੁਨੀਆ ਭਰ 'ਚ ਇਸ ਦੀ ਧੂਮ ਹੈ। 53 ਭਾਸ਼ਾਵਾਂ ਅਤੇ 109 ਦੇਸ਼ਾਂ 'ਚ ਕੰਮ ਕਰਨ ਵਾਲੀ ਵਟਸਐਪ 'ਤੇ ਅੱਜਕਲ ਹਰ ਦਿਨ ਔਸਤਨ 4200 ਕਰੋੜ ਮੈਸੇਜ ਭੇਜੇ ਜਾਂਦੇ ਹਨ। ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਇਸ 'ਤੇ ਕਰੀਬ 100 ਕਰੋੜ ਵਟਸਐਪ ਗਰੁੱਪ ਵੀ ਹਨ। ਮੈਸੇਜ ਤੋਂ ਇਲਾਵਾ ਹਰ ਦਿਨ 1600 ਕਰੋੜ ਫੋਟੋਜ਼ ਵੀ ਸ਼ੇਅਰ ਕੀਤੀਆਂ ਜਾਂਦੀਆਂ ਹਨ। 20 ਕਰੋੜ ਵੁਆਇਸ ਨੋਟ ਅਤੇ ਕਰੀਬ 25 ਕਰੋੜ ਵੀਡੀਓ ਮੈਸੇਜ ਵੀ ਹਰ ਰੋਜ਼ ਭੇਜੇ ਜਾਂਦੇ ਹਨ। ਹਰ ਰੋਜ਼ ਔਸਤਨ 10 ਲੱਖ ਲੋਕ ਵਟਸਐਪ ਡਾਊਨਲੋਡ ਕਰਦੇ ਹਨ।
ਜ਼ਿਕਰਯੋਗ ਹੈ ਕਿ ਟੈਲੀਕਾਮ ਕੰਪਨੀਆਂ ਪਹਿਲਾਂ ਵੀ ਕਈ ਵਾਰ ਟਰਾਈ ਨੂੰ ਵਟਸਐਪ ਅਤੇ ਵਾਈਬਰ ਵਰਗੀਆਂ ਐਪਸ 'ਤੇ ਆਮ ਕਾਲ ਰੇਟ ਲਾਗੂ ਕਰਨ ਲਈ ਅਪੀਲ ਕਰ ਚੁੱਕੀਆਂ ਹਨ।
ਵਟਸਐਪ ਦੇ 73 ਫੀਸਦੀ ਯੂਜ਼ਰ ਐਂਡ੍ਰਾਇਡ ਸਮਾਰਟਫੋਨ 'ਤੇ ਇਸ ਦੀ ਵਰਤੋਂ ਕਰਦੇ ਹਨ ਜਦੋਂਕਿ ਐਪਲ 'ਤੇ ਕਰੀਬ 22 ਫੀਸਦੀ ਲੋਕ ਇਸ ਦੀ ਵਰਤੋਂ ਕਰਦੇ ਹਨ। ਪਿਛਲੇ ਸਾਲ ਦੁਨੀਆ ਦੀਆਂ ਸਾਰੀਆਂ ਮੋਬਾਇਲ ਫੋਨ ਕੰਪਨੀਆਂ ਵੱਲੋਂ ਇਕ ਮਹੀਨੇ 'ਚ ਦੋ ਹਜ਼ਾਰ ਕਰੋੜ ਐੱਸ.ਐੱਮ.ਐੱਸ. ਭੇਜੇ ਗਏ ਸਨ। ਇਸ ਦੇ ਮੁਕਾਬਲੇ ਸਿਰਫ ਵਟਸਐਪ 'ਤੇ 3000 ਕਰੋੜ ਮੈਸੇਜ ਉਸੇ ਮਹੀਨੇ 'ਚ ਭੇਜੇ ਗਏ ਸਨ। ਇਸ ਨਾਲ ਇਕ ਗੱਲ ਸਾਫ ਹੈ ਕਿ ਵਟਸਐਪ ਨੂੰ ਦੁਨੀਆ ਭਰ 'ਚ ਲੋਕ ਕਿੰਨਾ ਪਸੰਦ ਕਰਦੇ ਹਨ।
8 ਅਗਸਤ ਨੂੰ ਇਹ ਕੰਪਨੀ ਭਾਰਤ 'ਚ ਲਾਂਚ ਕਰੇਗੀ Smart TV
NEXT STORY