ਜਲੰਧਰ : ਲੀਈਕੋ ਅਗਲੇ ਮਹੀਨੇ ਆਪਣੀ ਟੀ. ਵੀ. ਸੀਰੀਜ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। ਇਹ ਚਾਇਨੀਜ਼ ਕੰਪਨੀ 8 ਅਗਸਤ ਨੂੰ ਦਿੱਲੀ 'ਚ ਹੋਣ ਵਾਲੇ ਇਕ ਈਵੈਂਟ ਦੇ ਦੌਰਾਨ ਆਪਣੀ ਟੀ. ਵੀ ਸੀਰੀਜ਼ ਦੀ ਘੋਸ਼ਣਾ ਕਰੇਗੀ।
ਲੀਈਕੋ ਇੰਡੀਆ ਦੇ ਚੀਫ ਆਪ੍ਰੇਟਿੰਗ ਆਫਿਸਰ ਅਤੁਲ ਜੈਨ ਦੇ ਹਵਾਲੇ ਤੋਂ ਇਕ ਨਿਊਜ਼ ਵੈੱਬਸਾਇਟ ਦੁਆਰਾ ਇਹ ਜਾਣਕਾਰੀ ਦਿਤੀ ਗਈ ਸੀ ਕਿ ਲੇਈਕੋ 2 ਤੋਂ 3 ਟੀ. ਵੀ. ਅਗਸਤ 'ਚ ਲਾਂਚ ਕਰੇਗੀ ਅਤੇ ਇਹ ਸਾਰੇ ਟੀ. ਵੀ 40 ਇੰਚ ਤੋਂ ਵੱਡੇ ਹੋਣਗੇ। ਹਾਲਾਂਕਿ ਇਸ ਰਿਪੋਰਟ 'ਚ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਤਿੰਨ ਚੋਂ ਦੋ ਟੀ. ਵੀ ਤਾਂ ਐਕਸ55 ਅਤੇ ਐਕਸ65 ਹੋਣਗੇ। ਇਸ ਮਾਡਲਸ 'ਚ 3840x2160 ਪਿਕਸਲ (4Kਰੈਜ਼ੋਲਿਊਸ਼ਨ) ਵਾਲੀ ਡਿਸਪਲੇ ਹੋਵੇਗੀ। ਗੋ ਚਾਇਨਾ ਦੇ ਹਿਸਾਬ ਨਾਲ ਐਕਸ 55 ਦੀ ਭਾਰਤ 'ਚ ਕੀਮਤ ਲਗਭਗ 50,000 ਅਤੇ ਐਕਸ 65 ਦੀ ਕੀਮਤ 81 ਹਜ਼ਾਰ ਰੁਪਏ ਬਣਦੀ ਹੈ।
ਦੋਨੋਂ ਟੀ. ਵੀ (ਐਕਸ55 ਅਤੇ ਐਕਸ 65) ਕਵਾਰਡ-ਕੋਰ ਪ੍ਰੋਸੈਸਰ, 3 ਜੀ. ਬੀ ਰੈਮ, 16 ਜੀ. ਬੀ ਇਨ- ਬਿਲਟ ਸਟੋਰੇਜ ਅਤੇ ਅਂਡ੍ਰਾਇਡ 5.0 ਲਾਲੀਪਾਪ ਆਪ੍ਰੇਟਿੰਗ ਸਿਸਟਮ ਦੇ ਨਾਲ ਆਉਣਗੇ। ਇਹ ਦੋਨੋਂ ਟੀ. ਵੀ ਮਾਡਲਸ ਏਅਰਕਰਾਫਟ ਗਰੇਡ ਐਲੂਮੀਨੀਅਮ ਦੇ ਨਾਲ ਆਉਂਦੇ ਹਨ ਅਤੇ ਇਸ 'ਚ ਮਾਲੀ ਦਾ ਟੀ820 ਜੀ. ਪੀ. ਯੂ ਵੀ ਲਗਾ ਹੈ।
iPhone 7 ਇੰਝ ਵਰਤੇ ਜਾ ਸਕਨਗੇ 3.5 mm ਹੈੱਡਫੋਨ
NEXT STORY