ਗੈਜੇਟ ਡੈਸਕ– ਭਾਰਤ ’ਚ ਜ਼ਿਆਦਾਤਰ ਸਮਾਰਟਫੋਨ ਯੂਜ਼ਰਸ ਲਈ ਵਟਸਐਪ ਟ੍ਰਡੀਸ਼ਨਲ ਟੈਕਸਟ ਮੈਸੇਜ ਨੂੰ ਰਿਪਲੇਸ ਕਰ ਚੁੱਕਾ ਹੈ। ਕਈ ਤਰ੍ਹਾਂ ਦੇ ਗਰੁੱਪ ਹਨ ਜਿਨ੍ਹਾਂ ’ਚ ਤੁਸੀਂ ਜੁੜੇ ਹੋਵੋਗੇ। ਕਈ ਚੈਟਸ ਹਨ ਜੋ ਕਾਫੀ ਸਮੇਂ ਤੋਂ ਤੁਹਾਡੇ ਵਟਸਐਪ ’ਤੇ ਮੌਜੂਦ ਹੋਣਗੀਆਂ। ਗਰੁੱਪ ਦੀ ਚੈਟ ਵੀ ਤੁਹਾਡੇ ਸਮਾਰਟਫੋਨ ਦੀ ਮੈਮਰੀ ਘੇਰਦੀ ਹੈ। ਟੈਕਸਟ ਤਾਂ ਘੱਟ ਥਾਂ ਲੈਂਦੇ ਹਨ ਪਰ ਗਰੁੱਪ ’ਚ ਭੇਜੀਆਂ ਗਈਆਂ ਤਸਵੀਰਾਂ, ਵੀਡੀਓਜ਼, ਲਿੰਕਸ ਅਤੇ GIFs ਤੁਹਾਡੇ ਫੋਨ ਦੀ ਬਹੁਤ ਜ਼ਿਆਦਾ ਮੈਮਰੀ ਘੇਰਦੇ ਹਨ। ਜੇਕਰ ਤੁਸੀਂ ਜਾਬ ਜਾਂ ਵਪਾਰ ਕਰਦੇ ਹੋ ਤਾਂ ਤੁਸੀਂ ਵਟਸਐਪ ਚੈਟ ਕਲੀਅਰ ਕਰਕੇ ਆਪਣੇ ਫੋਨ ਦੀ ਮੈਮਰੀ ਵਧਾ ਸਕਦੇ ਹੋ। ਕਿਉਂਕਿ ਦਫਤਰ ਦੇ ਗਰੁੱਪ ਤੋਂ ਲੈ ਕੇ ਦੋਸਤਾਂ ਦੇ ਗਰੁੱਪ ’ਚ ਇਨ੍ਹੀਂ ਦਿਨੀਂ ਮੀਡੀਆ ਫਾਈਲਾਂ ਦੀ ਭਰਮਾਰ ਹੈ। ਅਸੀਂ ਤੁਹਾਨੂੰ ਉਹ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇੰਡੀਵਿਜੁਅਲ ਕਨਟੈਕਸਟ ਤੋਂ ਲੈ ਕੇ ਵਟਸਐਪ ਗਰੁੱਪ ਚੈਟਸ ਨੂੰ ਕਲੀਅਰ ਕਰਕੇ ਫੋਨ ਦੀ ਮੈਮਰੀ ਵਧਾ ਸਕਦੇ ਹੋ। ਤੁਹਾਡੇ ਕੋਲ ਬੈਕਅਪ ਦਾ ਵੀ ਆਪਸ਼ਨ ਹੈ।

ਇਹ ਹੈ ਤਰੀਕਾ
ਵਟਸਐਪ ਸੈਟਿੰਗਸ ’ਚ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਪੂਰੀ ਵਟਸਐਪ ਚੈਟ ਦਾ ਬੈਕਅਪ ਲੈ ਲਓ। ਬੈਕਅਪ ਪੂਰਾ ਹੋਣ ਤੋਂ ਬਾਅਦ ਫਿਰ ਤੋਂ ਵਟਸਐਪ ਓਪਨ ਕਰੋ ਅਤੇ ਇਹ ਪ੍ਰੋਸੈਸਰ ਫਾਅਲੋ ਕਰੋ।

ਵਟਸਐਪ ਸੈਟਿੰਗਸ ’ਚ ਜਾਓ, ਇਥੇ Data and storage usage ਦਾ ਆਪਸ਼ਨ ਵਿਖਾਈ ਦੇਵੇਗਾ। ਇਸ ’ਤੇ ਟੈਪ ਕਰੋ। ਹੁਣ ਸਭ ਤੋਂ ਉਪਰ Network Usage ਅਤੇ Data Usage ਵਿਖਾਈ ਦੇਵੇਗਾ। ਇਥੇ Storage Usage ’ਤੇ ਟੈਪ ਕਰੋ। ਹੁਣ ਤੁਹਾਨੂੰ ਲਿਸਟ ਵਿਖਾਈ ਦੇਵੇਗੀ। ਸਭ ਤੋਂ ਉਪਰ ਜੋ ਗਰੁੱਪ ਜਾਂ ਕਨਟੈਕਟ ਹੈ ਉਹ ਸਭ ਤੋਂ ਜ਼ਿਆਦਾ ਸਪੇਸ ਲੈ ਰਿਹਾ ਹੈ। ਤੁਹਾਨੂੰ ਇਥੋਂ ਇਹ ਵੀ ਅੰਦਾਜ਼ਾ ਹੋ ਜਾਵੇਗਾ ਕਿ ਤੁਹਾਡਾ ਇੰਟ੍ਰੈਕਸ਼ਨ ਕਿਸ ਦੇ ਨਾਲ ਸਭ ਤੋਂ ਜ਼ਿਆਦਾ ਹੈ।
ਹੁਣ ਉਸੇ ਲਿਸਟ ’ਚ ਇਕ ਚੈਟ ’ਤੇ ਸਿਲੈਕਟ ਕਰੋ। ਸਿਲੈਕਟ ਕਰਦੇ ਹੀ ਤੁਹਾਨੂੰ ਇਹ ਵਿਖਾਈ ਦੇਵੇਗਾ ਕਿ ਇਸ ਚੈਟ ’ਚ ਕਿਸ ਤਰ੍ਹਾਂ ਦੀਆਂ ਫਾਈਲਾਂ ਹਨ ਅਤੇ ਕਿੰਨੀ ਮੈਮਰੀ ਘੇਰ ਰਹੀਆਂ ਹਨ।

ਹੁਣ ਤੁਸੀਂ ਇਥੋਂ ਸਿਲੈਕਟ ਕਰਕੇ ਹੇਠਾਂ Free up space ਟੈਪ ਕਰ ਸਕਦੇ ਹੋ। ਜਿਸ ਕੈਟਾਗਿਰੀ ਨੂੰ ਸਿਲੈਕਟ ਕਰੋਗੇ ਉਸ ਕੈਟਾਗਿਰੀ ਦੇ ਚੈਟ ਕੰਟੈਂਟ ਕਲੀਅਰ ਹੋ ਜਾਣਗੇ ਅਦੇ ਉਹ ਤੁਹਾਡੇ ਚੈਟ ਬਾਕਸ ’ਚੋਂ ਵੀ ਖ਼ਤਮ ਹੋ ਜਾਣਗੇ।
ਇੰਝ ਕਰਕੇ ਤੁਸੀਂ ਲਿਸਟ ’ਚੋਂ ਜੋ ਚੈਟ ਜ਼ਿਆਦਾ ਮੈਮਰੀ ਘੇਰ ਰਹੀ ਹੈ, ਉਸ ਨੂੰ ਫ੍ਰੀ ਅਪ ਸਪੇਸ ਰਾਹੀਂ ਕਲੀਅਰ ਕਰ ਸਕਦੇ ਹੋ। ਇਸ ਨਾਲ ਤੁਹਾਡੇ ਫੋਨ ਦੀ ਮੈਮਰੀ ਵੀ ਬਚੇਗੀ ਅਤੇ ਗੈਰ-ਜ਼ਰੂਰੀ ਚੈਟਸ ਵੀ ਵਟਸਐਪ ’ਚੋਂ ਕਲੀਅਰ ਹੋ ਜਾਵੇਗੀ।
PUBG Mobile ’ਚ ਹੋਣ ਜਾ ਰਿਹੈ ਵੱਡਾ ਬਦਲਾਅ, 24 ਅਗਸਤ ਨੂੰ ਲਾਈਵ ਈਵੈਂਟ ਰਾਹੀਂ ਹੋਣਗੇ ਵੱਡੇ ਐਲਾਨ
NEXT STORY