ਗੈਜੇਟ ਡੈਸਕ - ਵਟਸਐਪ ਯੂਜ਼ਰਸ ਲਈ ਇਕ ਵੱਡੀ ਅਤੇ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਵਟਸਐਪ ਵੈੱਬ 'ਤੇ ਨੇਟਿਵ ਵਾਇਸ ਅਤੇ ਵੀਡੀਓ ਕਾਲਿੰਗ ਫੀਚਰ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਅਪਡੇਟ ਤੋਂ ਬਾਅਦ, ਯੂਜ਼ਰਸ ਨੂੰ ਆਪਣੇ ਕੰਪਿਊਟਰ ਜਾਂ ਲੈਪਟਾਪ 'ਤੇ ਕਾਲ ਕਰਨ ਲਈ ਕਿਸੇ ਵੱਖਰੀ ਡੈਸਕਟੌਪ ਐਪ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਪਵੇਗੀ।
ਸਿੱਧਾ ਬ੍ਰਾਊਜ਼ਰ ਤੋਂ ਹੋ ਸਕੇਗੀ ਕਾਲਿੰਗ
ਸਰੋਤਾਂ ਅਨੁਸਾਰ, ਹੁਣ ਤੱਕ ਵਟਸਐਪ 'ਤੇ ਕਾਲਿੰਗ ਦੀ ਸਹੂਲਤ ਸਿਰਫ਼ ਮੋਬਾਈਲ ਐਪ ਜਾਂ ਵਿੰਡੋਜ਼ ਅਤੇ ਮੈਕ ਦੀਆਂ ਅਧਿਕਾਰਤ ਡੈਸਕਟੌਪ ਐਪਸ ਤੱਕ ਹੀ ਸੀਮਤ ਸੀ ਪਰ ਨਵੇਂ ਫੀਚਰ ਰਾਹੀਂ ਯੂਜ਼ਰਸ ਸਿੱਧੇ ਆਪਣੇ ਬ੍ਰਾਊਜ਼ਰ ਤੋਂ ਹੀ ਵਾਇਸ ਅਤੇ ਵੀਡੀਓ ਕਾਲ ਕਰ ਸਕਣਗੇ। ਫਿਲਹਾਲ ਇਹ ਸੁਵਿਧਾ ਸਿਰਫ਼ ਵਨ-ਓਨ-ਵਨ ਚੈਟ ਲਈ ਉਪਲਬਧ ਹੈ, ਜਦਕਿ ਗਰੁੱਪ ਕਾਲਿੰਗ 'ਤੇ ਅਜੇ ਕੰਮ ਚੱਲ ਰਿਹਾ ਹੈ।
ਸੁਰੱਖਿਆ ਅਤੇ ਹੋਰ ਖਾਸ ਫੀਚਰਸ
ਐਂਡ-ਟੂ-ਐਂਡ ਐਨਕ੍ਰਿਪਸ਼ਨ
- ਵੈੱਬ 'ਤੇ ਹੋਣ ਵਾਲੀਆਂ ਇਹ ਕਾਲਾਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੀਆਂ। ਇਹ 'Signal' ਦੇ ਐਨਕ੍ਰਿਪਸ਼ਨ ਪ੍ਰੋਟੋਕੋਲ ਦੀ ਵਰਤੋਂ ਕਰਦੀਆਂ ਹਨ, ਜਿਸਦਾ ਮਤਲਬ ਹੈ ਕਿ ਮੈਟਾ ਸਮੇਤ ਕੋਈ ਵੀ ਤੀਜੀ ਧਿਰ ਤੁਹਾਡੀਆਂ ਗੱਲਾਂ ਨੂੰ ਨਹੀਂ ਸੁਣ ਸਕੇਗੀ।
ਸਕ੍ਰੀਨ ਸ਼ੇਅਰਿੰਗ
- ਵੀਡੀਓ ਕਾਲਾਂ ਦੇ ਦੌਰਾਨ ਯੂਜ਼ਰਸ ਨੂੰ ਸਕ੍ਰੀਨ ਸ਼ੇਅਰਿੰਗ ਦੀ ਸਹੂਲਤ ਵੀ ਮਿਲੇਗੀ, ਜੋ ਕੰਮਕਾਜੀ ਮੀਟਿੰਗਾਂ ਅਤੇ ਆਨਲਾਈਨ ਸਹਿਯੋਗ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ।
ਕਿਸ ਨੂੰ ਮਿਲੇਗੀ ਇਹ ਸਹੂਲਤ?
ਰਿਪੋਰਟਾਂ ਮੁਤਾਬਕ, ਇਹ ਫੀਚਰ ਫਿਲਹਾਲ ਵਟਸਐਪ ਵੈੱਬ ਦੇ ਬੀਟਾ ਯੂਜ਼ਰਸ ਲਈ ਰੋਲਆਊਟ ਹੋਣਾ ਸ਼ੁਰੂ ਹੋਇਆ ਹੈ। ਜਿਨ੍ਹਾਂ ਯੂਜ਼ਰਸ ਨੂੰ ਇਹ ਅਪਡੇਟ ਮਿਲ ਚੁੱਕਾ ਹੈ, ਉਹ ਕਿਸੇ ਵੀ ਨਿੱਜੀ ਚੈਟ ਨੂੰ ਖੋਲ੍ਹ ਕੇ ਕਾਲ ਬਟਨ ਰਾਹੀਂ ਇਸ ਦੀ ਵਰਤੋਂ ਕਰ ਸਕਦੇ ਹਨ। ਉਮੀਦ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ 'ਚ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ।
Aadhaar Safety: ਹੁਣ ਕੋਈ ਨਹੀਂ ਚੋਰੀ ਕਰ ਸਕੇਗਾ ਤੁਹਾਡਾ ਡਾਟਾ, ਜਾਣੋ ਲੌਕ ਕਰਨ ਦਾ ਸੌਖਾ ਤਰੀਕਾ
NEXT STORY