ਗੈਜੇਟ ਡੈਸਕ– ਅੱਜ ਦੇ ਸਮੇਂ ’ਚ ਸਮਾਰਟਫੋਨ ਦਾ ਕ੍ਰੇਜ਼ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹੁਣ ਲੋਕ ਸਮੇਂ-ਸਮੇਂ ’ਤੇ ਆਪਣਾ ਫੋਨ ਬਦਲਦੇ ਹਨ। ਕਈ ਵਾਰ ਤਾਂ ਲੋਕ ਸ਼ੌਂਕ ਪੂਰਾ ਕਰਨ ਲਈ ਸੈਕਿੰਡ ਹੈਂਡ (ਪੁਰਾਣਾ ਫੋਨ) ਫੋਨ ਤਕ ਖ਼ਰੀਦ ਲੈਂਦੇ ਹਨ। ਹਾਲਾਂਕਿ, ਸੈਕਿੰਡ ਹੈਂਡ ਫੋਨ ਖ਼ਰੀਦਦੇ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ। ਨਾਲ ਹੀ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਫੋਨ ਚੋਰੀ ਦਾ ਤਾਂ ਨਹੀਂ। ਇਸ ਨੂੰ ਲੈ ਕੇ ਹੀ ਦਿੱਲੀ ਪੁਲਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਟਵੀਟ ਕੀਤਾ ਹੈ।
ਦਿੱਲੀ ਪੁਲਸ ਨੇ ਟਵੀਟ ਕਰਕੇ ਕਿਹਾ ਹੈ ਕਿ ਸੈਕਿੰਡ ਹੈਂਡ ਯਾਨੀ ਪੁਰਾਣਾ ਫੋਨ ਖ਼ਰੀਦਦੇ ਸਮੇਂ ਸਾਵਧਾਨ ਰਹੋ। ਹੋ ਸਕਦਾ ਹੈ ਕਿ ਡਿਵਾਈਸ ਚੋਰੀ ਦਾ ਹੋਵੇ ਜਾਂ ਇਸ ਦੀ ਵਰਤੋਂ ਕਿਸੇ ਅਪਰਾਧ ’ਚ ਕੀਤੀ ਗਈ ਹੋਵੇ। ਚੋਰੀ ਜਾਂ ਅਪਰਾਧ ’ਚ ਇਸਤੇਮਾਲ ਕੀਤੇ ਗਏ ਫੋਨ ਦੇ IMEI ਨੰਬਰਾਂ ਨੂੰ Zipnet ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ। ਇਨ੍ਹਾਂ ਨੰਬਰਾਂ ਨੂੰ ਬਲਾਕ ਕਰਨ ਲਈ @DoT_India ਦੇ ਨਾਲ ਸਾਂਝਾ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਪੁਰਾਣਾ ਫੋਨ ਖ਼ਰੀਦਣ ਜਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਫੋਨ ਦੇ IMEI ਨੰਬਰ ਨੂੰ Zipnet ਵੈੱਬਸਾਈਟ ’ਤੇ ਜ਼ਰੂਰੀ ਚੈੱਕ ਕਰੋ।
ਇੰਝ ਚੈੱਕ ਕਰੋ ਮੋਬਾਇਲ ਦਾ IMEI ਨੰਬਰ
- IMEI ਨੰਬਰ ਚੈੱਕ ਕਰਨ ਲਈ ਸਭ ਤੋਂ ਪਹਿਲਾਂ Zipnet ਵੈੱਬਸਾਈਟ ’ਤੇ ਜਾਓ।
- ਇਥੇ ਪੁਰਾਣੇ ਮੋਬਇਲ ਦਾ IMEI ਨੰਬਰ ਐਂਟਰ ਕਰੋ, ਜਿਸ ਨੂੰ ਤੁਸੀਂ ਖ਼ਰੀਦਣ ਜਾ ਰਹੇ ਹੋ।
- ਜੇਕਰ ਫੋਨ ਚੋਰੀ, ਗੁੰਮ ਜਾ ਕਿਸੇ ਅਪਰਾਧ ’ਚ ਇਸਤੇਮਾਲ ਹੋਇਆ ਹੋਵੇਗਾ ਤਾਂ ਤੁਹਾਨੂੰ ਉਸ ਦਾ IMEI ਨੰਬਰ ਵੈੱਬਸਾਈਟ ’ਤੇ ਮਿਲ ਜਾਵੇਗਾ।
ਇਨ੍ਹਾਂ ਸੂਬਿਆਂ ’ਚ ਐਕਟਿਵ ਹੈ ਵੈੱਬਸਾਈਟ
- ਦਿੱਲੀ
- ਹਰਿਆਣਾ
- ਉੱਤਰ-ਪ੍ਰਦੇਸ਼
- ਰਾਜਸਥਾਨ
- ਪੰਜਾਬ
- ਚੰਡੀਗੜ੍ਹ
- ਉਤਰਾਖੰਡ
- ਹਿਮਾਚਲ ਪ੍ਰਦੇਸ਼
IMEI ਨੰਬਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ IMEI ਨੰਬਰ 15 ਅੰਕ ਦਾ ਹੁੰਦਾ ਹੈ। ਹਰ ਮੋਬਾਇਲ ਦਾ ਇਹ ਨੰਬਰ ਵੱਖਰਾ ਹੁੰਦਾ ਹੈ। Fਸ ਨੰਬਰ ਰਾਹੀਂ ਹੀ ਮੋਬਾਇਲ ਦੀ ਪਛਾਣ ਕੀਤੀ ਜਾਂਦੀ ਹੈ।
BSNL ਦੀ ਖ਼ਾਸ ਪੇਸ਼ਕਸ਼, ਪੂਰੀ ਰਾਤ ਚੁੱਕੋ ਮੁਫ਼ਤ ਅਨਲਿਮਟਿਡ ਡਾਟਾ ਦਾ ਫਾਇਦਾ
NEXT STORY