ਗੈਜੇਟ ਡੈਸਕ - ਸੋਸ਼ਲ ਮੀਡੀਆ ਦਿੱਗਜ Meta ਹੁਣ ਸਮਾਰਟਵਾਚ ਦੇ ਬਾਜ਼ਾਰ 'ਚ ਮੁੜ ਧਮਾਕੇਦਾਰ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਕੰਪਨੀ ਇਕ ਨਵੇਂ ਸਮਾਰਟਵਾਚ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ, ਜਿਸ ਦਾ ਕੋਡਨੇਮ 'Malibu 2' ਦੱਸਿਆ ਜਾ ਰਿਹਾ ਹੈ। ਇਹ ਘੜੀ ਸਿੱਧੇ ਤੌਰ 'ਤੇ Apple Watch ਨੂੰ ਟੱਕਰ ਦੇਵੇਗੀ ਅਤੇ ਇਸ ਨੂੰ ਸਾਲ 2026 ਦੇ ਅਖੀਰ ਤੱਕ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਮੈਟਾ AI ਅਸਿਸਟੈਂਟ ਨਾਲ ਹੋਵੇਗੀ ਲੈਸ
ਇਹ ਕੋਈ ਸਾਧਾਰਨ ਫਿਟਨੈੱਸ ਵਾਚ ਨਹੀਂ ਹੋਵੇਗੀ, ਸਗੋਂ ਇਸ ਨੂੰ ਮੈਟਾ ਦੇ AI ਵਿਅਰੇਬਲ ਈਕੋਸਿਸਟਮ ਦਾ ਇਕ ਅਹਿਮ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਸਮਾਰਟਵਾਚ 'ਚ ਇਨ-ਬਿਲਟ Meta AI ਅਸਿਸਟੈਂਟ ਦਿੱਤਾ ਜਾ ਸਕਦਾ ਹੈ। ਇਹ ਡਿਵਾਈਸ ਹੈਲਥ ਟ੍ਰੈਕਿੰਗ, ਹਾਰਟ ਰੇਟ ਮੋਨੀਟਰਿੰਗ ਅਤੇ ਸਲੀਪ ਐਨਾਲਿਸਿਸ ਵਰਗੇ ਬੁਨਿਆਦੀ ਫੀਚਰਸ ਦੇ ਨਾਲ-ਨਾਲ AI ਆਧਾਰਿਤ ਰੀਅਲ-ਟਾਈਮ ਇੰਟਰੈਕਸ਼ਨ ਦੀ ਸਹੂਲਤ ਵੀ ਪ੍ਰਦਾਨ ਕਰੇਗੀ।
ਬਿਨਾਂ ਹੱਥ ਲਾਏ ਚੱਲੇਗੀ ਘੜੀ!
ਸੂਤਰਾਂ ਮੁਤਾਬਕ, ਮੈਟਾ ਇਸ 'ਚ ਅਜਿਹੀ ਤਕਨੀਕ ਦੀ ਵਰਤੋਂ ਕਰ ਸਕਦਾ ਹੈ ਜਿਸ ਨਾਲ ਯੂਜ਼ਰਸ ਬਿਨਾਂ ਸਕ੍ਰੀਨ ਨੂੰ ਛੂਹੇ, ਸਿਰਫ਼ ਕਲਾਈ ਦੀਆਂ ਮਾਸਪੇਸ਼ੀਆਂ ਦੀ ਹਰਕਤ ਨਾਲ ਡਿਵਾਈਸ ਨੂੰ ਕੰਟਰੋਲ ਕਰ ਸਕਣਗੇ। ਇਸ ਤੋਂ ਇਲਾਵਾ, ਇਹ ਵਾਚ ਕੰਪਨੀ ਦੇ ਸਮਾਰਟ ਗਲਾਸਿਜ਼ ਨਾਲ ਮਿਲ ਕੇ ਕੰਮ ਕਰੇਗੀ, ਜਿਸ ਨਾਲ ਯੂਜ਼ਰਸ ਨੂੰ ਇਕ ਬਿਲਕੁਲ ਨਵਾਂ ਅਨੁਭਵ ਮਿਲੇਗਾ।
ਕਿਉਂ ਲਿਆ ਰਹੀ ਹੈ ਮੈਟਾ ਦੁਬਾਰਾ ਸਮਾਰਟਵਾਚ?
ਦੱਸ ਦੇਈਏ ਕਿ ਮੈਟਾ ਨੇ ਸਾਲ 2022 ਵਿਚ ਆਪਣੇ ਪਹਿਲੇ ਸਮਾਰਟਵਾਚ ਪ੍ਰੋਜੈਕਟ ਨੂੰ ਖਰਚਿਆਂ ਵਿਚ ਕਟੌਤੀ ਕਾਰਨ ਬੰਦ ਕਰ ਦਿੱਤਾ ਸੀ ਪਰ 'ਮੈਟਾ ਰੇ-ਬੈਨ' ਸਮਾਰਟ ਗਲਾਸਿਜ਼ ਦੀ ਭਾਰੀ ਸਫਲਤਾ (ਸਾਲ 2025 ਵਿਚ ਲਗਭਗ 70 ਲੱਖ ਯੂਨਿਟਸ ਦੀ ਵਿਕਰੀ) ਤੋਂ ਬਾਅਦ ਕੰਪਨੀ ਨੇ ਮੁੜ ਇਸ ਖੇਤਰ ਵਿਚ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਹੈ।
ਜੇਕਰ 'Malibu 2' ਉਮੀਦਾਂ ਮੁਤਾਬਕ ਲਾਂਚ ਹੁੰਦੀ ਹੈ, ਤਾਂ ਇਹ AI ਤਕਨਾਲੋਜੀ ਦੀ ਦੁਨੀਆ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋ ਸਕਦੀ ਹੈ ਅਤੇ ਐਪਲ, ਗੂਗਲ ਤੇ ਸੈਮਸੰਗ ਵਰਗੀਆਂ ਕੰਪਨੀਆਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ।
iPhone 17 Pro Max 'ਤੇ ਮਿਲ ਰਿਹਾ 10,000 ਰੁਪਏ ਦਾ Discount
NEXT STORY