ਗੈਜੇਟ ਡੈਸਕ– ਐੱਚ.ਟੀ.ਸੀ. ਨੇ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਵਾਪਸੀ ਕਰਦੇ ਹੋਏ ਨਵੇਂ Wildfire X ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ 3 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਉਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਗਾਹਕ 12,999 ਰੁਪਏ ’ਚ ਖਰੀਦ ਸਕਦੇ ਹਨ। ਇਸ ਸਮਾਰਟਫੋਨ ਨੂੰ 22 ਅਗਸਤ ਤੋਂ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਸਮਾਰਟਫੋਨ ’ਚ ਇਕ ‘Mybuddy’ ਨਾਂ ਦਾ ਦਿਲਚਸਪ ਫੀਚਰ ਦਿੱਤਾ ਗਿਆ ਹੈ। ਇਸ ਫੀਚਰ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਮਾਰਟਫੋਨ ਨੂੰ ਪਰਸਨਲ ਸਕਿਓਰਿਟੀ ਟੂਲਸ ਦੇ ਰੂਪ ’ਚ ਇਸਤੇਮਾਲ ਕਰ ਸਕਦੇ ਹੋ।
ਫੀਚਰਜ਼
ਡਿਸਪਲੇਅ - 6.22 ਇੰਚ ਦੀ HD+ IPS ਵਾਟਰਡ੍ਰੋਪ
ਸਕਰੀਨ ਰੈਜ਼ੋਲਿਊਸ਼ਨ - 1520x720 ਪਿਕਸਲ
ਪ੍ਰੋਸੈਸਰ - ਮੀਡੀਆਟੈੱਕ ਹੀਲੀਓ P22
ਰੀਅਰ ਕੈਮਰਾ - 12MP (ਪ੍ਰਾਈਮਰੀ, 1.25 ਮਾਈਕ੍ਰੋਨ)+8MP (8x ਹਾਈਬ੍ਰਿਡ ਜ਼ੂਮ)+5MP (ਡੈੱਪਥ)
ਫਰੰਟ ਕੈਮਰਾ - 8MP
ਐਕਸਪੈਂਡੇਬਲ ਸਟੋਰੇਜ - 256GB
ਓ.ਐੱਸ. - ਐਂਡਰਾਇਡ ਪਾਈ
ਬੈਟਰੀ - 3,330mAh
Paytm ਨੇ ਜਾਰੀ ਕੀਤੀ ਚਿਤਾਵਨੀ, ਇਹ ਐਪਸ ਖਾਲੀ ਕਰ ਸਕਦੇ ਹਨ ਤੁਹਾਡਾ ਬੈਂਕ ਅਕਾਊਂਟ
NEXT STORY