ਆਟੋ ਡੈਸਕ- ਹੁੰਡਈ ਕ੍ਰੇਟਾ ਦੇ ਫੇਸਲਿਫਟ ਵਰਜ਼ਨ ਨੂੰ ਲਿਆਉਣ ਵਾਲੀ ਹੈ। ਉਮੀਦ ਹੈ ਕਿ ਅਗਲੇ ਸਾਲ ਇਹ ਨਵਾਂ ਮਾਡਲ ਵਿਕਰੀ ਲਈ ਉਪਲੱਬਧ ਹੋਵੇਗਾ। ਗਲੋਬਲ ਸ਼ੁਰੂਆਤ ਤੋਂ ਪਹਿਲਾਂ ਬ੍ਰਾਂਡ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਕ੍ਰੇਟਾ ਫੇਸਲਿਫਟ ਦੀ ਟੈਸਟਿੰਗ ਕਰ ਰਿਹਾ ਹੈ। ਹੁਣ ਦੱਖਣੀ ਕੋਰੀਆ ਤੋਂ ਇਸਦੇ ਸਪਾਈ ਸ਼ਾਟਸ ਸਾਹਮਣੇ ਆਏ ਹਨ। ਮੌਜੂਜਾ ਸਮੇਂ 'ਚ ਕ੍ਰੇਟਾ 2020 ਤੋਂ ਵਿਕਰੀ ਲਈ ਉਪਲੱਬਧ ਹੈ। ਇਸ 'ਤੇ ਆਂਤਰਿਕ ਕੋਡਨੇਮ SU2i ਲਿਖਿਆ ਹੈ।
ਕ੍ਰੇਟਾ ਫੇਸਲਿਫਟ 'ਚ 3 ਇੰਜਣ ਆਪਸ਼ਨ ਉਪਲੱਬਧ ਹੋਣਗੇ। ਐਂਟਰੀ-ਲੈਵਲ ਇੰਜਣ 1.5 ਲੀਟਰ ਨੈਚੁਰਲੀ ਐਸਪਿਰੇਟਿਡ ਪੈਟਰੋਲ ਯੂਨਿਟ ਹੋ ਸਕਦਾ ਹੈ, ਜੋ 115hp ਲਈ ਪਾਵਰ ਦੇਵੇਗਾ, ਜਦਕਿ ਕ੍ਰੇਟਾ ਡੀਜ਼ਲ 'ਚ 115hp, 1.5 ਲੀਟਰ ਯੂਨਿਟ ਮਿਲ ਸਕਦਾ ਹੈ। ਤੀਜਾ ਇੰਜਣ 160 ਐੱਚ.ਪੀ., 1.5 ਲੀਟਰ ਟਰਬੋ ਪੈਟਰੋਲ ਹੋ ਸਕਦਾ ਹੈ।
ਕੀ ਹੈ ਐਪਲ ਵਾਚ ਸੀਰੀਜ਼ 9 ਦਾ 'ਡਬਲ ਟੈਪ' ਫੀਚਰ, ਜਾਣੋ ਕਿਵੇਂ ਕੰਮ ਕਰਦਾ ਹੈ ਆਈਫੋਨ 15 ਦਾ 'ਐਕਸ਼ਨ ਬਟਨ'
NEXT STORY