ਗੈਜੇਟ ਡੈਸਕ - ਰੈੱਡ ਮੈਜਿਕ ਨੇ ਇਕ ਹੋਰ ਸ਼ਕਤੀਸ਼ਾਲੀ ਗੇਮਿੰਗ ਫੋਨ ਲਾਂਚ ਕੀਤਾ ਹੈ। ਚੀਨੀ ਕੰਪਨੀ ਦੇ ਇਸ ਗੇਮਿੰਗ ਫੋਨ ਨੂੰ Red Magic 12 Pro+ ਦੇ ਰੂਪ 'ਚ ਲਾਂਚ ਹੋਇਆ ਹੈ। ਕੰਪਨੀ ਨੇ ਇਸ ਫੋਨ 'ਚ ਇਕ ਸ਼ਕਤੀਸ਼ਾਲੀ 8,400mAh ਬੈਟਰੀ ਦਿੱਤੀ ਹੈ। ਇਸ ਤੋਂ ਇਲਾਵਾ, ਇਹ Qualcomm ਦੇ ਨਵੇਂ ਲਾਂਚ ਕੀਤੇ 2nm ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਹ ਫੋਨ ਇਸ ਵੇਲੇ ਸਿਰਫ ਘਰੇਲੂ ਬਾਜ਼ਾਰ, ਯਾਨੀ ਚੀਨ 'ਚ ਲਾਂਚ ਕੀਤਾ ਗਿਆ ਹੈ।
ਇਹ ਰੈੱਡ ਮੈਜਿਕ ਫੋਨ ਤਿੰਨ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ - 12GB RAM + 256GB, 16GB RAM + 512GB ਅਤੇ 16GB RAM + 1TB, ਜਿਸਦੀ ਸ਼ੁਰੂਆਤੀ ਕੀਮਤ CNY 6999 (ਲਗਭਗ 99,000 ਰੁਪਏ) ਹੈ। ਦੂਜੇ ਦੋ ਵੇਰੀਐਂਟਸ ਦੀ ਕੀਮਤ CNY 7999 (1,13,500 ਰੁਪਏ) ਅਤੇ CNY 8999 (1,27,500 ਰੁਪਏ ਲਗਭਗ) ਹੈ। ਇਸਨੂੰ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ: ਡਾਰਕ ਨਾਈਟ ਟਰਾਂਸਪੇਰੈਂਟ, ਸਿਲਵਰ ਵਿੰਗ ਟਰਾਂਸਪੇਰੈਂਟ, ਅਤੇ ਆਈਸ ਬਲੂ ਟਰਾਂਸਪੇਰੈਂਟ।
ਚੀਨੀ ਕੰਪਨੀ ਨੇ ਇਕ ਸੀਮਤ ਐਡੀਸ਼ਨ ਮਾਡਲ ਵੀ ਪ੍ਰਦਰਸ਼ਿਤ ਕੀਤਾ, ਜੋ ਕਿ ਗੋਲਡਨ ਸਾਗਾ ਰੰਗ 'ਚ ਆਉਂਦਾ ਹੈ। ਇਹ ਫੋਨ 24GB RAM ਅਤੇ 1TB ਸਟੋਰੇਜ ਨੂੰ ਸਪੋਰਟ ਕਰੇਗਾ। ਹਾਲਾਂਕਿ, ਕੰਪਨੀ ਨੇ ਆਪਣੇ ਸੀਮਤ ਐਡੀਸ਼ਨ ਮਾਡਲ ਦੀ ਉਪਲਬਧਤਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਇਹ ਗੇਮਿੰਗ ਫੋਨ 6.85-ਇੰਚ 2K X11 OLED ਪੈਨਲ ਦੀ ਵਰਤੋਂ ਕਰਦਾ ਹੈ। ਫੋਨ ਦੀ ਡਿਸਪਲੇਅ 185Hz ਰਿਫਰੈਸ਼ ਰੇਟ ਅਤੇ 5,000 nits ਤੱਕ ਦੀ ਪੀਕ ਬ੍ਰਾਈਟਨੈੱਸ ਦਾ ਸਮਰਥਨ ਕਰਦੀ ਹੈ। OnePlus 16 ਵਿੱਚ ਵੀ ਇਹੀ ਡਿਸਪਲੇਅ ਪੈਨਲ ਵਰਤਿਆ ਗਿਆ ਹੈ। ਇਸ ਸਮਾਰਟਫੋਨ ਨੂੰ Qualcomm Snapdragon 8 Elite Extreme Gen 6 ਚਿੱਪਸੈੱਟ ਨਾਲ ਲਾਂਚ ਕੀਤਾ ਗਿਆ ਹੈ। ਫੋਨ 'ਚ ਇੱਕ ਸਮਰਪਿਤ R5 ਗੇਮਿੰਗ ਚਿੱਪ ਅਤੇ G1 ਡਿਸਪਲੇਅ ਹੈ।
ਇਹ ਫੋਨ 16GB ਤੱਕ LPDDR5T RAM ਅਤੇ 1TB ਤੱਕ ਅੰਦਰੂਨੀ ਸਟੋਰੇਜ ਦਾ ਸਮਰਥਨ ਕਰਦਾ ਹੈ। ਇਹ ਗੇਮਿੰਗ ਫੋਨ 8,400mAh ਬੈਟਰੀ ਦੇ ਨਾਲ 100W ਵਾਇਰਡ ਅਤੇ 80W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਫੋਨ ਵਿੱਚ ਗਰਮੀ ਪ੍ਰਬੰਧਨ ਲਈ ਇੱਕ ਤਰਲ ਕੂਲਿੰਗ ਸਿਸਟਮ ਹੈ। ਇਹ ਫੋਨ IP68 ਅਤੇ IP69 ਰੇਟਿੰਗ ਵਾਲਾ ਹੈ, ਜੋ ਇਸਨੂੰ ਪਾਣੀ-ਰੋਧਕ ਬਣਾਉਂਦਾ ਹੈ।
ਫੋਨ ਦੇ ਪਿਛਲੇ ਪਾਸੇ ਇੱਕ ਡਿਊਲ ਕੈਮਰਾ ਸੈੱਟਅਪ ਹੈ। ਇਸ 'ਚ OIS ਦੇ ਨਾਲ 50MP ਦਾ ਮੁੱਖ ਕੈਮਰਾ ਹੈ। ਇਸ ਤੋਂ ਇਲਾਵਾ, ਇਹ ਫ਼ੋਨ 50MP ਅਲਟਰਾ-ਵਾਈਡ ਅਤੇ 16MP ਸੈਲਫੀ ਕੈਮਰੇ ਦੇ ਨਾਲ ਆਉਂਦਾ ਹੈ। ਇਹ ਐਂਡਰਾਇਡ 17 'ਤੇ ਆਧਾਰਿਤ RedMagic OS 'ਤੇ ਚੱਲਦਾ ਹੈ। ਕਨੈਕਟੀਵਿਟੀ ਲਈ, ਇਸ ਵਿੱਚ WiFi 7, ਬਲੂਟੁੱਥ 5.3, NFC, IR ਬਲਾਸਟਰ ਵਰਗੇ ਫੀਚਰ ਦਿੱਤੇ ਗਏ ਹਨ।
iPhone ਲਵਰਸ ਲਈ Good News ! ਇਸ ਫੋਨ 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ
NEXT STORY