ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਹੁਣ ਪੰਜਾਬ ਦੇ ਸਾਰੇ 23 ਜ਼ਿਲਾ ਮੁੱਖ ਦਫਤਰਾਂ ਨੂੰ ਆਪਣੀਆਂ ਟਰੂ 5ਜੀ ਸੇਵਾਵਾਂ ਨਾਲ ਕਵਰ ਕਰਨ ਵਾਲਾ ਪਹਿਲਾ ਅਤੇ ਇਕੋ-ਇਕ ਆਪ੍ਰੇਟਰ ਬਣ ਗਿਆ ਹੈ। ਜੀਓ ਨੇ ਮੰਗਲਵਾਰ ਨੂੰ ਪੰਜਾਬ ਦੇ 26 ਸ਼ਹਿਰਾਂ ’ਚ ਆਪਣੀ ਟਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਨਾਲ ਹੀ ਇਸ ਦੀਆਂ 5ਜੀ ਸੇਵਾਵਾਂ ਹੁਣ ਪੰਜਾਬ ਦੇ 96 ਸ਼ਹਿਰਾਂ ’ਚ ਲਾਈਵ ਹਨ, ਜਿਨ੍ਹਾਂ ’ਚ ਚੰਡੀਗੜ੍ਹ ਟ੍ਰਾਈਸਿਟੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਆਦਿ ਸਮੇਤ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ (ਐੱਨ. ਐੱਚ.) ’ਤੇ ਆਉਣ ਵਾਲੇ ਸਾਰੇ ਸ਼ਹਿਰ ਸ਼ਾਮਲ ਹਨ।
ਇਨ੍ਹਾਂ ਸਾਰੇ ਸ਼ਹਿਰਾਂ ’ਚ ਜੀਓ ਵੈਲਕਮ ਆਫਰ ਦੇ ਤਹਿਤ ਜੀਓ ਯੂਜ਼ਰਸ ਨੂੰ ਮੁਫਤ ਵਿਚ 1 ਜੀ. ਬੀ. ਪੀ. ਐੱਸ.+ ਸਪੀਡ ’ਤੇ ਅਨਲਿਮਟਿਡ ਡਾਟਾ ਦਾ ਤਜ਼ਰਬਾ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਜੀਓ ਦਾ ਟਰੂ 5ਜੀ ਨੈੱਟਵਰਕ ਇਨ੍ਹਾਂ ਸਾਰੇ ਸ਼ਹਿਰਾਂ ਦੇ ਇੰਡਸਟਰੀਅਲ ਏਰੀਆ, ਟੂਰਿਸਟ ਪਲੇਸੇਜ਼, ਹੋਰ ਕਾਰੋਬਾਰੀ ਅਦਾਰੇ ਵਰਗੇ ਹੋਟਲ ਅਤੇ ਰੈਸਟੋਰੈਂਟ, ਅੰਦਰੂਨੀ ਸੜਕਾਂ ਅਤੇ ਰਾਜਮਾਰਗ ਆਦਿ ਸਮੇਤ ਸਾਰੇ ਅਹਿਮ ਇਲਾਕਿਆਂ ਅਤੇ ਖੇਤਰਾਂ ਨੂੰ ਕਵਰ ਕਰਦਾ ਹੈ।
ਜੀਓ ਬੁਲਾਰੇ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਸਾਰੇ ਜ਼ਿਲਾ ਮੁੱਖ ਦਫਤਰਾਂ ’ਚ ਜੀਓ ਟਰੂ 5ਜੀ ਦੇ ਲਾਂਚ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਜੀਓ ਪੰਜਾਬ ’ਚ ਯੂਜ਼ਰਸ, ਖਾਸ ਕਰ ਕੇ ਨੌਜਵਾਨਾਂ ਲਈ ਸਭ ਤੋਂ ਪਸੰਦੀਦਾ ਆਪ੍ਰੇਟਰ ਅਤੇ ਤਕਨਾਲੋਜੀ ਬ੍ਰਾਂਡ ਹੈ।
ਭਾਰਤ 'ਚ ਲਾਂਚ ਹੋਣ ਵਾਲਾ ਹੈ Nokia C22, ਘੱਟ ਕੀਮਤ 'ਚ ਮਿਲਣਗੇ ਦਮਦਾਰ ਫੀਚਰਜ਼
NEXT STORY