ਜਲੰਧਰ-ਦੱਖਣ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ 'ਕੀਆ ਮੋਟਰਸ' ਭਾਰਤ 'ਚ ਐਂਟਰੀ ਕਰਨ ਜਾ ਰਹੀ ਹੈ। ਕੰਪਨੀ ਭਾਰਤ 'ਚ ਐੱਸ. ਯੂ. ਵੀ. ਅਤੇ ਸੇਡਾਨ ਦਾ ਨਿਰਮਾਣ ਕਰੇਗੀ ਅਤੇ ਸਾਲ 2019 ਦੇ ਅੰਤ ਤੱਕ ਉਸ ਨੂੰ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ।
'ਕੀਆ ਮੋਟਰਸ' ਭਾਰਤ 'ਚ 1.1 ਅਰਬ ਡਾਲਰ (ਲਗਭਗ 7,100 ਕਰੋੜ ਰੁਪਏ) ਦੀ ਲਾਗਤ ਨਾਲ ਆਂਧਰਾ ਪ੍ਰਦੇਸ਼ 'ਚ ਇਕ ਕਾਰਖਾਨਾ ਲਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਕਾਰਖਾਨੇ 'ਚ ਕਾਰਾਂ ਦਾ ਨਿਰਮਾਣ ਕੀਤਾ ਜਾਵੇਗਾ। 'ਕੀਆ ਮੋਟਰਸ' ਕੋਰੀਆ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ ਅਤੇ ਹੁੰਡਈ ਸਮੂਹ ਦਾ ਹੀ ਹਿੱਸਾ ਹੈ। ਉਸ ਨੇ ਹਾਲ ਹੀ 'ਚ ਆਂਧਰਾ ਪ੍ਰਦੇਸ਼ ਸਰਕਾਰ ਦੇ ਨਾਲ ਅਨੰਤਪੁਰ ਜ਼ਿਲੇ 'ਚ ਇਕ ਪਲਾਂਟ ਸਥਾਪਤ ਕਰਨ ਲਈ ਸਹਿਮਤੀ ਮੀਮੋ ਪੱਤਰ 'ਤੇ ਹਸਤਾਖਰ ਕੀਤੇ ਹਨ। ਇਸ ਦੇ ਭਾਰਤ ਆ ਜਾਣ ਨਾਲ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਨੂੰ ਸਿੱਧੀ ਟੱਕਰ ਮਿਲੇਗੀ।
'ਪਿਕਾਨਟੋ' ਅਤੇ 'ਰਿਓ' ਵੀ ਆਉਣਗੀਆਂ ਭਾਰਤੀ ਬਾਜ਼ਾਰ 'ਚ
ਕੰਪਨੀ ਦੇ ਭਾਰਤੀ ਪਲਾਂਟ 'ਚ ਇਕ ਸਾਲ ਦੇ ਅੰਦਰ 3 ਲੱਖ ਵਾਹਨ ਬਣਾਏ ਜਾ ਸਕਣਗੇ ਅਤੇ ਇਸ 'ਚ ਉਤਪਾਦਨ 2019 ਦੀ ਦੂਜੀ ਛਿਮਾਹੀ 'ਚ ਸ਼ੁਰੂ ਹੋਣ ਦੀ ਉਮੀਦ ਹੈ। ਕੰਪਨੀ ਨੇ ਕਿਹਾ ਕਿ ਉਹ ਭਾਰਤ ਦੇ ਪਲਾਂਟ 'ਚ ਹੀ ਦੇਸ਼ ਲਈ ਕਾਰ ਬਣਾਏਗੀ।
ਸ਼ੁਰੂ 'ਚ ਕੰਪਨੀ 2 ਕੰਪੈਕਟ ਕਾਰਾਂ (ਸੇਡਾਨ ਅਤੇ ਐੱਸ. ਯੂ. ਵੀ.) ਪੇਸ਼ ਕਰੇਗੀ। ਸੇਡਾਨ ਦਾ ਮੁਕਾਬਲਾ ਹੌਂਡਾ ਸਿਟੀ, ਮਾਰੂਤੀ ਸੁਜ਼ੂਕੀ ਸਿਆਜ਼ ਅਤੇ ਹੁੰਡਈ ਵਰਨਾ ਨਾਲ ਹੋਵੇਗਾ। ਇਸ ਦੀ ਐੱਸ. ਯੂ. ਵੀ. ਕਾਰ 4 ਮੀਟਰ ਲੰਮੀ ਹੋ ਸਕਦੀ ਹੈ। ਬਾਅਦ 'ਚ ਕੰਪਨੀ ਆਪਣੇ ਬਹੁ-ਪ੍ਰਸਿੱਧ ਮਾਡਲ 'ਪਿਕਾਨਟੋ' ਅਤੇ 'ਰਿਓ' ਵੀ ਭਾਰਤੀ ਬਾਜ਼ਾਰ 'ਚ ਉਤਾਰੇਗੀ।
ਕਾਰਖਾਨੇ ਦਾ ਨਿਰਮਾਣ 2017 ਦੀ ਆਖਰੀ ਤਿਮਾਹੀ 'ਚ ਸ਼ੁਰੂ ਹੋ ਜਾਵੇਗਾ । 'ਕੀਆ' ਦਾ ਪਲਾਂਟ ਪੂਰੀ ਤਰ੍ਹਾਂ ਸੰਚਾਲਨ 'ਚ ਆਉਣ ਤੋਂ ਬਾਅਦ ਸਿੱਧੇ ਤੌਰ 'ਤੇ ਕਰੀਬ 10,000 ਲੋਕਾਂ ਨੂੰ ਰੋਜ਼ਗਾਰ ਉਪਲੱਬਧ ਹੋਵੇਗਾ। ਆਂਧਰਾ ਪ੍ਰਦੇਸ਼ ਸੂਬਾ ਸਰਕਾਰ ਕਾਰਖਾਨੇ ਦੀ ਜ਼ਰੂਰਤ ਅਨੁਸਾਰ ਹੁਨਰ ਵਿਕਾਸ ਨਿਗਮ ਦੇ ਮਾਧਿਅਮ ਨਾਲ ਸਿਖਲਾਈ ਦੀ ਸਹੂਲਤ ਮੁਹੱਈਆ ਕਰਵਾਏਗੀ।''
ਧਰਤੀ ਤੋਂ 13 ਹਜ਼ਾਰ ਸਾਲ ਦੂਰ ਖੋਜਿਆ ਗਿਆ 'ਆਈਸਬਾਲ' ਗ੍ਰਹਿ
NEXT STORY